SBI ਨੇ ਕਈ ਲੋਕਾਂ ਦੇ ਕੱਟੇ ਪੈਸੇ, ਇਹ ਗਲਤੀ ਤੁਹਾਨੂੰ ਵੀ ਪੈ ਸਕਦੀ ਹੈ ਭਾਰੀ

Monday, Jun 11, 2018 - 11:03 AM (IST)

SBI ਨੇ ਕਈ ਲੋਕਾਂ ਦੇ ਕੱਟੇ ਪੈਸੇ, ਇਹ ਗਲਤੀ ਤੁਹਾਨੂੰ ਵੀ ਪੈ ਸਕਦੀ ਹੈ ਭਾਰੀ

ਨਵੀਂ ਦਿੱਲੀ— ਗਾਹਕਾਂ ਦੀ ਇਕ ਗਲਤੀ ਕਾਰਨ ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਨੇ ਪਿਛਲੇ 40 ਮਹੀਨਿਆਂ 'ਚ 38 ਕਰੋੜ 80 ਲੱਖ ਰੁਪਏ ਦੀ ਕਮਾਈ ਕੀਤੀ ਹੈ। ਬੈਂਕ ਨੇ ਇਹ ਰਕਮ ਸਿਰਫ ਚੈੱਕ 'ਤੇ ਦਸਤਖਤ ਨਹੀਂ ਮਿਲਣ ਦੀ ਵਜ੍ਹਾ ਨਾਲ ਖਾਤਾ ਧਾਰਕਾਂ ਦੇ ਖਾਤੇ 'ਚੋਂ ਕੱਟੀ ਹੈ। ਇਸ ਤਰ੍ਹਾਂ ਐੱਸ. ਬੀ. ਆਈ. ਸਾਲਾਨਾ ਔਸਤ 12 ਕਰੋੜ ਰੁਪਏ ਕਮਾਈ ਕਰ ਰਿਹਾ ਹੈ। ਰਿਪੋਰਟਾਂ ਮੁਤਾਬਕ ਵਿੱਤੀ ਸਾਲ 2017-18 'ਚ ਸਿਰਫ ਦਸਤਖਤ ਨਹੀਂ ਮਿਲਣ ਕਾਰਨ ਖਾਤਾ ਧਾਰਕਾਂ ਦੇ ਖਾਤੇ 'ਚੋਂ 11.9 ਕਰੋੜ ਰੁਪਏ ਕੱਟੇ ਗਏ ਹਨ। ਸਿਰਫ ਸਟੇਟ ਬੈਂਕ 'ਚ ਹੀ ਹਰ ਦਿਨ ਦੋ ਹਜ਼ਾਰ ਤੋਂ ਵਧ ਚੈੱਕ ਰਿਟਰਨ ਯਾਨੀ ਵਾਪਸ ਹੋ ਰਹੇ ਹਨ। ਇਨ੍ਹਾਂ ਸਾਰੇ ਖਾਤਾ ਧਾਰਕਾਂ ਦੇ ਖਾਤੇ 'ਚ ਕੱਟੇ ਗਏ ਚੈੱਕ ਦੇ ਸੰਬੰਧਤ 'ਚ ਲੋੜੀਂਦੀ ਰਾਸ਼ੀ ਸੀ।
ਇਕ ਆਰ. ਟੀ. ਆਈ. ਦੇ ਜਵਾਬ 'ਚ ਬੈਂਕ ਨੇ ਮੰਨਿਆ ਕਿ ਕੋਈ ਵੀ ਚੈੱਕ ਵਾਪਸ ਹੋਵੇ ਤਾਂ ਬੈਂਕ 150 ਰੁਪਏ ਚਾਰਜ ਕੱਟਦਾ ਹੈ ਅਤੇ ਇਸ 'ਤੇ ਜੀ. ਐੱਸ. ਟੀ. ਵੀ ਲੱਗਦਾ ਹੈ, ਯਾਨੀ ਹਰ ਰਿਟਰਨ ਚੈੱਕ 'ਤੇ 157 ਰੁਪਏ ਚਾਰਜ ਲੱਗਦਾ ਹੈ, ਭਾਵੇਂ ਹੀ ਚੈੱਕ 'ਤੇ ਲਿਖੀ ਰਾਸ਼ੀ ਜਿੰਨੀ ਰਕਮ ਖਾਤੇ 'ਚ ਮੌਜੂਦ ਹੋਵੇ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਜਨਵਰੀ 'ਚ ਇਕ ਰਿਪੋਰਟ ਆਈ ਸੀ ਕਿ ਭਾਰਤੀ ਸਟੇਟ ਬੈਂਕ ਨੇ ਖਾਤੇ 'ਚ ਘੱਟੋ-ਘੱਟ ਰਕਮ ਨਾ ਰੱਖਣ ਵਾਲੇ ਗਾਹਕਾਂ ਕੋਲੋਂ 1771 ਕਰੋੜ ਰੁਪਏ ਚਾਰਜ ਦੇ ਤੌਰ 'ਤੇ ਵਸੂਲੇ ਹਨ। ਬੈਂਕ ਨੇ ਅਪ੍ਰੈਲ ਤੋਂ ਲੈ ਕੇ ਨਵੰਬਰ 2017 ਤਕ ਖਾਤੇ 'ਚ ਘੱਟੋ-ਘੱਟ ਰਕਮ ਨਹੀਂ ਰੱਖਣ ਵਾਲੇ ਗਾਹਕਾਂ ਨੂੰ ਚਾਰਜ ਲਾ ਕੇ ਇਹ ਰਕਮ ਵਸੂਲੀ ਸੀ।
