ਸ਼ੁਰੂਆਤੀ ਕਾਰੋਬਾਰ ''ਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ ਅੱਠ ਪੈਸੇ ਚੜ੍ਹ ਕੇ 73.75 ਦੇ ਪੱਧਰ ''ਤੇ ਪਹੁੰਚਿਆ

09/28/2021 12:44:25 PM

ਮੁੰਬਈ (ਏਜੰਸੀ) : ਘਰੇਲੂ ਸ਼ੇਅਰ ਬਾਜ਼ਾਰਾਂ ਦੇ ਸਕਾਰਾਤਮਕ ਰੁਝਾਨ ਦਰਮਿਆਨ ਮੰਗਲਵਾਰ ਨੂੰ ਸ਼ੁਰੂਆਤੀ ਕਾਰੋਬਾਰ ਦਰਮਿਆਨ ਭਾਰਤੀ ਰੁਪਿਆ ਉਸਦੇ ਮੁਕਾਬਲੇ ਅੱਠ ਪੈਸੇ ਵਧ ਕੇ 73.75 ਦੇ ਪੱਧਰ 'ਤੇ ਪਹੁੰਚ ਗਿਆ। ਅੰਤਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ ਵਿੱਚ ਰੁਪਿਆ ਅਮਰੀਕੀ ਡਾਲਰ ਦੇ ਮੁਕਾਬਲੇ 73.79 ਦੇ ਪੱਧਰ 'ਤੇ ਖੁੱਲ੍ਹਿਆ ਅਤੇ ਸ਼ੁਰੂਆਤੀ ਵਪਾਰ ਵਿੱਚ 73.75 ਨੂੰ ਛੂਹ ਗਿਆ, ਜੋ ਪਿਛਲੇ ਬੰਦ ਦੇ ਮੁਕਾਬਲੇ ਅੱਠ ਪੈਸੇ ਦੀ ਮਜ਼ਬੂਤੀ ਦਿਖਾਉਂਦਾ ਹੈ। ਸੋਮਵਾਰ ਨੂੰ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 73.83 ਦੇ ਪੱਧਰ 'ਤੇ ਬੰਦ ਹੋਇਆ ਸੀ।

ਇਸ ਦੌਰਾਨ 6 ਪ੍ਰਮੁੱਖ ਮੁਦਰਾਵਾਂ ਦੇ ਮੁਕਾਬਲੇ ਅਮਰੀਕੀ ਡਾਲਰ ਦੀ ਸਥਿਤੀ ਨੂੰ ਦਰਸਾਉਣ ਵਾਲਾ ਡਾਲਰ ਸੂਚਕਅੰਕ 0.06 ਫ਼ੀਸਦੀ ਚੜ੍ਹ ਕੇ 93.44 ਦੇ ਪੱਧਰ 'ਤੇ ਪਹੁੰਚ ਗਿਆ। ਇਸ ਦੌਰਾਨ ਵਿਦੇਸ਼ੀ ਸੰਸਥਾਗਤ ਨਿਵੇਸ਼ਕ ਸੋਮਵਾਰ ਨੂੰ ਪੂੰਜੀ ਬਾਜ਼ਾਰ ਵਿਚ ਸ਼ੁੱਧ ਵਿਕਰੇਤਾ ਸਨ ਅਤੇ ਸ਼ੇਅਰ ਬਾਜ਼ਾਰ ਦੇ ਆਂਕੜਿਆਂ ਦੇ ਅਨੁਸਾਰ ਉਨ੍ਹਾਂ ਨੇ 594.63 ਕਰੋੜ ਰੁਪਏ ਦੇ ਸ਼ੇਅਰ ਵੇਚੇ। ਘਰੇਲੂ ਸ਼ੇਅਰ ਬਾਜ਼ਾਰ ਦੇ ਮੋਰਚੇ 'ਤੇ ਬੰਬਈ ਸਟਾਕ ਐਕਸਚੇਂਜ ਸੈਂਸੈਕਸ 16.19 ਅੰਕ ਭਾਵ 0.03 ਫ਼ੀਸਦੀ ਵਧ ਖਏ 60,094.07 'ਤੇ ਕਾਰੋਬਾਰ ਕਰ ਰਿਹੀ ਸੀ ਜਦੋਂਕਿ ਵਿਆਪਕ ਐੱਨ.ਐੱਸ.ਈ.  ਨਿਫਟੀ 24.75 ਅੰਕ ਭਾਵ 0.14 ਫ਼ੀਸਦੀ ਵਧ ਕੇ 17,879.85 'ਤੇ ਪਹੁੰਚ ਗਿਆ। ਗਲੋਬਲ ਤੇਲ ਬੈਂਚਮਾਰਕ ਬ੍ਰੈਂਟ ਕਰੂਡ ਫਿਊਚਰਜ਼ 0.79 ਫ਼ੀਸਦੀ ਵਧ ਕੇ 80.16 ਡਾਲਰ ਪ੍ਰਤੀ ਬੈਰਲ 'ਤੇ ਪਹੁੰਚ ਗਿਆ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News