ਡਾਲਰ ਦੇ ਮੁਕਾਬਲੇ ਰੁਪਏ ''ਚ ਜ਼ਬਰਦਸਤ ਉਛਾਲ, 33 ਪੈਸੇ ਦੀ ਮਜ਼ਬੂਤੀ ਖੁੱਲ੍ਹਿਆ; ਜਾਣੋ ਬਾਜ਼ਾਰ ਦਾ ਹਾਲ

Monday, Apr 06, 2026 - 11:42 AM (IST)

ਡਾਲਰ ਦੇ ਮੁਕਾਬਲੇ ਰੁਪਏ ''ਚ ਜ਼ਬਰਦਸਤ ਉਛਾਲ, 33 ਪੈਸੇ ਦੀ ਮਜ਼ਬੂਤੀ ਖੁੱਲ੍ਹਿਆ; ਜਾਣੋ ਬਾਜ਼ਾਰ ਦਾ ਹਾਲ

ਬਿਜ਼ਨੈੱਸ ਡੈਸਕ : ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਸੋਮਵਾਰ ਨੂੰ ਭਾਰਤੀ ਰੁਪਏ ਵਿੱਚ ਸ਼ਾਨਦਾਰ ਤੇਜ਼ੀ ਦੇਖਣ ਨੂੰ ਮਿਲੀ। ਸ਼ੁਰੂਆਤੀ ਕਾਰੋਬਾਰ ਦੌਰਾਨ ਰੁਪਿਆ ਅਮਰੀਕੀ ਡਾਲਰ ਦੇ ਮੁਕਾਬਲੇ 33 ਪੈਸੇ ਮਜ਼ਬੂਤ ਹੋ ਕੇ 92.85 ਦੇ ਪੱਧਰ 'ਤੇ ਪਹੁੰਚ ਗਿਆ। ਦੱਸ ਦੇਈਏ ਕਿ ਅੰਤਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ ਵਿੱਚ ਰੁਪਿਆ 93.13 ਪ੍ਰਤੀ ਡਾਲਰ 'ਤੇ ਖੁੱਲ੍ਹਿਆ ਸੀ, ਜਿਸ ਤੋਂ ਬਾਅਦ ਇਸ ਵਿੱਚ ਹੋਰ ਸੁਧਾਰ ਹੋਇਆ।

ਇਹ ਵੀ ਪੜ੍ਹੋ :   Gold ਦੀਆਂ ਕੀਮਤਾਂ ਨੂੰ ਲੈ ਕੇ ਵੱਡੀ ਭਵਿੱਖਬਾਣੀ: ਟੁੱਟ ਸਕਦਾ ਹੈ 46 ਸਾਲਾਂ ਦਾ ਰਿਕਾਰਡ, ਜਾਣੋ ਕੀ ਹੈ ਨਵਾਂ ਟਾਰਗੇਟ

RBI ਦੇ ਸਖ਼ਤ ਫੈਸਲਿਆਂ ਦਾ ਦਿਖਿਆ ਅਸਰ

ਭਾਰਤੀ ਰਿਜ਼ਰਵ ਬੈਂਕ (RBI) ਵੱਲੋਂ ਚੁੱਕੇ ਗਏ ਸਖ਼ਤ ਕਦਮਾਂ ਕਾਰਨ ਰੁਪਏ ਨੂੰ ਕਾਫੀ ਸਹਾਰਾ ਮਿਲ ਰਿਹਾ ਹੈ। ਇਸ ਤੋਂ ਪਹਿਲਾਂ ਵੀਰਵਾਰ ਨੂੰ ਰੁਪਏ ਵਿੱਚ ਕਈ ਸਾਲਾਂ ਦੀ ਸਭ ਤੋਂ ਵੱਡੀ ਇੱਕ ਦਿਨ ਦੀ ਤੇਜ਼ੀ (152 ਪੈਸੇ) ਦਰਜ ਕੀਤੀ ਗਈ ਸੀ ਅਤੇ ਇਹ 93.18 ਪ੍ਰਤੀ ਡਾਲਰ 'ਤੇ ਬੰਦ ਹੋਇਆ ਸੀ। ਸ਼ੁੱਕਰਵਾਰ ਨੂੰ 'ਗੁੱਡ ਫਰਾਈਡੇ' ਦੇ ਮੌਕੇ 'ਤੇ ਬਾਜ਼ਾਰ ਬੰਦ ਰਹੇ ਸਨ।

