SBI ਨੇ ਗਾਹਕਾਂ ਨੂੰ ਕੀਤਾ ਅਲਰਟ! ਜਲਦੀ ਕਰੋ ਇਹ ਕੰਮ ਨਹੀਂ ਤਾਂ ਖਾਤਾ ਹੋ ਸਕਦੈ ਬਲਾਕ

01/29/2020 3:38:30 PM

ਨਵੀਂ ਦਿੱਲੀ — ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ ਸਟੇਟ ਬੈਂਕ ਆਫ ਇੰਡੀਆ(SBI) ਨੇ ਆਪਣੇ ਗਾਹਕਾਂ ਨੂੰ SMS ਭੇਜ ਕੇ ਅਲਰਟ ਕੀਤਾ ਹੈ। ਇਸ SMS 'ਚ ਬੈਂਕ ਨੇ ਗਾਹਕਾਂ ਨੂੰ ਕੇ.ਵਾਈ.ਸੀ.(Know Your Customer) ਦੀ ਪ੍ਰਕਿਰਿਆ ਪੂਰੀ ਕਰਨ ਲਈ ਕਿਹਾ ਹੈ। ਇਸ ਲਈ 28 ਫਰਵਰੀ 2020 ਆਖਰੀ ਤਾਰੀਕ ਨਿਰਧਾਰਤ ਕੀਤੀ ਹੈ। ਅਜਿਹੇ 'ਚ ਕੋਈ ਗਾਹਕ ਜੇਕਰ ਆਪਣੀ KYC ਪ੍ਰਕਿਰਿਆ ਪੂਰੀ ਨਹੀਂ ਕਰਵਾਉਂਦਾ ਤਾਂ ਉਸਦੇ ਬੈਂਕ ਖਾਤੇ ਦੀ ਟਰਾਂਜੈਕਸ਼ਨਸ ਨੂੰ ਰੋਕ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਰਿਜ਼ਰਵ ਬੈਂਕ ਨੇ ਸਾਰੇ ਬੈਂਕ ਖਾਤਿਆਂ ਲਈ KYC ਨੂੰ ਲਾਜ਼ਮੀ ਕਰ ਦਿੱਤਾ ਹੈ।

ਇਸ ਲਈ ਜ਼ਰੂਰੀ ਹੁੰਦੀ ਹੈ KYC

KYC ਨੂੰ ਸਾਧਾਰਨ ਭਾਸ਼ਾ 'ਚ ਪਰਿਭਾਸ਼ਤ ਕਰੀਏ ਤਾਂ ਇਸ ਨੂੰ ਕਹਾਂਗੇ ਕਿ ਖਾਤਾਧਾਰਕ ਗਾਹਕ ਦੀ ਪੂਰੀ ਜਾਣਕਾਰੀ। ਇਹ ਪ੍ਰਕਿਰਿਆ ਸਾਰੇ ਖਾਤਾ ਧਾਰਕਾਂ ਲਈ ਲਾਜ਼ਮੀ ਹੈ। ਇਸ ਨਾਲ ਬੈਂਕ ਅਤੇ ਗਾਹਕਾਂ ਵਿਚਕਾਰ KYC ਰਿਸ਼ਤੇ ਮਜ਼ਬੂਤ ਕਰਨ ਦਾ ਕੰਮ ਕਰਦਾ ਹੈ। ਬਿਨਾਂ KYC ਦੇ ਨਿਵੇਸ਼ ਕਰਨਾ ਅਤੇ ਖਾਤਾ ਖੋਲਣਾ ਅਸਾਨ ਨਹੀਂ ਹੈ।
ਸਟੇਟ ਬੈਂਕ ਨੇ ਆਪਣੇ ਗਾਹਕਾਂ ਨੂੰ SMS ਭੇਜ ਕੇ ਅਲਰਟ ਕਰਦੇ ਹੋਏ KYC ਪ੍ਰਕਿਰਿਆ ਪੂਰੀ ਕਰਨ ਲਈ ਕਿਹਾ ਹੈ। SMS 'ਚ ਕਿਹਾ ਗਿਆ ਹੈ ਕਿ ਭਾਰਤੀ ਰਿਜ਼ਰਵ ਬੈਂਕ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਤੁਹਾਡੇ ਖਾਤੇ 'ਚ ਕੇ.ਵਾਈ.ਸੀ. ਦਸਤਾਵੇਜ਼ਾਂ ਨੂੰ ਅਪਡੇਟ ਕੀਤਾ ਜਾਣਾ ਹੈ। ਸਟੇਟ ਬੈਂਕ ਨੇ ਕਿਹਾ ਹੈ ਕਿ ਕਿਰਪਾ ਕਰਕੇ ਆਪਣੇ ਨਵੇਂ ਦਸਤਾਵੇਜ਼ਾਂ ਦੇ ਨਾਲ ਆਪਣੇ ਬੈਂਕ ਦੀ ਸ਼ਾਖਾ ਵਿਚ ਜਾ ਕੇ ਸੰਪਰਕ ਕਰੋ। 

