SBI ਕਾਰਡ ਨੇ ‘ਖੁਸ਼ੀਆਂ ਅਨਲਿਮਟਿਡ’ ਕੈਂਪੇਨ ਦੀ ਕੀਤੀ ਸ਼ੁਰੂਆਤ
Thursday, Sep 25, 2025 - 05:32 AM (IST)

ਨਵੀਂ ਦਿੱਲੀ - ਐੱਸ. ਬੀ. ਆਈ. ਕਾਰਡ ਨੇ ਖੁਸ਼ੀਆਂ ਅਨਲਿਮਟਿਡ ਕੈਂਪੇਨ ਦੀ ਸ਼ੁਰੂਆਤ ਨਾਲ ਪੂਰੇ ਦੇਸ਼ ’ਚ 2025 ਦੇ ਫੈਸਟਿਵ ਸੀਜ਼ਨ ਲਈ ਕਈ ਤਰ੍ਹਾਂ ਦੇ ਰੋਮਾਂਚਕ ਆਫਰਸ ਪੇਸ਼ ਕੀਤੇ ਹਨ। ਗਾਹਕ ਦੇਸ਼ ਦੇ ਟੀਅਰ 2 ਅਤੇ ਟੀਅਰ 3 ਸ਼੍ਰੇਣੀ ਦੇ ਸ਼ਹਿਰਾਂ ਸਮੇਤ 2900 ਤੋਂ ਵੱਧ ਸ਼ਹਿਰਾਂ ’ਚ ਆਨਲਾਈਨ ਅਤੇ ਆਫਲਾਈਨ ਪਲੇਟਫਾਰਮ ’ਤੇ ਮਰਚੈਂਟ ਵੱਲੋਂ ਦਿੱਤੇ ਜਾਣ ਵਾਲੇ 1,250 ਤੋਂ ਵੱਧ ਆਫਰਸ, ਕੈਸ਼ਬੈਕ ਅਤੇ ਤੁਰੰਤ ਛੋਟ ਦਾ ਲਾਭ ਲੈ ਸਕਦੇ ਹਨ।
ਇਹ ਫੈਸਟਿਵ ਆਫਰਸ ਘਰੇਲੂ ਸਾਮਾਨਾਂ, ਮੋਬਾਈਲ, ਲੈਪਟਾਪ, ਫੈਸ਼ਨ, ਫਰਨੀਚਰ, ਗਹਿਣੇ, ਈ-ਕਾਮਰਸ ਅਤੇ ਕਰਿਆਨਾ ਵਰਗੀਆਂ ਸਾਰੀਆਂ ਪ੍ਰਮੁੱਖ ਸ਼੍ਰੇਣੀਆਂ ’ਤੇ ਲਾਗੂ ਹਨ।