ਇਹ ਵੀ ਪੜ੍ਹੋ :    ਮਹੀਨੇ ਦੇ ਪਹਿਲੇ ਦਿਨ ਲੱਗ ਗਏ ਝਟਕੇ , ਜਾਣੋ ਕੀ ਹੋਇਆ ਸਸਤਾ ਤੇ ਕੀ ਮਹਿੰਗਾ

ਕੇਂਦਰੀ ਬੈਂਕ ਨੇ ਹਾਲ ਹੀ ਵਿੱਚ ਨਿਰਦੇਸ਼ ਦਿੱਤਾ ਹੈ ਕਿ ਅਧਿਕਾਰਤ ਡੀਲਰ ਬੈਂਕ ਹੁਣ ਨਿਵਾਸੀ ਅਤੇ ਗੈਰ-ਨਿਵਾਸੀ ਗਾਹਕਾਂ ਲਈ ਰੁਪਏ ਨਾਲ ਜੁੜੇ 'ਨਾਨ-ਡਿਲੀਵਰੇਬਲ ਡੈਰੀਵੇਟਿਵਜ਼' (NDD) ਕੰਟਰੈਕਟਸ ਦੀ ਪੇਸ਼ਕਸ਼ ਨਹੀਂ ਕਰ ਸਕਣਗੇ। ਇਸ ਤੋਂ ਇਲਾਵਾ, RBI ਨੇ ਵਿਦੇਸ਼ੀ ਮੁਦਰਾ ਬਾਜ਼ਾਰ ਵਿੱਚ ਬੈਂਕਾਂ ਲਈ 'ਨੈੱਟ ਓਪਨ ਪੋਜੀਸ਼ਨ' 'ਤੇ 10 ਕਰੋੜ ਡਾਲਰ ਦੀ ਸੀਮਾ ਵੀ ਤੈਅ ਕੀਤੀ ਹੈ।

ਇਹ ਵੀ ਪੜ੍ਹੋ :  ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ: ਮਾਰਚ 'ਚ 12% ਤੱਕ ਟੁੱਟੇ ਭਾਅ, ਜਾਣੋ ਹੁਣ ਕੀ ਹਨ ਨਵੇਂ ਰੇਟ

ਸ਼ੇਅਰ ਬਾਜ਼ਾਰ ਵਿੱਚ ਗਿਰਾਵਟ ਅਤੇ ਕੱਚੇ ਤੇਲ ਦੀਆਂ ਕੀਮਤਾਂ

ਜਿੱਥੇ ਇੱਕ ਪਾਸੇ ਰੁਪਿਆ ਮਜ਼ਬੂਤ ਹੋਇਆ ਹੈ, ਉੱਥੇ ਹੀ ਘਰੇਲੂ ਸ਼ੇਅਰ ਬਾਜ਼ਾਰ ਵਿੱਚ ਗਿਰਾਵਟ ਦਾ ਰੁਖ ਦੇਖਣ ਨੂੰ ਮਿਲਿਆ। ਸ਼ੁਰੂਆਤੀ ਕਾਰੋਬਾਰ ਵਿੱਚ ਸੈਂਸੈਕਸ 270.13 ਅੰਕ ਟੁੱਟ ਕੇ 73,049.42 'ਤੇ ਅਤੇ ਨਿਫਟੀ 93.60 ਅੰਕ ਫਿਸਲ ਕੇ 22,619.50 'ਤੇ ਪਹੁੰਚ ਗਿਆ। ਅੰਤਰਰਾਸ਼ਟਰੀ ਬਾਜ਼ਾਰ ਵਿੱਚ ਬ੍ਰੈਂਟ ਕਰੂਡ (ਕੱਚਾ ਤੇਲ) ਵੀ 0.66 ਫੀਸਦੀ ਦੀ ਤੇਜ਼ੀ ਨਾਲ 109.75 ਡਾਲਰ ਪ੍ਰਤੀ ਬੈਰਲ 'ਤੇ ਕਾਰੋਬਾਰ ਕਰ ਰਿਹਾ ਹੈ।

