ਨਵੇਂ ਹੇਠਲੇ ਪੱਧਰ ''ਤੇ ਰੁਪਿਆ, ਡਾਲਰ ਦੇ ਮੁਕਾਬਲੇ 81.90 ਤੱਕ ਪਹੁੰਚਿਆ

09/28/2022 11:36:19 AM

ਨਵੀਂ ਦਿੱਲੀ- ਡਾਲਰ ਦੇ ਮੁਕਾਬਲੇ ਰੁਪਏ ਦਾ ਡਿੱਗਣਾ ਰੁੱਕ ਨਹੀਂ ਰਿਹਾ ਹੈ। ਬੁੱਧਵਾਰ ਭਾਵ ਅੱਜ ਵੀ ਰੁਪਿਆ ਇਕ ਨਵੇਂ ਪੱਧਰ 'ਤੇ ਪਹੁੰਚ ਗਿਆ ਹੈ। ਮੁਦਰਾ ਬਾਜ਼ਾਰ 'ਚ ਭਾਰਤੀ ਮੁਦਰਾ ਅਮਰੀਕੀ ਡਾਲਰ ਦੇ ਮੁਕਾਬਲੇ 82 ਦੇ ਕਰੀਬ ਪਹੁੰਚ ਗਈ। ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 81.90 'ਤੇ ਆ ਗਿਆ ਹੈ। ਸੋਮਵਾਰ ਨੂੰ ਰੁਪਿਆ 81.65 ਦੇ ਰਿਕਾਰਡ ਹੇਠਲੇ ਪੱਧਰ ਨੂੰ ਛੂਹਣ ਤੋਂ ਬਾਅਦ ਮੰਗਲਵਾਰ ਨੂੰ ਅਮਰੀਕੀ ਡਾਲਰ ਦੇ ਮੁਕਾਬਲੇ 14 ਪੈਸੇ ਵਧ ਕੇ 81.53 'ਤੇ ਬੰਦ ਹੋਇਆ ਸੀ। 
ਅੱਜ 2010 ਤੋਂ ਬਾਅਦ ਪਹਿਲੀ ਵਾਰ ਅਮਰੀਕੀ ਟ੍ਰੇਜਰੀ ਦੀ ਯੀਲਡ 4 ਫੀਸਦੀ ਤੋਂ ਉੱਪਰ ਹੈ। ਡਾਲਰ ਇੰਡੈਕਸ 114.68 ਦੀ ਇਕ ਨਵੀਂ ਉੱਚਾਈ 'ਤੇ ਪਹੁੰਚ ਗਿਆ ਹੈ। ਟ੍ਰੇਡਰ ਨੇ ਕਿਹਾ ਕਿ ਡਾਲਰ ਇੰਡੈਕਸ ਅਤੇ ਟ੍ਰੇਜਰੀ ਯੀਲਡ ਨੂੰ ਸਥਿਰ ਕੀਤੇ ਬਿਨਾਂ ਰੁਪਏ ਦੇ ਲਈ ਫਲੋਰ ਤੈਅ ਕਰਨਾ ਬਹੁਤ ਮੁਸ਼ਕਿਲ ਹੈ। ਟ੍ਰੇਡਰਸ ਮੁਤਾਬਕ ਰਿਜ਼ਰਵ ਬੈਂਕ ਰੁਪਏ 'ਚ ਗਿਰਾਵਟ ਕਾਰਨ ਡਾਲਰ ਦੀ ਵਿਕਰੀ ਕਰ ਰਿਹਾ ਹੈ ਅਤੇ ਸੰਭਾਵਨਾ ਹੈ ਕਿ ਕੇਂਦਰੀ ਬੈਂਕ ਅਜਿਹਾ ਕਰਨਾ ਜਾਰੀ ਰੱਖੇਗਾ।


Aarti dhillon

Content Editor

Related News