ਰੁਪਏ 'ਚ 67 ਪੈਸੇ ਦੀ ਗਿਰਾਵਟ, ਡਾਲਰ 73 ਰੁ: ਤੋਂ ਪਾਰ, NRIs ਨੂੰ ਫਾਇਦਾ

02/26/2021 1:16:51 PM

ਮੁੰਬਈ- ਸ਼ੁੱਕਰਵਾਰ ਨੂੰ ਭਾਰਤੀ ਕਰੰਸੀ ਵਿਚ ਕਾਰੋਬਾਰ ਦੌਰਾਨ 67 ਪੈਸੇ ਦੀ ਵੱਡੀ ਗਿਰਾਵਟ ਦਰਜ ਕੀਤੀ ਗਈ। ਇਸ ਨਾਲ ਡਾਲਰ ਦੀ ਕੀਮਤ 73.10 ਰੁਪਏ 'ਤੇ ਪਹੁੰਚ ਗਈ। ਬਾਹਰ ਪੈਸੇ ਭੇਜਣ ਵਾਲੇ ਲੋਕਾਂ ਦੀ ਜੇਬ 'ਤੇ ਇਸ ਨਾਲ ਖ਼ਰਚ ਵਧੇਗਾ, ਉੱਥੇ ਹੀ ਐੱਨ. ਆਰ. ਆਈਜ਼. ਹੁਣ ਜ਼ਿਆਦਾ ਪੈਸੇ ਭਾਰਤ ਪਾ ਸਕਦੇ ਹਨ।

ਪਿਛਲੇ ਕਾਰੋਬਾਰੀ ਦਿਨ ਰੁਪਿਆ 72.43 ਪ੍ਰਤੀ ਡਾਲਰ 'ਤੇ ਬੰਦ ਹੋਇਆ ਸੀ। ਗਲੋਬਲ ਸ਼ੇਅਰ ਬਾਜ਼ਾਰਾਂ ਵਿਚ ਗਿਰਾਵਟ ਵਿਚਕਾਰ ਭਾਰਤੀ ਸ਼ੇਅਰ ਬਾਜ਼ਾਰਾਂ ਵਿਚ ਵਿਕਵਾਲੀ ਦੇ ਮੱਦੇਨਜ਼ਰ ਭਾਰਤੀ ਕਰੰਸੀ ਕਮਜ਼ੋਰ ਹੋਈ।

ਇਹ ਵੀ ਪੜ੍ਹੋ- ਸੋਨਾ ਹੁਣ ਤੱਕ 4,700 ਰੁ: ਡਿੱਗਾ, ਸਰਾਫਾ ਬਾਜ਼ਾਰ 'ਚ ਅੱਜ ਹੋਰ ਹੋ ਸਕਦੈ ਸਸਤਾ

ਉੱਥੇ ਹੀ, ਛੇ ਪ੍ਰਮੁੱਖ ਕਰੰਸੀਆਂ ਦੀ ਬਾਸਕਿਟ ਵਿਚ ਡਾਲਰ ਦਾ ਸੂਚਕ ਅੰਕ 0.25 ਫ਼ੀਸਦੀ ਦੀ ਮਜਬੂਤੀ ਨਾਲ 90.35 'ਤੇ ਪਹੁੰਚ ਗਿਆ, ਜਿਸ ਨਾਲ ਵੀ ਰੁਪਏ 'ਤੇ ਦਬਾਅ ਵਧਿਆ।

ਵਿਸ਼ਵ ਭਰ ਦੇ ਸ਼ੇਅਰ ਬਾਜ਼ਾਰ ਲਾਲ ਨਿਸ਼ਾਨ 'ਤੇ ਹਨ। ਸੈਂਸੈਕਸ ਕਾਰੋਬਾਰ ਦੌਰਾਨ 1,700 ਤੋਂ ਵੱਧ ਅੰਕ ਡਿੱਗ ਚੁੱਕਾ ਹੈ। ਬਾਂਡ ਯੀਲਡ ਵਧਣ ਕਾਰਨ ਬੀਤੀ ਰਾਤ ਅਮਰੀਕੀ ਬਾਜ਼ਾਰ ਵੱਡੀ ਗਿਰਾਵਟ ਵਿਚ ਬੰਦ ਹੋਏ, ਜਿਸ ਤੋਂ ਬਾਅਦ ਏਸ਼ੀਆਈ ਬਾਜ਼ਾਰ ਖੁੱਲ੍ਹਦੇ ਹੀ ਲੁੜਕ ਗਏ ਅਤੇ ਹੁਣ ਤੱਕ ਕਾਰੋਬਾਰ ਦੌਰਾਨ ਗਿਰਾਵਟ ਵਿਚ ਚੱਲ ਰਹੇ ਹਨ। ਰੁਪਏ ਵਿਚ ਗਿਰਾਵਟ ਕਾਰਨ ਪੈਟਰੋਲ-ਡੀਜ਼ਲ ਕੀਮਤਾਂ ਫਿਲਹਾਲ ਘਟਣ ਦੀ ਸੰਭਾਵਨਾ ਨਹੀਂ ਹੈ ਕਿਉਂਕਿ ਤੇਲ ਦਰਾਮਦ ਕੰਪਨੀਆਂ ਨੂੰ ਇਸ ਦੇ ਅਸਰ ਦਾ ਮੁਲਾਂਕਣ ਕਰਨਾ ਹੋਵੇਗਾ। ਹਾਲਾਂਕਿ, ਬ੍ਰੈਂਟ ਵਿਚ 1.1 ਫ਼ੀਸਦੀ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ ਪਰ ਹੁਣ ਵੀ ਇਹ 66 ਡਾਲਰ ਪ੍ਰਤੀ ਬੈਰਲ ਦੇ ਆਸਪਾਸ ਹੀ ਹੈ।

ਇਹ ਵੀ ਪੜ੍ਹੋ- ਬੁਲੇਟ ਖ਼ਰੀਦਣਾ ਹੋ ਜਾਏਗਾ ਮਹਿੰਗਾ, ਪੰਜਾਬ ਦਾ ਟੈਕਸ ਜੇਬ ਹੋਰ ਕਰੇਗਾ ਢਿੱਲੀ

ਡਾਲਰ ਮਹਿੰਗਾ ਹੋਣ 'ਤੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ


Sanjeev

Content Editor

Related News