PunjabKesari
ਇੰਝ ਬਚ ਸਕਦੇ ਹੋ ਬੈਂਕ ਨੂੰ ਵਾਧੂ ਚਾਰਜ ਦੇਣ ਤੋਂ—
- ਐੱਸ. ਬੀ. ਆਈ. ਸਮੇਤ ਜ਼ਿਆਦਾਤਰ ਬੈਂਕਾਂ 'ਚ ਮਹੀਨੇ ਭਰ 'ਚ 5 ਏ. ਟੀ. ਐੱਮ. ਜ਼ਰੀਏ ਮੁਫਸ ਪੈਸੇ ਕਢਾਏ ਜਾ ਸਕਦੇ ਹਨ। ਇਸ ਦੇ ਬੈਂਕ ਚਾਰਜ ਵਸੂਲਦੇ ਹਨ। ਇਸ ਲਈ ਏ. ਟੀ. ਐੱਮ. ਜ਼ਰੀਏ ਪੈਸੇ ਕਢਾਉਂਦੇ ਸਮੇਂ ਮੁਫਤ ਲਿਮਟ ਦਾ ਖਿਆਲ ਰੱਖੋ। ਬੈਂਕ 20 ਤੋਂ ਲੈ ਕੇ 40 ਰੁਪਏ ਤਕ ਚਾਰਜ ਦੇ ਤੌਰ 'ਤੇ ਲਗਾ ਦਿੰਦੇ ਹਨ। ਇਸ ਦੇ ਇਲਾਵਾ ਜਿਨ੍ਹਾਂ ਖਾਤਿਆਂ ਦਾ ਤੁਸੀਂ ਇਸਤੇਮਾਲ ਨਹੀਂ ਕਰ ਰਹੋ ਹੋ ਜਾਂ ਜੋ ਚਾਲੂ ਨਹੀਂ ਹੈ, ਉਨ੍ਹਾਂ ਨੂੰ ਬੈਂਕ 'ਚ ਜਾ ਕੇ ਬੰਦ ਕਰਵਾ ਦਿਓ। ਇਸ ਨਾਲ ਭਵਿੱਖ 'ਚ ਤੁਹਾਨੂੰ ਸੰਬੰਧਤ ਖਾਤੇ ਲਈ ਕੋਈ ਚਾਰਜ ਨਹੀਂ ਦੇਣਾ ਹੋਵੇਗਾ।
- ਬਹੁਤ ਜ਼ਰੂਰੀ ਹੋਵੇ ਤਾਂ ਹੀ ਚੈੱਕ ਦਾ ਇਸਤੇਮਾਲ ਕਰੋ, ਨਹੀਂ ਤਾਂ ਆਨਲਾਈਨ ਬੈਂਕਿੰਗ ਜ਼ਰੀਏ ਟ੍ਰਾਂਜੈਕਸ਼ਨ ਕਰੋ। ਜ਼ਿਆਦਾਤਰ ਬੈਂਕ ਇਕ ਤਿਮਾਹੀ 'ਚ ਇਕ ਹੀ ਚੈੱਕ ਬੁੱਕ ਮੁਫਤ ਦਿੰਦੇ ਹਨ, ਇਸ ਦੇ ਬਾਅਦ ਗਾਹਕਾਂ ਨੂੰ ਚਾਰਜ ਦੇਣਾ ਪੈਂਦਾ ਹੈ। ਉੱਥੇ ਹੀ ਚੈੱਕ ਜਾਰੀ ਕਰਦੇ ਸਮੇਂ ਇਹ ਜ਼ਰੂਰ ਦੇਖੋ ਕਿ ਜੋ ਦਸਤਖਤ ਕੀਤੇ ਹਨ ਕੀ ਉਹ ਸਹੀ ਹਨ।
- ਖਾਤੇ 'ਚ ਘੱਟੋ-ਘੱਟ ਰਕਮ ਨਾ ਬਣਾਈ ਰੱਖਣ 'ਤੇ ਵੀ ਬੈਂਕ ਚਾਰਜ ਵਸੂਲਦੇ ਹਨ। ਇਸ ਲਈ ਖਾਤੇ 'ਚ ਘੱਟੋ-ਘੱਟ ਰਕਮ ਹਮੇਸ਼ਾ ਰੱਖੋ। ਜਦੋਂ ਖਾਤੇ 'ਚ ਰਕਮ ਨਾ ਹੋਵੇ ਉਦੋਂ ਤਕ ਕਿਸੇ ਨੂੰ ਚੈੱਕ ਨਾ ਦਿਓ। ਇਸ ਨਾਲ ਨਾ ਸਿਰਫ ਤੁਹਾਨੂੰ ਵਾਧੂ ਚਾਰਜ ਦੇਣਾ ਪੈ ਸਕਦਾ ਹੈ ਸਗੋਂ ਕਾਨੂੰਨੀ ਕਾਰਵਾਈ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ। ਜਿੰਨੀ ਰਕਮ ਦਾ ਚੈੱਕ ਕਿਸੇ ਨੂੰ ਜਾਰੀ ਕਰਨਾ ਹੈ ਓਨੀ ਰਕਮ ਖਾਤੇ 'ਚ ਜ਼ਰੂਰ ਹੋਣੀ ਚਾਹੀਦੀ ਹੈ।


Related News