SBI ਕਾਰਡ ਤੇ ਟਾਟਾ ਡਿਜੀਟਲ ਦੀ ਟਾਟਾ ਨਿਊ SBI ਕਾਰਡ ਲਾਂਚ ਕਰਨ ਲਈ ਭਾਈਵਾਲੀ
Saturday, Apr 19, 2025 - 04:10 AM (IST)

ਨਵੀਂ ਦਿੱਲੀ : ਐੱਸ. ਬੀ. ਆਈ. ਕਾਰਡ ਟਾਟਾ ਡਿਜੀਟਲ ਦੇ ਨਾਲ ਭਾਈਵਾਲੀ ਵਿਚ ਟਾਟਾ ਨਿਊ ਐੱਸ. ਬੀ. ਆਈ. ਕਾਰਡ ਲਾਂਚ ਕਰਨ ਦਾ ਐਲਾਨ ਕੀਤਾ ਹੈ। ਇਹ ਇਕ ਕਿਸਮ ਦੀ ਜੀਵਨਸ਼ੈਲੀ ਸਹਿ-ਬ੍ਰਾਂਡ ਵਾਲਾ ਕ੍ਰੈਡਿਟ ਕਾਰਡ ਵੱਖ-ਵੱਖ ਖੇਤਰਾਂ ਵਿਚ ਜਾਗਰੂਕ ਗਾਹਕਾਂ ਨੂੰ ਪ੍ਰੀਮੀਅਮ ਅਤੇ ਬਹੁਤ ਹੀ ਲਾਭਦਾਇਕ ਖਰੀਦਦਾਰੀ ਅਨੁਭਵ ਪ੍ਰਦਾਨ ਕਰਨ ਲਈ ਡਿਜ਼ਾਈਨ ਕੀਤਾ ਗਿਆ ਹੈ।
ਇਹ ਸਹਿ-ਬ੍ਰਾਂਡਿਡ ਕਾਰਡ ਦੋ ਰੂਪਾਂ ਵਿਚ ਉਪਲਬਧ ਹੈ ਟਾਟਾ ਨਿਊ ਇਨਫਿਨਿਟੀ ਐੱਸ. ਬੀ. ਆਈ. ਕਾਰਡ ਅਤੇ ਟਾਟਾ ਨਿਊ ਪਲੱਸ ਐੱਸ. ਬੀ. ਆਈ. ਕਾਰਡ ’ਚ ਲਾਂਚ ਕੀਤਾ ਗਿਆ ਹੈ। ਗਾਹਕ ਸਾਰੇ ਖਰਚਿਆਂ ’ਤੇ ਇਨਾਮ ਕਮਾਉਂਦੇ ਹਨ, ਭਾਵੇਂ ਔਨਲਾਈਨ ਹੋਵੇ ਜਾਂ ਇਨ-ਸਟੋਰ, ਘਰੇਲੂ ਅਤੇ ਅੰਤਰਰਾਸ਼ਟਰੀ ਵਪਾਰੀ ਆਉਟਲੈਟਾਂ ’ਤੇ ਨਿਊਕੋਇਨ ਦੇ ਰੂਪ ’ਚ, ਜਿਸ ਨੂੰ ਟਾਟਾ ਨਿਊ ਐਪ ’ਤੇ ਰੀਡੀਮ ਕੀਤਾ ਜਾ ਸਕਦਾ ਹੈ। ਇਸ ਲਾਂਚ ਦੇ ਨਾਲ ਟਾਟਾ ਨਿਊ ਐੱਸ. ਬੀ. ਆਈ. ਕਾਰਡ ਗਾਹਕ ਹੁਣ ਬਿਹਤਰ ਖਰੀਦਦਾਰੀ ਅਨੁਭਵ ਲਈ ਕਈ ਲਾਭਾਂ ਦਾ ਆਨੰਦ ਲੈ ਸਕਦੇ ਹਨ।