ਸਚਿਨ ਤੇਂਦੁਲਕਰ ਦੀ ਨੂੰਹ ਬਣੇਗੀ ਵੱਡੇ ਘਰਾਣੇ ਦੀ ਧੀ 'ਸਾਨੀਆ', ਜਾਣੋ ਕੀ ਹੈ ਪਿਛੋਕੜ
Wednesday, Jan 07, 2026 - 07:03 PM (IST)
ਬਿਜ਼ਨੈੱਸ ਡੈਸਕ : ਭਾਰਤ ਦੇ ਦਿੱਗਜ ਕ੍ਰਿਕਟਰ ਸਚਿਨ ਤੇਂਦੁਲਕਰ ਦੇ ਬੇਟੇ ਅਰਜੁਨ ਤੇਂਦੁਲਕਰ ਇੱਕ ਵਾਰ ਫਿਰ ਸੁਰਖੀਆਂ ਵਿੱਚ ਹਨ। ਖ਼ਬਰਾਂ ਅਨੁਸਾਰ ਅਰਜੁਨ ਤੇਂਦੁਲਕਰ ਦੀ ਮੰਗਣੀ ਸਾਨੀਆ ਚੰਡੋਕ ਨਾਲ ਹੋ ਗਈ ਹੈ। ਇਹ ਸਗਾਈ ਇੱਕ ਨਿੱਜੀ ਸਮਾਰੋਹ ਵਿੱਚ ਹੋਈ, ਜਿਸ ਵਿੱਚ ਦੋਵਾਂ ਪਰਿਵਾਰਾਂ ਦੇ ਕਰੀਬੀ ਦੋਸਤ ਅਤੇ ਮੈਂਬਰ ਸ਼ਾਮਲ ਹੋਏ। ਦੱਸ ਦੇਈਏ ਕਿ ਸਾਨੀਆ ਚੰਡੋਕ ਮੁੰਬਈ ਦੇ ਮਸ਼ਹੂਰ ਕਾਰੋਬਾਰੀ ਰਵੀ ਘਈ ਦੀ ਪੋਤੀ ਹੈ।
ਇਹ ਵੀ ਪੜ੍ਹੋ : ਮਾਰਚ 'ਚ ਬੰਦ ਹੋ ਜਾਣਗੇ 500 ਰੁਪਏ ਦੇ ਨੋਟ! ਜਾਣੋ ਸੋਸ਼ਲ ਮੀਡੀਆ 'ਤੇ ਫੈਲੇ ਦਾਅਵੇ ਦੀ ਸੱਚਾਈ
ਕੌਣ ਹਨ ਰਵੀ ਘਈ ਅਤੇ ਕਿੰਨਾ ਵੱਡਾ ਹੈ ਉਨ੍ਹਾਂ ਦਾ ਕਾਰੋਬਾਰ?
ਰਵੀ ਘਈ ਮੁੰਬਈ ਦੇ ਕਾਰੋਬਾਰ ਅਤੇ ਪਰਾਹੁਣਚਾਰੀ (Hospitality) ਖੇਤਰ ਵਿੱਚ ਇੱਕ ਬਹੁਤ ਵੱਡਾ ਨਾਮ ਹਨ। ਉਹ ਗ੍ਰੇਵਿਸ ਗਰੁੱਪ (Gravis Group) ਦੇ ਮੁਖੀ ਹਨ, ਜਿਸ ਦੇ ਫੂਡ ਅਤੇ ਹੋਸਪਿਟੈਲਿਟੀ ਖੇਤਰਾਂ ਵਿੱਚ ਕਈ ਸਫਲ ਉੱਦਮ ਹਨ। ਉਨ੍ਹਾਂ ਦੇ ਪ੍ਰਮੁੱਖ ਬ੍ਰਾਂਡਾਂ ਵਿੱਚ ਮਰੀਨ ਡਰਾਈਵ ਸਥਿਤ ਇੰਟਰਕੌਂਟੀਨੈਂਟਲ ਹੋਟਲ ਅਤੇ ਪ੍ਰਸਿੱਧ ਆਈਸਕ੍ਰੀਮ ਬ੍ਰਾਂਡ 'ਦਿ ਬਰੁਕਲਿਨ ਕ੍ਰੀਮਰੀ' ਸ਼ਾਮਲ ਹਨ।
