ਸੈਮਸੰਗ ਭਾਰਤ ''ਚ ਆਪਣੇ ਟੀ.ਵੀ. ਕਾਰੋਬਾਰ ਨੂੰ ਕਰੇਗੀ ਮਜ਼ਬੂਤੀ
Tuesday, Apr 09, 2019 - 10:32 AM (IST)

ਨਵੀਂ ਦਿੱਲੀ—ਸੈਮਸੰਗ ਇੰਲੈਕਟ੍ਰੋਨਿਕ ਭਾਰਤ 'ਚ ਆਪਣੇ ਐੱਲ.ਈ.ਡੀ. ਟੀ.ਵੀ. ਕਾਰੋਬਾਰ 'ਚ ਮਜ਼ਬੂਤੀ ਲਿਆਏਗੀ। ਇਸ ਨਾਲ ਕੰਪਨੀ ਨੂੰ ਭਾਰਤੀ ਬਾਜ਼ਾਰ ਦੇ ਅਨੁਰੂਪ ਨਵੀਨਤਾਕਾਰੀ ਉਤਪਾਦ ਪੇਸ਼ ਕਰਨ ਅਤੇ ਗਾਹਕਾਂ ਨੂੰ ਸਸਤੇ ਵਿੱਤੀ ਹੱਲ ਉਪਲੱਬਧ ਕਰਵਾਉਣ 'ਚ ਮਦਦ ਮਿਲੇਗੀ। ਸੈਮਸੰਗ ਇੰਡੀਆ ਕੰਜ਼ਿਊਮਰ ਇਲੈਕਟ੍ਰੋਕਿਸ ਦੇ ਸੀਨੀਅਰ ਉਪ ਪ੍ਰਧਾਨ ਰਾਜੂ ਪੁੱਲਨ ਕਿਹਾ ਕਿ ਸਾਡੇ ਟੀ.ਵੀ. ਸ਼੍ਰੇਣੀ 'ਚ 30 ਫੀਸਦੀ ਬਾਜ਼ਾਰ ਹਿੱਸੇਦਾਰੀ ਦੇ ਨਾਲ ਸਭ ਤੋਂ ਵੱਡਾ ਬ੍ਰਾਂਡ ਬਣੇ ਰਹਿਣਗੇ। ਸਾਡੀ ਯੋਜਨਾ ਸਾਡੇ ਸੰਪੂਰਨ ਬਾਜ਼ਾਰ ਹਿੱਸੇਦਾਰੀ 'ਚ ਮਜ਼ਬੂਤੀ ਲਿਆਉਣ ਦੀ ਹੈ। ਕੰਪਨੀ ਇਸ ਸ਼੍ਰੇਣੀ 'ਚ ਇੰਟਰਨੈੱਟ ਆਫ ਥਿੰਗਸ ਅਤੇ ਨਕਲੀ ਮੇਧਾ ਵਰਗੇ ਨਵੇਂ ਆਧੁਨਿਕ ਫੀਚਰ ਜੋੜਨ 'ਤੇ ਨਿਵੇਸ਼ ਕਰ ਸਕਦੀ ਹੈ।