SBI ਲਾਈਫ ਅੱਜ ਪੇਸ਼ ਕਰੇਗੀ ਆਪਣਾ IPO

Wednesday, Sep 20, 2017 - 02:10 PM (IST)

SBI ਲਾਈਫ ਅੱਜ ਪੇਸ਼ ਕਰੇਗੀ ਆਪਣਾ IPO

ਨਵੀਂ ਦਿੱਲੀ—ਐੱਸ. ਬੀ. ਆਈ. ਲਾਈਫ ਇੰਸ਼ੋਰੈਂਸ ਕੰਪਨੀ ਲਿਮਟਿਡ ਅੱਜ ਆਪਣਾ ਪਹਿਲਾਂ ਜਨਤਕ ਨਿਰਗਮ (ਆਈ.ਪੀ.ਓ.) ਪੇਸ਼ ਕਰੇਗੀ। ਇਹ ਸ਼ੇਅਰ ਨੈਸ਼ਨਲ ਸਟਾਕ ਐਕਸਚੇਂਜ ਅਤੇ ਬੰਬਈ ਸ਼ੇਅਰ ਬਾਜ਼ਾਰ 'ਚ ਸੂਚੀਬੰਧ ਕੀਤਾ ਜਾਵੇਗਾ। ਕੰਪਨੀ 10 ਰੁਪਏ ਸਮੇਂ ਮੁੱਲ ਦੇ 12 ਕਰੋੜ ਇਕਵਟੀ ਸ਼ੇਅਰ ਪੇਸ਼ ਕਰੇਗੀ। ਆਈ.ਪੀ.ਓ. 20 ਤੋਂ 22 ਸਤੰਬਰ ਤੱਕ ਲਈ ਖੁੱਲ੍ਹੇਗਾ। 
ਇਸ 'ਚ ਭਾਰਤੀ ਸਟੇਟ ਬੈਂਕ ਅੱਠ ਕਰੋੜ ਅਤੇ ਬੀ. ਐੱਨ. ਪੀ. ਪਰਿਬਾਸ ਕਾਰਡਿਫ ਐੱਸ. ਏ. ਚਾਰ ਕਰੋੜ ਸ਼ੇਅਰਾਂ ਦੀ ਵਿਕਰੀ ਕਰੇਗਾ। ਇਸ 'ਚ ਸਟੇਟ ਬੈਂਕ ਸ਼ੇਅਰਧਾਰਕਾਂ ਲਈ ਇਕ ਕਰੋੜ 20 ਲੱਖ ਸ਼ੇਅਰਾਂ ਦਾ ਕੋਟਾ ਰੱਖਿਆ ਗਿਆ ਹੈ। ਇਸ ਆਈ. ਪੀ. ਓ. ਦੇ ਲਈ ਨਿਰਧਾਰਿਤ ਸ਼ੇਅਰ ਨਿਰਗਮ ਬਾਅਦ ਕੰਪਨੀ ਦੀ ਚੁਕਤਾ ਪੂੰਜੀ ਦੇ 12 ਫੀਸਦੀ ਦੇ ਬਰਾਬਰ ਹੋਣਗੇ। ਇਸ ਆਈ. ਪੀ. ਓ. ਲਈ ਅਰਜ਼ੀ ਮੁੱਲ ਪ੍ਰਤੀ ਸ਼ੇਅਰ 685-700 ਰੁਪਏ ਰੱਖਿਆ ਗਿਆ ਹੈ।


Related News