ਸੈਮਸੋਨਾਈਟ ਇੰਡੀਆ ’ਤੇ 25.74 ਕਰੋਡ਼ ਰੁਪਏ ਦਾ ਜੁਰਮਾਨਾ

05/13/2020 10:43:40 PM

ਨਵੀਂ ਦਿੱਲੀ (ਬੀ.) -ਰਾਸ਼ਟਰੀ ਮੁਨਾਫਾਖੋਰੀ ਰੋਕੂ ਅਥਾਰਟੀ (ਐੱਨ. ਏ. ਏ.) ਨੇ ਸੈਮਸੋਨਾਈਟ ਇੰਡੀਆ ’ਤੇ 25.74 ਕਰੋਡ਼ ਰੁਪਏ ਜੁਰਮਾਨਾ ਲਾ ਦਿੱਤਾ ਹੈ। ਇਹ ਕੰਪਨੀ ਟਰੈਵਲ ਬੈਗ, ਸਾਮਾਨ ਆਦਿ ਦਾ ਵਿਨਿਰਮਾਣ ਅਤੇ ਵਿਕਰੀ ਕਰਦੀ ਹੈ। ਕੰਪਨੀ ਦੇ ’ਤੇ ਦੋਸ਼ ਸੀ ਕਿ ਉਸ ਨੇ ਵਸਤੂ ਅਤੇ ਸਰਵਿਸ ਟੈਕਸ (ਜੀ . ਐੱਸ. ਟੀ.) ਪ੍ਰੀਸ਼ਦ ਵੱਲੋਂ ਦਸੰਬਰ 2017 ’ਚ ਕਰ ਦੀਆਂ ਦਰਾਂ 28 ਫੀਸਦੀ ਤੋਂ ਘਟਾ ਕੇ 18 ਫੀਸਦੀ ਕੀਤੇ ਜਾਣ ਦੇ ਬਾਵਜੂਦ ਆਪਣੇ ਉਤਪਾਦਾਂ ਦੇ ਮੁੱਲ ਨਹੀਂ ਘਟਾਏ। ਕੰਪਨੀ ਨੂੰ ਕਿਹਾ ਗਿਆ ਹੈ ਕਿ ਉਹ ਇਸ ਦੌਰਾਨ ਆਪਣੇ ਗਾਹਕਾਂ ਤੋਂ ਲਏ ਗਏ ਵਾਧੂ ਪੈਸੇ ਦਾ ਭੁਗਤਾਨ 18 ਫੀਸਦੀ ਵਿਆਜ ਦੇ ਨਾਲ ਕਰੇ ਅਤੇ ਲਾਭ ਦੀ ਰਾਸ਼ੀ ਨੂੰ ਜਮ੍ਹਾ ਕਰੇ।

ਐੱਨ. ਏ. ਏ. ਨੇ ਸੈਮਸੋਨਾਈਟ ਨੂੰ ਕਿਹਾ ਹੈ ਕਿ ਉਹ ਅੱਧੀ ਰਾਸ਼ੀ 12.87 ਕਰੋਡ਼ ਰੁਪਏ ਕੇਂਦਰੀ ਖਪਤਕਾਰ ਕਲਿਆਣ ਫੰਡ ’ਚ ਅਤੇ ਅੱਧੀ ਰਾਸ਼ੀ 33 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਖਪਤਕਾਰ ਕਲਿਆਣ ਫੰਡ ’ਚ ਜਮ੍ਹਾ ਕਰੇ। ਇਸ ਮਾਮਲੇ ’ਚ ਸੰਪਰਕ ਕੀਤੇ ਜਾਣ ’ਤੇ ਸੈਮਸੋਨਾਈਟ ਨੇ ਕੋਈ ਜਵਾਬ ਨਹੀਂ ਦਿੱਤਾ। ਕੰਪਨੀ ਖਿਲਾਫ ਸ਼ਿਕਾਇਤ ਸਿਰਫ ਇਕ ਖਾਸ ਉਤਪਾਦ ਦੇ ਖਿਲਾਫ ਕੀਤੀ ਗਈ ਸੀ ਪਰ ਐੱਨ. ਏ. ਏ. ਨੇ ਕੰਪਨੀ ਦੇ ਹੋਰ ਉਤਪਾਦਾਂ ਤੱਕ ਵੀ ਜਾਂਚ ਦਾ ਘੇਰਾ ਵਧਾ ਦਿੱਤਾ ਸੀ।


Karan Kumar

Content Editor

Related News