KYC ਲਈ ਇਨ੍ਹਾਂ ਦਸਤਾਵੇਜ਼ਾਂ ਦੀ ਹੋਵੇਗੀ ਜ਼ਰੂਰਤ

ਉਨ੍ਹਾਂ ਵਿਅਕਤੀਆਂ ਲਈ ਲੌੜੀਂਦੇ ਦਸਤਾਵੇਜ਼ ਜਿਨ੍ਹਾਂ ਦਾ ਰਿਹਾਇਸ਼ੀ ਪਤਾ ਨਹੀਂ ਬਦਲਿਆ

  • ਪਾਸਪੋਰਟ
  • ਵੋਟਰ ਆਈ.ਡੀ.
  • ਡਰਾਈਵਿੰਗ ਲਾਇਸੈਂਸ
  • ਆਧਾਰ ਕਾਰਡ
  • ਨਰੇਗਾ (ਐਨ.ਆਈ.ਆਰ.ਕਾਰਡ) ਕਾਰਡ
  • ਪੈਨਸ਼ਨ ਭੁਗਤਾਨ ਆਰਡਰ
  • ਡਾਕਘਰਾਂ ਦੁਆਰਾ ਜਾਰੀ ਕੀਤਾ ਗਿਆ ਪਛਾਣ ਪੱਤਰ
  • ਜਨਤਕ ਅਥਾਰਟੀ ਸੰਸਥਾਵਾਂ ਦੁਆਰਾ ਜਾਰੀ ਕੀਤੇ ਗਏ ਪਛਾਣ ਪੱਤਰ ਜਿਹੜੇ ਆਪਣੇ ਦੁਆਰਾ ਜਾਰੀ ਕੀਤੇ ਗਏ ਪਛਾਣ ਪੱਤਰਾਂ ਦੇ ਰਿਕਾਰਡ ਰੱਖਦੇ ਹਨ।

ਪਛਾਣ ਪੱਤਰ ਦਾ ਸਬੂਤ (ਸੂਚੀ -1)

  • ਪਾਸਪੋਰਟ
  • ਵੋਟਰ ਆਈ.ਡੀ.
  • ਡਰਾਈਵਿੰਗ ਲਾਇਸੈਂਸ
  • ਆਧਾਰ ਕਾਰਡ
  • ਨਰੇਗਾ (NRI) ਕਾਰਡ
  • ਪੈਨਸ਼ਨ ਭੁਗਤਾਨ ਆਰਡਰ
  • ਡਾਕਘਰਾਂ ਦੁਆਰਾ ਜਾਰੀ ਕੀਤਾ ਗਿਆ ਪਛਾਣ ਪੱਤਰ
  • ਪੈਨ (PAN) ਕਾਰਡ
  • ਜਨਤਕ ਅਥਾਰਟੀ ਦੁਆਰਾ ਜਾਰੀ ਕੀਤਾ ਗਿਆ ਪਛਾਣ ਪੱਤਰ
  • UGC/AICTE ਦੁਆਰਾ ਮਾਨਤਾ ਪ੍ਰਾਪਤ ਯੂਨੀਵਰਸਿਟੀ ਦੁਆਰਾ ਜਾਰੀ ਸਰਟੀਫਿਕੇਟ ਜਿਸ 'ਤੇ ਫੋਟੋ ਲੱਗੀ ਹੋਵੇ।
  • ਸਰਕਾਰ / ਆਰਮੀ ਆਈ.ਡੀ.
  • ਭਰੋਸੇਯੋਗ ਰੁਜ਼ਗਾਰਦਾਤਾਵਾਂ ਦੁਆਰਾ ਜਾਰੀ ਕੀਤਾ ਗਿਆ ਪਛਾਣ ਪੱਤਰ


