ਭਾਰਤੀ ਕੰਪਨੀਆਂ ਦੀ ਰੇਟਿੰਗ ਹੋਰ ਹੇਠਾਂ ਆਉਣ ਦਾ ਜੋਖਮ : ਐੱਸ. ਐਂਡ ਪੀ. ਗਲੋਬਲ
Wednesday, Jun 24, 2020 - 10:52 PM (IST)
ਨਵੀਂ ਦਿੱਲੀ-ਰੇਟਿੰਗ ਏਜੰਸੀ ਐੱਸ. ਐਂਡ ਪੀ. ਗਲੋਬਲ ਰੇਟਿੰਗਸ ਨੇ ਕਿਹਾ ਹੈ ਕਿ ਭਾਰਤ 'ਚ ਕੰਪਨੀਆਂ ਦੀ ਰੇਟਿੰਗ ਜਾਂ ਸਾਖ ਦੇ ਹੋਰ ਹੇਠਾਂ ਜਾਣ ਦਾ ਜੋਖਮ ਹੈ। ਰੇਟਿੰਗ ਏਜੰਸੀ ਨੇ ਕਿਹਾ ਕਿ ਜੇਕਰ ਕੰਪਨੀਆਂ ਦੀ ਕਮਾਈ 'ਚ ਸੁਧਾਰ 18 ਮਹੀਨਿਆਂ ਤੋਂ ਜ਼ਿਆਦਾ ਲੰਬੀ ਚੱਲਦੀ ਹੈ, ਜੋ ਉਨ੍ਹਾਂ ਦੀ ਸਾਖ ਹੋਰ ਘੱਟ ਸਕਦੀ ਹੈ। ਐੱਸ. ਐਂਡ ਪੀ. ਗਲੋਬਲ ਰੇਟਿੰਗਸ ਨੇ ਬਿਆਨ 'ਚ ਕਿਹਾ ਕਿ ਭਾਰਤੀ ਕੰਪਨੀਆਂ ਦੀ ਕਰੀਬ 35 ਫੀਸਦੀ ਕ੍ਰੈਡਿਟ ਰੇਟਿੰਗਸ ਦਾ ਦ੍ਰਿਸ਼ ਜਾਂ ਤਾਂ ਨਕਾਰਾਤਮਕ ਹੈ ਜਾਂ ਉਹ ਨਕਾਰਾਤਮਕ ਪ੍ਰਭਾਵ ਦੇ ਨਾਲ ਨਿਗਰਾਨੀ 'ਚ ਹੈ ।
ਐੱਸ. ਐਂਡ ਪੀ. ਗਲੋਬਲ ਰੇਟਿੰਗਸ ਦੇ ਸਾਖ ਵਿਸ਼ਲੇਸ਼ਕ ਨੀਲ ਗੋਪਾਲਕ੍ਰਿਸ਼ਣਨ ਨੇ ਕਿਹਾ ਕਿ ਜ਼ਿਆਦਾਤਰ ਰੇਟਿੰਗਸ ਦੇ ਮਾਮਲੇ 'ਚ ਸਾਡਾ ਮੰਨਣਾ ਹੈ ਕਿ ਕੰਪਨੀਆਂ ਦੀ ਕਮਾਈ ਅਗਲੇ 12 ਤੋਂ 18 ਮਹੀਨਿਆਂ 'ਚ ਸੁਧਰ ਜਾਵੇਗੀ। ਜੇਕਰ ਇਹ ਸੁਸਤੀ ਇਸ ਤੋਂ ਜ਼ਿਆਦਾ ਲੰਮੀ ਚੱਲਦੀ ਹੈ ਤਾਂ ਕੰਪਨੀਆਂ ਦੀ ਰੇਟਿੰਗ ਦੇ ਹੋਰ ਹੇਠਾਂ ਜਾਣ ਦਾ ਜੋਖਮ ਰਹੇਗਾ।
ਗੋਪਾਲਕ੍ਰਿਸ਼ਣਨ ਨੇ ਕਿਹਾ ਕਿ ਨਕਾਰਾਤਮਕ ਦ੍ਰਿਸ਼ ਅਤੇ ਨਿਗਰਾਨੀ ਵਾਲੀਆਂ 7 'ਚੋਂ 2 ਕੰਪਨੀਆਂ ਦੀ ਰੇਟਿੰਗਸ ਅਵਿਵਹਾਰਕ ਗਰੇਡ ਸ਼੍ਰੇਣੀ 'ਚ ਹੈ। ਇਨ੍ਹਾਂ ਕੰਪਨੀਆਂ ਦੀ ਆਮਦਨੀ ਨੂੰ ਲੈ ਕੇ ਜ਼ਿਆਦਾ ਉਤਾਰ-ਚੜ੍ਹਾਅ ਰਹਿਣ ਦਾ ਖਦਸ਼ਾ ਹੈ। ਅਜਿਹੇ 'ਚ ਇਨ੍ਹਾਂ ਦੀ ਰੇਟਿੰਗ ਦੇ ਹੇਠਾਂ ਜਾਣ ਦਾ ਜੋਖਮ ਹੋਰ ਜ਼ਿਆਦਾ ਵਧ ਜਾਂਦਾ ਹੈ । ਇਸ ਤੋਂ ਇੰਨਾਂ ਕੰਪਨੀਆਂ ਦੁਆਰਾ ਪਿਛਲੋ ਦੋ-ਤਿੰਨ ਸਾਲ 'ਚ ਐਕਵਾਇਰ ਕੀਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਇਸ ਕਾਰਣ ਕੰਪਨੀਆਂ ਦੀ ਰੇਟਿੰਗ ਪਹਿਲਾਂ ਤੋਂ ਹੇਠਾਂ ਆ ਰਹੀ ਹੈ। ਉਦਾਹਰਣ ਲਈ ਏਕਲ ਬੀ ਰੇਟਿੰਗ ਵਾਲੀ ਕੰਪਨੀਆਂ ਦੀ ਗਿਣਤੀ 2019 ਦੇ ਆਖਿਰ ਤੱਕ ਵਧ ਕੇ 33 ਫੀਸਦੀ ਹੋ ਗਈ, ਜੋ 2016 'ਚ 13 ਫੀਸਦੀ ਸੀ।