ਰਿਜ਼ਰਵ ਬੈਂਕ ਦੀ ਮੌਦਰਿਕ ਸਮੀਖਿਆ ਤੋਂ ਪਹਿਲੇ ਸ਼ੁਰੂਆਤੀ ਕਾਰੋਬਾਰ ''ਚ ਰੁਪਿਆ ਨੌ ਪੈਸੇ ਚੜ੍ਹਿਆ

06/08/2022 10:30:51 AM

ਮੁੰਬਈ- ਰਿਜ਼ਰਵ ਬੈਂਕ ਦੀ ਮੌਦਰਿਕ ਨੀਤੀ ਕਮੇਟੀ ਦੀ ਮੀਟਿੰਗ ਦਾ ਫ਼ੈਸਲਾ ਆਉਣ ਤੋਂ ਪਹਿਲੇ ਬੁੱਧਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ ਰੁਪਿਆ ਨੌ ਪੈਸੇ ਦੇ ਵਾਧੇ ਦੇ ਨਾਲ 77.69 ਪ੍ਰਤੀ ਡਾਲਰ 'ਤੇ ਪਹੁੰਚ ਗਿਆ ਹੈ। 
ਫੋਰੈਕਸ ਡੀਲਰਾਂ ਨੇ ਕਿਹਾ ਕਿ ਘਰੇਲੂ ਸ਼ੇਅਰ ਬਾਜ਼ਾਰਾਂ 'ਚ ਕਮਜ਼ੋਰੀ ਦੇ ਰੁਖ ਦੇ ਵਿਚਾਲੇ ਕੱਚੇ ਤੇਲ ਦੀਆਂ ਕੀਮਤਾਂ 'ਚ ਉਛਾਲ ਅਤੇ ਵਿਦੇਸ਼ੀ ਫੰਡਾਂ ਦੀ ਸਤਤ ਨਿਕਾਸੀ ਨਾਲ ਰੁਪਏ ਦਾ ਲਾਭ ਸੀਮਿਤ ਰਿਹਾ। ਅੰਤਰਬੈਂਕ ਵਿਦੇਸ਼ੀ ਮੁਦਰਾ ਵਿਨਿਯਮ ਬਾਜ਼ਾਰ 'ਚ ਰੁਪਿਆ 77.70 'ਤੇ ਖੁੱਲ੍ਹਿਆ। ਬਾਅਦ 'ਚ ਇਹ ਹੋਰ ਮਜ਼ਬੂਤ ਹੋਇਆ ਅਤੇ ਪਿਛਲੇ ਬੰਦ ਪੱਧਰ ਦੀ ਤੁਲਨਾ 'ਚ ਨੌ ਪੈਸੇ ਦੇ ਵਾਧੇ ਦੇ ਨਾਲ 77.69 ਪ੍ਰਤੀ ਡਾਲਰ ਪਹੁੰਚ ਗਿਆ। ਪਿਛਲੇ ਕਾਰੋਬਾਰੀ ਸੈਸ਼ਨ 'ਚ ਰੁਪਿਆ 77.78 ਪ੍ਰਤੀ ਡਾਲਰ ਦੇ ਰਿਕਾਰਡ ਹੇਠਲੇ ਪੱਧਰ 'ਤੇ ਬੰਦ ਹੋਇਆ ਸੀ।


Aarti dhillon

Content Editor

Related News