SAIL ਨੇ ਨਿਵੇਸ਼ਕ ਕੀਤੇ ਮਾਲੋਮਾਲ, ਇਕ ਮਹੀਨੇ 'ਚ ਹੀ 50 ਫ਼ੀਸਦੀ ਦਾ ਉਛਾਲ

05/04/2021 4:18:08 PM

ਨਵੀਂ ਦਿੱਲੀ- ਸਟਾਕ ਮਾਰਕੀਟ ਵਿਚ ਮੈਟਲ ਸਟਾਕਸ ਨੇ ਇਸ ਸਾਲ ਵੱਡੀ ਤੇਜ਼ੀ ਦਰਜ ਕੀਤੀ ਹੈ ਪਰ ਇਸ ਵਿਚਕਾਰ ਸਰਕਾਰੀ ਖੇਤਰ ਦੀ ਕੰਪਨੀ ਭਾਰਤੀ ਸਟੀਲ ਅਥਾਰਟੀ (ਸੇਲ) ਖ਼ਬਰਾਂ ਵਿਚ ਹੈ। ਇਸ ਦੇ ਸ਼ੇਅਰਾਂ ਵਿਚ ਪਿਛਲੇ ਇਕ ਮਹੀਨੇ ਵਿਚ 50 ਫ਼ੀਸਦੀ ਤੋਂ ਵੱਧ ਉਛਾਲ ਆ ਚੁੱਕਾ ਹੈ।

ਇਸ ਦੀ ਕੀਮਤ ਵਿਚ ਸਭ ਤੋਂ ਵੱਧ ਤੇਜ਼ੀ ਪਿਛਲੇ ਚਾਰ ਕਾਰੋਬਾਰੀ ਸੈਸ਼ਨਾਂ ਵਿਚ ਦੇਖਣ ਨੂੰ ਮਿਲੀ, ਇਸ ਦੌਰਾਨ ਇਸ ਦਾ ਸਟਾਕ 100 ਰੁਪਏ ਤੋਂ 28 ਫ਼ੀਸਦੀ ਚੜ੍ਹ ਕੇ 128 ਰੁਪਏ 'ਤੇ ਪਹੁੰਚ ਗਿਆ। ਸਾਰੇ ਮੈਟਲ ਸਟਾਕਸ ਵਿਚ ਤੇਜ਼ੀ ਦਾ ਮਾਹੌਲ ਦੇਖਣ ਨੂੰ ਮਿਲਿਆ ਪਰ ਹਾਲ ਹੀ ਦੇ ਹਫ਼ਤਿਆਂ ਵਿਚ ਸਭ ਤੋਂ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲਾ ਸਟਾਕ ਸੇਲ ਰਿਹਾ। ਉੱਥੇ ਹੀ, ਮੰਗਲਵਾਰ ਨੂੰ ਸੇਲ ਦਾ ਸਟਾਕ ਐੱਨ. ਐੱਸ. ਈ. 'ਤੇ 0.2 ਫ਼ੀਸਦੀ ਦੀ ਤੇਜ਼ੀ ਨਾਲ 128 ਰੁਪਏ 'ਤੇ ਲਗਭਗ ਸਥਿਰ ਬੰਦ ਹੋਇਆ ਹੈ। ਕਾਰੋਬਾਰ ਦੌਰਾਨ ਅੱਜ ਇਸ ਨੇ 135.70 ਰੁਪਏ ਦਾ ਪੱਧਰ ਵੀ ਛੂਹਿਆ। ਹਾਲਾਂਕਿ, ਬਾਜ਼ਾਰ ਵਿਚ ਗਿਰਾਵਟ ਤੇ ਮੁਨਾਫਾਵਸੂਲੀ ਕਾਰਨ ਇਸ 'ਤੇ ਟਿਕ ਨਹੀਂ ਸਕਿਆ।

ਇਹ ਵੀ ਪੜ੍ਹੋ- ਵੱਡਾ ਝਟਕਾ! ਵਿਧਾਨ ਸਭਾ ਚੋਣਾਂ ਖ਼ਤਮ, ਪੈਟਰੋਲ, ਡੀਜ਼ਲ ਕੀਮਤਾਂ 'ਚ ਵਾਧਾ

ਇਕਵਿਰਸ ਦੇ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਸੇਲ ਵਿਚ ਸਮਰੱਥਾ ਦਾ ਵਿਸਥਾਰ, ਕੀਮਤਾਂ ਵਿਚ ਵਾਧੇ ਦੀ ਗੁੰਜਾਇਸ਼ ਤੇ ਖੁਦ ਦੀ ਖਦਾਨ ਜਿਹੇ ਸਰੋਤ ਹਨ, ਜਿਸ ਵਜ੍ਹਾ ਨਾਲ ਉਸ ਦੇ ਸ਼ੇਅਰ ਵਿਚ ਕਾਫ਼ੀ ਜ਼ਿਆਦਾ ਵਾਧਾ ਹੋ ਸਕਦਾ ਹੈ। ਇਕਵਿਰਸ ਦੇ ਵਿਸ਼ਲੇਸ਼ਕ ਗਡੇਕਰ ਨੇ ਕਿਹਾ, ਸੇਲ ਆਪਣੀ ਸਭ ਤੋਂ ਜ਼ਿਆਦਾ ਹਮਲਾਵਰ ਵਿਸਥਾਰ ਯੋਜਨਾ ਦੀ ਰਾਹ 'ਤੇ ਹੈ, ਹੌਲੀ-ਹੌਲੀ ਸਮਰੱਥਾ ਵਧਾ ਰਹੀ ਹੈ। ਇਸ ਕੋਲ ਦੇਸੀ ਐੱਚ. ਆਰ. ਸੀ. ਦੀਆਂ ਕੀਮਤਾਂ ਵਧਾਉਣ ਦੀ ਵੀ ਗੁੰਜਾਇਸ਼ ਹੈ। ਸੇਲ ਅਜੇ ਸਾਲ 2007 ਦੇ ਸਰਵਉੱਚ ਪੱਧਰ ਤੋਂ ਅੱਧੇ 'ਤੇ ਕਾਰੋਬਾਰ ਕਰ ਰਹੀ ਹੈ। ਹਾਲਾਂਕਿ, ਕੁਝ ਵਿਸ਼ਲੇਸ਼ਕ ਇਸ ਨੂੰ ਬਿਨਾਂ ਕਿਸੇ ਠੋਸ ਆਧਾਰ ਦੇ ਅਤਿ ਉਤਸ਼ਾਹਤ ਦੇ ਤੌਰ 'ਤੇ ਦੇਖ ਰਹੇ ਹਨ।

ਇਹ ਵੀ ਪੜ੍ਹੋ- ਬਿਲ ਗੇਟਸ ਤੇ ਮੇਲਿੰਡਾ ਨੇ ਵਿਆਹ ਦੇ 27 ਸਾਲਾਂ ਪਿੱਛੋਂ ਦੁਨੀਆ ਨੂੰ ਕੀਤਾ ਹੈਰਾਨ

►ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਰਾਇ


Sanjeev

Content Editor

Related News