SBI ਨੂੰ ਮਿਲੀ ਯੈੱਸ ਬੈਂਕ ’ਚ 7250 ਕਰੋਡ਼ ਰੁਪਏ ਲਾਉਣ ਦੀ ਮਨਜ਼ੂਰੀ

Thursday, Mar 12, 2020 - 11:11 PM (IST)

SBI ਨੂੰ ਮਿਲੀ ਯੈੱਸ ਬੈਂਕ ’ਚ 7250 ਕਰੋਡ਼ ਰੁਪਏ ਲਾਉਣ ਦੀ ਮਨਜ਼ੂਰੀ

ਮੁੰਬਈ  (ਭਾਸ਼ਾ)-ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਨੂੰ ਸੰਕਟ ’ਚ ਘਿਰੇ ਯੈੱਸ ਬੈਂਕ ’ਚ 7250 ਕਰੋਡ਼ ਰੁਪਏ ਲਾਉਣ ਦੀ ਮਨਜ਼ੂਰੀ ਮਿਲ ਗਈ ਹੈ। ਦੇਸ਼ ਦੇ ਸਭ ਤੋਂ ਵੱਡੇ ਬੈਂਕ ਐੱਸ. ਬੀ. ਆਈ. ਨੇ ਇਸ ਦੀ ਜਾਣਕਾਰੀ ਦਿੱਤੀ। ਐੱਸ. ਬੀ. ਆਈ. ਨੇ ਦੱਸਿਆ, ‘‘ਕੇਂਦਰੀ ਬੋਰਡ ਦੀ ਕਾਰਜਕਾਰੀ ਕਮੇਟੀ ਦੀ 11 ਮਾਰਚ ਨੂੰ ਹੋਈ ਬੈਠਕ ’ਚ 10 ਰੁਪਏ ਪ੍ਰਤੀ ਸ਼ੇਅਰ ਦੀ ਦਰ ਨਾਲ ਯੈੱਸ ਬੈਂਕ ਦੇ 725 ਕਰੋਡ਼ ਸ਼ੇਅਰ ਖਰੀਦਣ ਨੂੰ ਮਨਜ਼ੂਰੀ ਦਿੱਤੀ ਗਈ। ਅਜੇ ਇਸ ਸੌਦੇ ਨੂੰ ਰੈਗੂਲੇਟਰੀ ਮਨਜ਼ੂਰੀਆਂ ਮਿਲਣੀਆਂ ਬਾਕੀ ਹਨ।’’ ਇਸ ਸੌਦੇ ਤੋਂ ਬਾਅਦ ਯੈੱਸ ਬੈਂਕ ’ਚ ਐੱਸ. ਬੀ. ਆਈ. ਦੀ ਹਿੱਸੇਦਾਰੀ ਉਸ ਦੀ ਕੁਲ ਭੁਗਤਾਨ ਪੂੰਜੀ ਦੇ 49 ਫ਼ੀਸਦੀ ਤੋਂ ਉੱਤੇ ਨਹੀਂ ਜਾਵੇਗੀ। ਰਿਜ਼ਰਵ ਬੈਂਕ ਨੇ ਯੈੱਸ ਬੈਂਕ ਦੀ ਮੁੜਗਠਨ ਨੂੰ ਲੈ ਕੇ ਪਿਛਲੇ ਹਫ਼ਤੇ ਇਕ ਯੋਜਨਾ ਦੇ ਡਰਾਫਟ ਦਾ ਐਲਾਨ ਕੀਤਾ ਸੀ।


author

Karan Kumar

Content Editor

Related News