ਇਹ ਵੀ ਪੜ੍ਹੋ : ਫਲਾਈਟ ਕੈਂਸਲ ਹੋਵੇ ਜਾਂ ਗੁੰਮ ਹੋ ਜਾਵੇ ਸਮਾਨ, ਅਸਾਨੀ ਨਾਲ ਮਿਲੇਗੀ ਮਦਦ, ਬਸ ਕਰੋ ਇਹ ਕੰਮ
ਸਰੋਤਾਂ ਅਨੁਸਾਰ ਰਵੀ ਘਈ ਦੇ ਕਾਰੋਬਾਰੀ ਸਾਮਰਾਜ ਨਾਲ ਜੁੜੇ ਕੁਝ ਅਹਿਮ ਤੱਥ ਇਸ ਪ੍ਰਕਾਰ ਹਨ:
ਵੱਡੇ ਕਾਰੋਬਾਰੀ ਹਨ ਰਵੀ ਘਈ
ਰਵੀ ਘਈ ਦੀ ਕੰਪਨੀ 'ਗ੍ਰੇਵਿਸ ਫੂਡ ਸੋਲਿਊਸ਼ਨਜ਼' ਨੇ ਵਿੱਤੀ ਸਾਲ 2024 ਵਿੱਚ 624 ਕਰੋੜ ਰੁਪਏ ਦਾ ਮਾਲੀਆ ਇਕੱਠਾ ਕੀਤਾ, ਜਿਸ ਵਿੱਚ ਪਿਛਲੇ ਸਾਲ ਦੇ ਮੁਕਾਬਲੇ 20 ਫੀਸਦੀ ਦਾ ਵਾਧਾ ਦੇਖਿਆ ਗਿਆ।
ਇਹ ਵੀ ਪੜ੍ਹੋ : ਨਵਾਂ ਵਾਹਨ ਖਰੀਦੋ ਤੇ ਮਿਲੇਗੀ 50% ਤੱਕ ਦੀ ਟੈਕਸ ਛੋਟ, ਬੱਸ UK ਸਰਕਾਰ ਦੀਆਂ ਇਨ੍ਹਾਂ ਸ਼ਰਤਾਂ ਨੂੰ ਕਰੋ ਪੂਰਾ
ਹੋਟਲ ਇੰਡਸਟਰੀ ਵਿੱਚ ਦਬਦਬਾ
ਉਨ੍ਹਾਂ ਦੇ ਪਰਿਵਾਰ ਦੀ ਮਲਕੀਅਤ ਵਾਲਾ ਇੰਟਰਕੌਂਟੀਨੈਂਟਲ ਹੋਟਲ 'ਇੰਟਰਕੌਂਟੀਨੈਂਟਲ ਹੋਟਲਜ਼ ਗਰੁੱਪ (IHG)' ਦਾ ਹਿੱਸਾ ਹੈ, ਜਿਸਦੀ ਮੌਜੂਦਾ ਕੀਮਤ ਲਗਭਗ 1.61 ਲੱਖ ਕਰੋੜ ਰੁਪਏ ਦੱਸੀ ਜਾਂਦੀ ਹੈ।
ਵਿਦੇਸ਼ੀ ਬ੍ਰਾਂਡਾਂ ਨੂੰ ਭਾਰਤ ਲਿਆਉਂਦਾ
ਰਵੀ ਘਈ ਨੂੰ ਹੀ SAARC ਖੇਤਰ ਵਿੱਚ ਮਸ਼ਹੂਰ ਅਮਰੀਕੀ ਆਈਸਕ੍ਰੀਮ ਬ੍ਰਾਂਡ 'ਬਾਸਕਿਨ-ਰੌਬਿਨਸ' (Baskin-Robbins) ਦੀ ਫਰੈਂਚਾਇਜ਼ੀ ਲਿਆਉਣ ਦਾ ਸਿਹਰਾ ਦਿੱਤਾ ਜਾਂਦਾ ਹੈ।
