ਰੂਸੀ ਮੰਤਰੀ ਨੇ ਟੈਲੀਕਾਮ, 5ਜੀ ਸੈਕਟਰ ਵਿੱਚ ਭਾਰਤ ਨਾਲ ਸਬੰਧਾਂ ਨੂੰ ਮਜ਼ਬੂਤ ​​ਕਰਨ ''ਤੇ ਦਿੱਤਾ ਜ਼ੋਰ

Tuesday, Sep 27, 2022 - 12:07 PM (IST)

ਰੂਸੀ ਮੰਤਰੀ ਨੇ ਟੈਲੀਕਾਮ, 5ਜੀ ਸੈਕਟਰ ਵਿੱਚ ਭਾਰਤ ਨਾਲ ਸਬੰਧਾਂ ਨੂੰ ਮਜ਼ਬੂਤ ​​ਕਰਨ ''ਤੇ ਦਿੱਤਾ ਜ਼ੋਰ

ਨਵੀਂ ਦਿੱਲੀ : ਰੂਸ ਦੀ ਡਿਜ਼ੀਟਲ ਵਿਕਾਸ, ਸੰਚਾਰ ਅਤੇ ਮਾਸ ਮੀਡੀਆ ਦੀ ਉਪ ਮੰਤਰੀ ਬੇਲਾ ਚੇਰਕੇਸੋਵਾ ਨੇ ਦੂਰਸੰਚਾਰ ਤਕਨਾਲੋਜੀ, ਸੁਰੱਖਿਆ ਅਤੇ 5ਜੀ ਦੇ ਖੇਤਰਾਂ ਵਿੱਚ ਭਾਰਤ-ਰੂਸ ਸੰਬੰਧਾ ਨੂੰ ਮਜ਼ਬੂਤ ​​ਕਰਨ ‘ਤੇ ਜ਼ੋਰ ਦਿੱਤਾ ਹੈ।

ਚੇਰਕੇਸੋਵਾ ਨੇ ਇਹ ਗੱਲ ਰੋਮਾਨੀਆ ਵਿੱਚ ਸੰਯੁਕਤ ਰਾਸ਼ਟਰ ਦੀ ਸੰਸਥਾ ਇੰਟਰਨੈਸ਼ਨਲ ਟੈਲੀਕਮਿਊਨੀਕੇਸ਼ਨ ਯੂਨੀਅਨ (ਆਈ.ਟੀ.ਯੂ.) ਦੇ ਇੱਕ ਸੰਮੇਲਨ ਦੌਰਾਨ ਭਾਰਤ ਦੇ ਸੰਚਾਰ ਰਾਜ ਮੰਤਰੀ ਦੇਵੁਸਿੰਘ ਚੌਹਾਨ ਨਾਲ ਮੁਲਾਕਾਤ ਦੌਰਾਨ ਕਹੀ। ਇਹ ਕਾਨਫਰੰਸ 24 ਸਤੰਬਰ ਨੂੰ ਸ਼ੁਰੂ ਹੋਈ ਸੀ।

ਰੂਸੀ ਮੰਤਰੀ ਨਾਲ ਗੱਲਬਾਤ ਦੌਰਾਨ ਚੌਹਾਨ ਨੇ ਹਾਲ ਹੀ ਵਿੱਚ ਹੋਈ 5ਜੀ ਸਪੈਕਟ੍ਰਮ ਨਿਲਾਮੀ ਅਤੇ 5ਜੀ ਰੋਲਆਊਟ ਦੀਆਂ ਤਿਆਰੀਆਂ ਸਮੇਤ ਡਿਜੀਟਲ ਬੁਨਿਆਦੀ ਢਾਂਚੇ ਦੇ ਪ੍ਰਸਾਰ ਵਿੱਚ ਭਾਰਤ ਦੀ ਸਫ਼ਲਤਾ ਬਾਰੇ ਗੱਲ ਕੀਤੀ। ਬਿਆਨ ਮੁਤਾਬਕ ਰੂਸੀ ਉਪ ਮੰਤਰੀ ਨੇ ਭਾਰਤ ਨਾਲ ਦੂਰਸੰਚਾਰ ਤਕਨਾਲੋਜੀ ਸੁਰੱਖ਼ਿਆ ਅਤੇ 5ਜੀ ਦੇ ਖੇਤਰਾਂ ਵਿੱਚ ਸਹਿਯੋਗ ਮਜ਼ਬੂਤ ​​ਕਰਨ ਦੀ ਇੱਛਾ ਪ੍ਰਗਟਾਈ।


author

Harnek Seechewal

Content Editor

Related News