ਜੈਵਿਕ ਕਪਾਹ ਉਤਪਾਦਕਾਂ ਲਈ ਕਰਜ਼ਾ ਉਤਪਾਦ ਪੇਸ਼ ਕਰਨ ਦੀ ਤਿਆਰੀ ’ਚ ਸਟੇਟ ਬੈਂਕ
Thursday, Sep 10, 2020 - 03:51 PM (IST)
ਨਵੀਂ ਦਿੱਲੀ – ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਅਜਿਹੇ ਜੈਵਿਕ ਕਪਾਹ ਉਤਪਾਦਕਾਂ ਲਈ ਜਿਨ੍ਹਾਂ ਨੇ ਪਹਿਲਾਂ ਕਦੀ ਕਰਜ਼ਾ ਨਹੀਂ ਲਿਆ, ਇਕ ਨਵਾਂ ਕਰਜ਼ਾ ਉਤਪਾਦ ‘ਸਫਲ’ ਪੇਸ਼ ਕਰਨ ਦੀ ਯੋਜਨਾ ਬਣਾ ਰਿਹਾ ਹੈ। ਦੇਸ਼ ਦੇ ਇਸ ਸਭ ਤੋਂ ਵੱਡੇ ਕਰਜ਼ਾਦਾਤਾ ਬੈਂਕ ਦੇ ਇਕ ਚੋਟੀ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।
ਐੱਸ. ਬੀ. ਆਈ. ਦੇ ਮੈਨੇਜਿੰਗ ਡਾਇਰੈਕਟਰ ਸੀ. ਐੱਸ. ਸੈੱਟੀ ਨੇ ਫੈੱਡਰੇਸ਼ਨ ਆਫ ਇੰਡੀਅਨ ਚੈਂਬਰਸ ਆਫ ਕਾਮਰਸ ਐਂਡ ਇੰਡਸਟਰੀ (ਫਿੱਕੀ) ਵਲੋਂ ਆਯੋਜਿਤ ਫਿਨਟੈਕ ਸੰਮੇਲਨ ’ਚ ਕਿਹਾ ਕਿ ਬੈਂਕ ਕਾਰੋਬਾਰ ਵਧਾਉਣ ਲਈ ਆਰਟੀਫਿਸ਼ੀਅਲ ਇੰਟੈਲੀਜੈਂਸ (ਏ. ਆਈ.) ਅਤੇ ਮਸ਼ੀਨ ਲਰਨਿੰਗ (ਐੱਮ. ਐੱਲ.) ਦਾ ਵੱਡੇ ਪੈਮਾਨੇ ’ਤੇ ਉਪਯੋਗ ਕਰ ਰਿਹਾ ਹੈ। ਸੈੱਟੀ ਨੇ ਕਿਹਾ ਕਿ ਅਸੀਂ ਇਸ ਪ੍ਰਚੂਨ ਖੇਤਰ ਤੋਂ ਅੱਗੇ ਨਿਕਲ ਕੇ ਕਿਸਾਨਾਂ ਤੱਕ ਪਹੁੰਚਣਾ ਚਾਹੁੰਦੇ ਹਾਂ। ਅੱਜ ਮੈਂ ਸਿਰਫ ਫਸਲੀ ਕਰਜ਼ਾ ਹੀ ਨਹੀਂ ਦੇ ਰਿਹਾ ਹਾਂ, ਅਸੀਂ ਇਕ ਨਵਾਂ ਉਤਪਾਦ ਸੁਰੱਖਿਅਤ ਅਤੇ ਤੁਰੰਤ ਖੇਤੀਬਾੜੀ ਕਰਜ਼ਾ (ਸਫਲ) ਪੇਸ਼ ਕਰਨ ਦੀ ਤਿਆਰੀ ’ਚ ਹਾਂ। ਇਕ ਕੰਪਨੀ ਹੈ ਜਿਸ ਨੇ ਸਾਰੇ ਜੈਵਿਕ ਕਪਾਹ ਉਤਪਾਦਕਾਂ ਦਾ ਬਲਾਕਚੇਨ ਦੇ ਆਧਾਰ ’ਤੇ ਇਕ ਡਾਟਾਬੇਸ ਤਿਆਰ ਕੀਤਾ ਹੈ।
ਇਹ ਵੀ ਵੇਖੋ : 1 ਅਕਤੂਬਰ ਤੋਂ ਸਰਕਾਰੀ ਬੈਂਕ ਘਰ ਬੈਠੇ ਦੇਣਗੇ ਇਹ ਸਾਰੀਆਂ ਸੇਵਾਵਾਂ, ਵਿੱਤ ਮੰਤਰੀ ਨੇ ਕੀਤੀ ਸ਼ੁਰੂਆਤ
ਉਨ੍ਹਾਂ ਨੇ ਅੱਗੇ ਕਿਹਾ ਕਿ ਦੁਨੀਆ ਭਰ ’ਚ ਇਸ ਕਪਾਹ ਦਾ ਕੋਈ ਵੀ ਖਰੀਦਦਾਰ ਇਹ ਜਾਂਚ ਕਰ ਸਕਦਾ ਹੈ ਕਿ ਕਿਸਾਨ ਅਸਲ ’ਚ ਜੈਵਿਕ ਕਪਾਹ ਉਗਾ ਰਿਹਾ ਹੈ ਜਾਂ ਨਹੀਂ। ਏ. ਆਈ. ਅਤੇ ਐੱਮ. ਐੱਲ. ਦੀ ਵਰਤੋਂ ਦੀ ਇਕ ਹੋਰ ਉਦਾਹਰਣ ਦਿੰਦੇ ਹੋਏ ਸੈੱਟੀ ਨੇ ਕਿਹਾ ਕਿ ਬੈਂਕ ਨੇ 17 ਲੱਖ ਪ੍ਰੀ-ਅਪਰੂਵਡ ਲੋਨ ਦਿੱਤੇ ਹਨ ਅਤੇ ਲਾਕਡਾਊਨ ਦੌਰਾਨ ਇਸ ਉਤਪਾਦਨ ਦੇ ਤਹਿਤ 21,000 ਕਰੋੜ ਦੇ ਕਾਰੋਬਾਰ ਬੁਕ ਕੀਤੇ ਗਏ ਹਨ। ਇਹ ਦੇਖਦੇ ਹੋਏ ਕਿ ਡਾਟਾ ਵਿਸ਼ਲੇਸ਼ਣ ਦੀ ਸ਼ਕਤੀ ਦੀ ਬੈਂਕ ਨੇ ਪੂਰੀ ਤਰ੍ਹਾਂ ਸ਼ਲਾਘਾ ਕੀਤੀ ਹੈ।
ਇਹ ਵੀ ਵੇਖੋ : ਨਵੀਂਆਂ 80 ਯਾਤਰੀ ਰੇਲਾਂ ਦੀਆਂ ਟਿਕਟਾਂ ਅੱਜ ਤੋਂ ਹੋਣਗੀਆਂ ਪੱਕੀਆਂ; ਦਿਸ਼ਾ ਨਿਰਦੇਸ਼ ਜਾਰੀ