ਇਹ ਵੀ ਪੜ੍ਹੋ : PNB ਤੋਂ ਬਾਅਦ ਹੁਣ BOB 'ਚ ਵੱਡੀ ਧੋਖਾਧੜੀ : 48 ਖ਼ਾਤਿਆਂ ਤੋਂ ਲਿਆ 9 ਕਰੋੜ ਦਾ Loan, ਇੰਝ ਖੁੱਲ੍ਹਿਆ ਭੇਤ
ਵਿਰਾਸਤ ਅਤੇ ਸਿੱਖਿਆ
ਰਵੀ ਘਈ ਨੇ ਆਪਣੀ ਪੜ੍ਹਾਈ ਵਿਸ਼ਵ ਪ੍ਰਸਿੱਧ ਕਾਰਨੇਲ ਯੂਨੀਵਰਸਿਟੀ ਦੇ 'ਸਕੂਲ ਆਫ ਹੋਟਲ ਐਡਮਿਨਿਸਟ੍ਰੇਸ਼ਨ' ਤੋਂ ਕੀਤੀ ਹੈ। ਸਾਲ 1967 ਵਿੱਚ ਭਾਰਤ ਪਰਤਣ ਤੋਂ ਬਾਅਦ ਉਨ੍ਹਾਂ ਨੇ ਆਪਣੇ ਪਿਤਾ ਇਕਬਾਲ ਕ੍ਰਿਸ਼ਨ ਘਈ ਦੇ ਕਾਰੋਬਾਰ ਦੀ ਵਾਗਡੋਰ ਸੰਭਾਲੀ ਸੀ। ਉਨ੍ਹਾਂ ਦੀ ਅਗਵਾਈ ਵਿੱਚ ਗ੍ਰੇਵਿਸ ਗਰੁੱਪ ਨੇ ਨਟਰਾਜ ਹੋਟਲ (ਹੁਣ ਇੰਟਰਕੌਂਟੀਨੈਂਟਲ) ਵਰਗੇ ਵੱਡੇ ਬ੍ਰਾਂਡਾਂ ਨੂੰ ਨਵੀਆਂ ਉਚਾਈਆਂ 'ਤੇ ਪਹੁੰਚਾਇਆ।
ਵਰਤਮਾਨ ਵਿੱਚ, ਰਵੀ ਘਈ ਗ੍ਰੇਵਿਸ ਹੋਸਪਿਟੈਲਿਟੀ ਲਿਮਟਿਡ ਦੇ ਨਾਨ-ਐਗਜ਼ੀਕਿਊਟਿਵ ਚੇਅਰਮੈਨ ਹਨ ਅਤੇ ਕੁਆਲਿਟੀ ਰੀਡ ਐਸਟੇਟਸ ਪ੍ਰਾਈਵੇਟ ਲਿਮਟਿਡ ਸਮੇਤ ਕਈ ਹੋਰ ਕੰਪਨੀਆਂ ਵਿੱਚ ਡਾਇਰੈਕਟਰ ਵਜੋਂ ਸੇਵਾਵਾਂ ਨਿਭਾ ਰਹੇ ਹਨ। ਅਰਜੁਨ ਤੇਂਦੁਲਕਰ ਅਤੇ ਸਾਨੀਆ ਚੰਡੋਕ ਦੇ ਇਸ ਰਿਸ਼ਤੇ ਨੇ ਹੁਣ ਖੇਡ ਅਤੇ ਕਾਰੋਬਾਰੀ ਜਗਤ ਦੇ ਦੋ ਵੱਡੇ ਪਰਿਵਾਰਾਂ ਨੂੰ ਇੱਕ ਨਵੀਂ ਸਾਂਝ ਵਿੱਚ ਬੰਨ੍ਹ ਦਿੱਤਾ ਹੈ।
ਇਹ ਵੀ ਪੜ੍ਹੋ : Bank ਮੁਲਾਜ਼ਮਾਂ ਨੇ ਜਨਵਰੀ ਮਹੀਨੇ 'ਚ ਹੜਤਾਲ ਦਾ ਕੀਤਾ ਐਲਾਨ, ਲਗਾਤਾਰ 4 ਦਿਨ ਬੰਦ ਰਹਿਣਗੇ ਬੈਂਕ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
