ਸ਼ੁਰੂਆਤੀ ਕਾਰੋਬਾਰ ''ਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 21 ਪੈਸੇ ਚੜ੍ਹਿਆ
Thursday, Feb 16, 2023 - 11:14 AM (IST)
ਮੁੰਬਈ- ਡਾਲਰ 'ਚ ਵਿਆਪਕ ਕਮਜ਼ੋਰੀ ਅਤੇ ਘਰੇਲੂ ਸ਼ੇਅਰ ਬਾਜ਼ਾਰਾਂ 'ਚ ਮਜ਼ਬੂਤੀ ਦੇ ਵਿਚਾਲੇ ਵੀਰਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 12 ਪੈਸੇ ਦੀ ਤੇਜ਼ੀ ਨਾਲ 82.6 'ਤੇ ਪਹੁੰਚ ਗਿਆ। ਵਿਦੇਸ਼ੀ ਮੁਦਰਾ ਕਾਰੋਬਾਰੀਆਂ ਨੇ ਕਿਹਾ ਕਿ ਘਰੇਲੂ ਵਪਾਰ ਘਾਟੇ ਦੇ ਮਜ਼ਬੂਤ ਅੰਕੜਿਆਂ ਅਤੇ ਵਿਦੇਸ਼ੀ ਫੰਡਾਂ ਦੇ ਪ੍ਰਵਾਹ ਨਾਲ ਨਿਵੇਸ਼ਕਾਂ ਦੀ ਧਾਰਨਾ ਨੂੰ ਬਲ ਮਿਲਿਆ।
ਇਹ ਵੀ ਪੜ੍ਹੋ-ਜਨਵਰੀ 'ਚ ਨਿਰਯਾਤ 6.58 ਫ਼ੀਸਦੀ ਡਿੱਗ ਕੇ 32.91 ਅਰਬ ਡਾਲਰ ਰਿਹਾ
ਅੰਤਰਬੈਂਕ ਵਿਦੇਸ਼ੀ ਮੁਦਰਾ ਵਿਨਿਯਮ ਬਾਜ਼ਾਰ 'ਚ ਰੁਪਿਆ ਡਾਲਰ ਦੇ ਮੁਕਾਬਲੇ 82.72 'ਤੇ ਖੁੱਲ੍ਹਿਆ ਅਤੇ ਫਿਰ ਵਾਧਾ ਦਰਜ ਕਰਦੇ ਹੋਏ ਆਪਣੇ ਪਿਛਲੇ ਬੰਦ ਭਾਅ ਨਾਲ 21 ਪੈਸੇ ਦੇ ਵਾਧਾ ਦੇ ਨਾਲ 82.62 'ਤੇ ਪਹੁੰਚ ਗਿਆ।
ਇਹ ਵੀ ਪੜ੍ਹੋ-HDFC ਬਾਂਡ ਨਾਲ ਜੁਟਾਏਗੀ 25,000 ਕਰੋੜ ਰੁਪਏ
ਰੁਪਿਆ ਬੁੱਧਵਾਰ ਨੂੰ ਅਮਰੀਕੀ ਡਾਲਰ ਦੇ ਮੁਕਾਬਲੇ 82.83 'ਤੇ ਬੰਦ ਹੋਇਆ ਹੈ। ਇਸ ਦੌਰਾਨ ਛੇ ਪ੍ਰਮੁੱਖ ਮੁਦਰਾਵਾਂ ਦੇ ਮੁਕਾਬਲੇ ਅਮਰੀਕੀ ਡਾਲਰ ਦੀ ਸਥਿਤੀ ਨੂੰ ਦਰਸਾਉਣ ਵਾਲਾ ਡਾਲਰ ਸੂਚਕਾਂਕ 0.25 ਫ਼ੀਸਦੀ ਡਿੱਗ ਕੇ 103.66 'ਤੇ ਆ ਗਿਆ। ਗਲੋਬਲ ਤੇਲ ਬੈਂਚਮਾਰਕ ਬ੍ਰੈਂਟ ਕਰੂਡ ਵਾਇਦਾ 0.50 ਫ਼ੀਸਦੀ ਵਧ ਕੇ 85.81 ਡਾਲਰ ਪ੍ਰਤੀ ਬੈਰਲ ਦੇ ਭਾਅ 'ਤੇ ਆ ਗਿਆ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।