ਪਤੇ ਦਾ ਸਬੂਤ (ਸੂਚੀ -2)

  • ਟੈਲੀਫੋਨ ਬਿੱਲ (3 ਮਹੀਨੇ ਤੋਂ ਵੱਧ ਪੁਰਾਣਾ ਨਾ ਹੋਵੇ)
  • ਬੈਂਕ ਖਾਤੇ ਦੇ ਵੇਰਵੇ (3 ਮਹੀਨਿਆਂ ਤੋਂ ਵੱਧ ਪੁਰਾਣੇ ਨਾ ਹੋਣ)
  • ਮਾਨਤਾ ਪ੍ਰਾਪਤ ਸਰਕਾਰੀ ਅਥਾਰਟੀ ਦੁਆਰਾ ਜਾਰੀ ਪੱਤਰ
  • ਬਿਜਲੀ ਦਾ ਬਿੱਲ (6 ਮਹੀਨੇ ਤੋਂ ਵੱਧ ਪੁਰਾਣਾ ਨਹੀਂ)
  • ਰਾਸ਼ਨ ਕਾਰਡ
  • ਭਰੋਸੇਯੋਗ ਮਾਲਕਾਂ ਦੁਆਰਾ ਜਾਰੀ ਕੀਤਾ ਗਿਆ ਪਛਾਣ ਕਾਰਡ
  • ਇਨਕਮ ਟੈਕਸ / ਅਸਟੇਟ ਟੈਕਸ ਮੁਲਾਂਕਣ ਆਰਡਰ
  • ਕ੍ਰੈਡਿਟ ਕਾਰਡ ਸਟੇਟਮੈਂਟ (3 ਮਹੀਨਿਆਂ ਤੋਂ ਜ਼ਿਆਦਾ ਪੁਰਾਣੀ ਨਾ ਹੋਵੇ)
  • ਰਜਿਸਟਰਡ ਛੁੱਟੀ ਅਤੇ ਲਾਇਸੈਂਸ ਸਮਝੌਤੇ / ਵਿਕਰੀ ਡੀਡ / ਲੀਜ਼ ਸਮਝੌਤੇ ਦੀਆਂ ਕਾਪੀਆਂ
  • ਯੂਨੀਵਰਸਿਟੀ / ਸੰਸਥਾ ਦੇ ਹੋਸਟਲ ਵਾਰਡਨ ਦੁਆਰਾ ਜਾਰੀ ਪੱਤਰ, ਜਿਸ ਨੂੰ ਰਜਿਸਟਰਾਰ, ਪ੍ਰਿੰਸੀਪਲ / ਡੀਨ -ਆਦਿ ਦੁਆਰਾ ਦਸਤਖਤ ਕੀਤਾ ਗਿਆ ਹੋਵੇ
  • ਵਿਦਿਆਰਥੀਆਂ ਦੇ ਮਾਮਲੇ ਵਿਚ ਜੇ ਉਹ ਆਪਣੇ ਰਿਸ਼ਤੇਦਾਰ ਕੋਲ ਰਹਿ ਰਹੇ ਹਨ, ਤਾਂ ਉਸ ਰਿਸ਼ਤੇਦਾਰ ਦੇ ਐਲਾਨ ਦੇ ਨਾਲ ਉਨ੍ਹਾਂ ਦਾ ਸ਼ਨਾਖਤੀ ਕਾਰਡ ਅਤੇ ਐਡਰੈੱਸ ਸਰਟੀਫਿਕੇਟ।

ਨਾਬਾਲਗ

ਜੇਕਰ ਨਾਬਾਲਗ ਦੀ ਉਮਰ 10 ਸਾਲ ਤੋਂ ਘੱਟ ਹੈ ਤਾਂ ਖਾਤਾ ਚਲਾਉਣ ਵਾਲੇ ਵਿਅਕਤੀ ਦਾ ਸ਼ਨਾਖਤੀ ਕਾਰਡ ਲਿਆ ਜਾਵੇਗਾ।


Related News