ਸ਼ੁਰੂਆਤੀ ਕਾਰੋਬਾਰ ''ਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ ਅੱਠ ਪੈਸੇ ਵਧਿਆ

05/04/2022 1:32:06 PM

ਮੁੰਬਈ- ਐੱਲ.ਆਈ.ਸੀ. ਦਾ ਆਈ.ਪੀ.ਓ ਖੁੱਲ੍ਹਣ ਅਤੇ ਉਸ ਨਾਲ ਵਿਦੇਸ਼ੀ ਪੂੰਜੀ ਦੇ ਪ੍ਰਵਾਹ ਦੇ ਅਨੁਮਾਨ ਦੇ ਬਲ 'ਤੇ ਰੁਪਿਆ ਬੁੱਧਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ ਅਮਰੀਕੀ ਡਾਲਰ ਦੇ ਮੁਕਾਬਲੇ ਅੱਠ ਪੈਸੇ ਦੀ ਤੇਜ਼ੀ ਨਾਲ 76.40 'ਤੇ ਖੁੱਲ੍ਹਿਆ। ਅੰਤਰਬੈਂਕ ਵਿਦੇਸ਼ੀ ਮੁਦਰਾ ਵਿਨਿਯਮ ਬਾਜ਼ਾਰ 'ਚ ਰੁਪਿਆ ਅਮਰੀਕੀ ਡਾਲਰ ਦੇ ਮੁਕਾਬਲੇ 76.46 'ਤੇ ਖੁੱਲ੍ਹਿਆ ਅਤੇ ਵਾਧਾ ਦਰਜ ਕਰਦੇ ਹੋਏ 76.40 ਦੇ ਪੱਧਰ 'ਤੇ ਪਹੁੰਚ ਗਿਆ, ਜੋ ਪਿਛਲੇ ਬੰਦ ਦੇ ਮੁਕਾਬਲੇ ਅੱਠ ਪੈਸੇ ਦੀ ਤੇਜ਼ੀ ਦਰਸਾਉਂਦਾ ਹੈ। ਪਿਛਲੇ ਕਾਰੋਬਾਰੀ ਸੈਸ਼ਨ ਸੋਮਵਾਰ ਨੂੰ ਰੁਪਿਆ ਡਾਲਰ ਦੇ ਮੁਕਾਬਲੇ 76.48 'ਤੇ ਬੰਦ ਹੋਇਆ ਸੀ। 
ਐੱਲ.ਆਈ.ਸੀ. ਦਾ ਆਈ.ਪੀ.ਓ. ਖੁਦਰਾ ਅਤੇ ਸੰਸਥਾਗਤ ਨਿਵੇਸ਼ਕਾਂ ਦੇ ਲਈ ਚਾਰ ਮਈ ਤੋਂ ਨੌ ਮਈ ਤੱਕ ਖੁੱਲ੍ਹਿਆ ਰਹੇਗਾ। ਐੱਲ.ਆਈ.ਸੀ. ਨੇ ਆਈ.ਪੀ.ਓ.ਦੇ ਲਈ ਸ਼ੇਅਰ ਦਾ ਮੁੱਲ ਦਾਇਰਾ 902-949 ਰੁਪਏ ਤੈਅ ਕੀਤਾ ਹੈ। ਨਿਰਗਮ ਦੇ ਦੌਰਾਨ ਵਿੱਕਰੀ ਲਈ 2213 ਕਰੋੜ ਇਕਵਿਟੀ ਸ਼ੇਅਰਾਂ ਦੀ ਪੇਸ਼ਕਸ਼ ਕੀਤੀ ਜਾਵੇਗੀ। ਛੇ ਪ੍ਰਮੁੱਖ ਮੁਦਰਾਵਾਂ ਦੇ ਮੁਕਾਬਲੇ ਅਮਰੀਕੀ ਡਾਲਰ ਦੀ ਸਥਿਤੀ ਨੂੰ ਦਰਸਾਉਣ ਵਾਲਾ ਡਾਲਰ ਸੂਚਕਾਂਕ 0.05 ਫੀਸਦੀ ਵਧ ਕੇ 103.51 'ਤੇ ਆ ਗਿਆ। 


Aarti dhillon

Content Editor

Related News