ਅਡਾਨੀ ਗਰੁੱਪ ਨੂੰ ਪਲਾਂਟ ਲਗਾਉਣ ਲਈ 6,071 ਕਰੋੜ ਦਾ ਕਰਜ਼ਾ ਦੇਵੇਗਾ SBI ਕੰਸੋਰਟੀਅਮ
Monday, Jun 27, 2022 - 02:22 PM (IST)
ਨਵੀਂ ਦਿੱਲੀ - ਭਾਰਤੀ ਸਟੇਟ ਬੈਂਕ ਅਤੇ ਸਰਕਾਰੀ ਖ਼ੇਤਰ ਦੇ ਹੋਰ ਐਸਬੀਆਈ ਕੰਸੋਰਟੀਅਮ ਨਾਲ ਜੁੜੇ ਬੈਂਕਾਂ ਨੇ ਗੁਜਰਾਤ ਦੇ ਮੁੰਦਰਾ ਵਿਖੇ ਤਾਂਬੇ ਦਾ ਉਤਪਾਦਨ ਪਲਾਂਟ ਸਥਾਪਤ ਕਰਨ ਲਈ ਅਡਾਨੀ ਸਮੂਹ ਨੂੰ 6,071 ਕਰੋੜ ਰੁਪਏ ਦਾ ਕਰਜ਼ਾ ਦੇਣ ਲਈ ਸਹਿਮਤੀ ਦਿੱਤੀ ਹੈ। ਇਸ ਤਾਂਬੇ ਦੇ ਉਤਪਾਦਨ ਪਲਾਂਟ ਤੋਂ ਹਰ ਸਾਲ 10 ਲੱਖ ਟਨ ਤਾਂਬਾ ਪੈਦਾ ਕੀਤਾ ਜਾਣਾ ਹੈ।
ਇਕ ਰਿਪੋਰਟ ਅਨੁਸਾਰ ਅਡਾਨੀ ਸਮੂਹ ਦੀ ਸਹਾਇਕ ਕੰਪਨੀ ਕੱਛ ਕਾਪਰ ਲਿਮਿਟੇਡ, ਰਿਫਾਇੰਡ ਤਾਂਬੇ ਦੇ ਉਤਪਾਦਨ ਲਈ ਗ੍ਰੀਨਫੀਲਡ ਕਾਪਰ ਰਿਫਾਈਨਰੀ ਪ੍ਰੋਜੈਕਟ ਸਥਾਪਤ ਕਰ ਰਹੀ ਹੈ। ਇਸ ਪਲਾਂਟ ਤੋਂ ਉਤਪਾਦਨ ਸਾਲ 2024 ਵਿੱਚ ਸ਼ੁਰੂ ਹੋਵੇਗਾ। ਧਿਆਨ ਯੋਗ ਹੈ ਕਿ ਹਾਲ ਹੀ ਵਿੱਚ ਗੌਤਮ ਅਡਾਨੀ ਨੇ ਆਪਣਾ 60ਵਾਂ ਜਨਮਦਿਨ ਸੈਲੀਬ੍ਰੇਟ ਕੀਤਾ ਹੈ। ਇਸ ਦਿਨ ਉਨ੍ਹਾਂ ਨੇ 60 ਹਜ਼ਾਰ ਕਰੋੜ ਰੁਪਏ ਦਾਨ ਕੀਤੇ।
ਇਹ ਵੀ ਪੜ੍ਹੋ: ਸ਼੍ਰੀਲੰਕਾ ’ਚ ਵਿਦੇਸ਼ੀ ਮੁਦਰਾ ਸੰਕਟ ਗਹਿਰਾਇਆ, ਸਰਕਾਰ ਨੇ ਲਿਆ ਸਖ਼ਤ ਫ਼ੈਸਲਾ
ਇਕ ਹੋਰ ਖਬਰ ਮੁਤਾਬਕ ਸਟੇਟ ਬੈਂਕ ਆਫ ਇੰਡੀਆ ਨੇ ਹੋਮ ਲੋਨ 'ਤੇ ਘੱਟੋ-ਘੱਟ ਵਿਆਜ ਦਰ ਵਧਾ ਕੇ 7.55 ਫੀਸਦੀ ਕਰ ਦਿੱਤੀ ਹੈ। ਨਵੀਆਂ ਦਰਾਂ ਬੁੱਧਵਾਰ 15 ਜੂਨ ਤੋਂ ਲਾਗੂ ਹੋ ਗਈਆਂ ਹਨ। ਭਾਰਤ ਦੇ ਕੇਂਦਰੀ ਬੈਂਕ, ਰਿਜ਼ਰਵ ਬੈਂਕ ਆਫ ਇੰਡੀਆ ਦੁਆਰਾ ਪਿਛਲੇ ਹਫਤੇ ਰੈਪੋ ਰੇਟ ਵਿੱਚ ਵਾਧੇ ਤੋਂ ਬਾਅਦ, ਐਸਬੀਆਈ ਦੁਆਰਾ ਵਿਆਜ ਦਰਾਂ ਵਿੱਚ ਵਾਧਾ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਰਿਜ਼ਰਵ ਬੈਂਕ ਵੱਲੋਂ ਪਿਛਲੇ ਹਫਤੇ ਰੈਪੋ ਰੇਟ ਵਧਾਉਣ ਦੇ ਫੈਸਲੇ ਤੋਂ ਬਾਅਦ ਕਈ ਬੈਂਕਾਂ ਨੇ ਆਪਣੀਆਂ ਵਿਆਜ ਦਰਾਂ 'ਚ ਬਦਲਾਅ ਕਰਨ ਦਾ ਫੈਸਲਾ ਕੀਤਾ ਹੈ। ਹਾਲ ਹੀ 'ਚ ਆਰਬੀਆਈ ਨੇ ਰੈਪੋ ਰੇਟ 'ਚ 50 ਬੇਸਿਸ ਪੁਆਇੰਟ ਦਾ ਵਾਧਾ ਕੀਤਾ ਸੀ, ਜਿਸ ਤੋਂ ਬਾਅਦ ਰੇਪੋ ਰੇਟ ਨੂੰ ਵਧਾ ਕੇ 4.90 ਫੀਸਦੀ ਕਰ ਦਿੱਤਾ ਗਿਆ ਸੀ। ਇਸ ਤੋਂ ਪਹਿਲਾਂ ਮਈ ਮਹੀਨੇ ਵਿੱਚ ਵੀ ਰੇਪੋ ਰੇਟ ਵਿੱਚ 40 ਬੇਸਿਸ ਪੁਆਇੰਟ ਦਾ ਵਾਧਾ ਕੀਤਾ ਗਿਆ ਸੀ।
ਇਹ ਵੀ ਪੜ੍ਹੋ: ਆਧਾਰ-ਪੈਨ ਲਿੰਕ ਕਰਨ ਲਈ ਬਚਿਆ ਇਕ ਹਫ਼ਤਾ ਬਾਕੀ, ਫਿਰ ਲੱਗੇਗਾ ਮੋਟਾ ਜੁਰਮਾਨਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।