ਇਹ ਵੀ ਪੜ੍ਹੋLPG ਗਾਹਕਾਂ ਲਈ ਲਾਗੂ ਹੋਏ 5 ਵੱਡੇ ਬਦਲਾਅ, ਸਿਲੰਡਰ ਦੀਆਂ ਕੀਮਤਾਂ ਤੋਂ ਲੈ ਕੇ ਬੁਕਿੰਗ ਤੱਕ ਜਾਣੋ ਸਭ ਕੁਝ

ਰੁਪਏ 'ਤੇ ਦਬਾਅ ਦੇ ਮੁੱਖ ਕਾਰਨ

ਮਾਹਰਾਂ ਅਨੁਸਾਰ, ਵਿਦੇਸ਼ੀ ਪੂੰਜੀ ਦੀ ਲਗਾਤਾਰ ਨਿਕਾਸੀ, ਮਜ਼ਬੂਤ ਹੁੰਦਾ ਡਾਲਰ ਅਤੇ ਅਸਥਿਰ ਭੂ-ਰਾਜਨੀਤਿਕ ਸਥਿਤੀ ਕਾਰਨ ਘਰੇਲੂ ਮੁਦਰਾ 'ਤੇ ਦਬਾਅ ਅਜੇ ਵੀ ਬਣਿਆ ਹੋਇਆ ਹੈ। ਅੰਕੜਿਆਂ ਮੁਤਾਬਕ, ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (FII) ਨੇ ਵੀਰਵਾਰ ਨੂੰ 9,931.13 ਕਰੋੜ ਰੁਪਏ ਦੇ ਸ਼ੇਅਰ ਵੇਚੇ ਸਨ। ਛੇ ਪ੍ਰਮੁੱਖ ਮੁਦਰਾਵਾਂ ਦੇ ਮੁਕਾਬਲੇ ਅਮਰੀਕੀ ਡਾਲਰ ਦੀ ਸਥਿਤੀ ਨੂੰ ਦਰਸਾਉਣ ਵਾਲਾ ਡਾਲਰ ਸੂਚਕਾਂਕ ਵੀ 0.14 ਫੀਸਦੀ ਦੀ ਵਾਧੇ ਨਾਲ 100.17 'ਤੇ ਰਿਹਾ।

ਇਹ ਵੀ ਪੜ੍ਹੋ :  ਮਹਿੰਗਾਈ ਦਾ ਵੱਡਾ ਝਟਕਾ: 51 ਰੁਪਏ ਮਹਿੰਗਾ ਹੋ ਗਿਆ LPG ਗੈਸ ਸਿਲੰਡਰ, ਜਾਣੋ ਨਵੇਂ ਰੇਟ
ਇਹ ਵੀ ਪੜ੍ਹੋ :    ਪੈਟਰੋਲ ਪੰਪ 'ਤੇ ਮਿਲੇਗਾ LPG ਗੈਸ ਸਿਲੰਡਰ ਤੇ ਕੇਰੋਸਿਨ, ਜਾਣੋ ਕੀਮਤਾਂ
ਇਹ ਵੀ ਪੜ੍ਹੋ :  ਮੋਬਾਇਲ 'ਤੇ ਮਿਲੇਗੀ ਮੌਸਮ ਅਤੇ ਮੰਡੀ ਦੀ ਪਲ-ਪਲ ਦੀ ਖ਼ਬਰ, ਖੇਤੀ ਮਾਹਿਰਾਂ ਤੋਂ ਵੀ ਲੈ ਸਕੋਗੇ ਸਲਾਹ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News