ਰੁਪਏ ''ਚ 5 ਪੈਸੇ ਦੀ ਗਿਰਾਵਟ, 73.36 ਪ੍ਰਤੀ ਡਾਲਰ ''ਤੇ ਬੰਦ

Thursday, Oct 15, 2020 - 04:48 PM (IST)

ਰੁਪਏ ''ਚ 5 ਪੈਸੇ ਦੀ ਗਿਰਾਵਟ, 73.36 ਪ੍ਰਤੀ ਡਾਲਰ ''ਤੇ ਬੰਦ

ਮੁੰਬਈ— ਡਾਲਰ ਦੀ ਮਜਬੂਤੀ ਅਤੇ ਘਰੇਲੂ ਸ਼ੇਅਰ ਬਾਜ਼ਾਰ 'ਚ ਭਾਰੀ ਵਿਕਵਾਲੀ ਵਿਚਕਾਰ ਵੀਰਵਾਰ ਨੂੰ ਰੁਪਏ ਨੇ ਸ਼ੁਰੂਆਤੀ ਬੜ੍ਹਤ ਗੁਆ ਦਿੱਤੀ ਅਤੇ ਇਹ ਡਾਲਰ ਦੇ ਮੁਕਾਬਲੇ ਪੰਜ ਪੈਸੇ ਦੀ ਗਿਰਾਵਟ ਨਾਲ 73.36 ਪ੍ਰਤੀ ਡਾਲਰ 'ਤੇ ਬੰਦ ਹੋਇਆ।

ਭਾਰਤੀ ਕਰੰਸੀ ਅੱਜ 73.32 ਰੁਪਏ ਪ੍ਰਤੀ ਡਾਲਰ 'ਤੇ ਖੁੱਲ੍ਹੀ ਸੀ। ਬੁੱਧਵਾਰ ਨੂੰ ਇਹ 73.31 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਈ ਸੀ।

ਕਾਰੋਬਾਰ ਦੌਰਾਨ ਰੁਪਿਆ 73.22 ਅਤੇ 73.41 ਰੁਪਏ ਪ੍ਰਤੀ ਡਾਲਰ ਦੇ ਦਾਇਰੇ 'ਚ ਰਿਹਾ। ਬਾਜ਼ਾਰ ਸੂਤਰਾਂ ਨੇ ਕਿਹਾ ਕਿ ਕੋਵਿਡ-19 ਦੇ ਵਧਦੇ ਮਾਮਲਿਆਂ ਅਤੇ ਅਮਰੀਕੀ ਪ੍ਰੋਤਸਾਹਨ ਪੈਕੇਜ ਨੂੰ ਲੈ ਕੇ ਅਨਿਸ਼ਚਿਤਤਾਵਾਂ ਕਾਰਨ ਨਿਵੇਸ਼ਕਾਂ ਦੀ ਧਾਰਣਾ ਪ੍ਰਭਾਵਿਤ ਹੋਈ। ਇਸ ਤੋਂ ਇਲਾਵਾ ਡਾਲਰ ਦੇ ਮਜਬੂਤ ਹੋਣ ਅਤੇ ਘਰੇਲੂ ਸ਼ੇਅਰ ਬਾਜ਼ਾਰ 'ਚ ਭਾਰੀ ਵਿਕਵਾਲੀ ਨਾਲ ਵੀ ਰੁਪਏ ਦੀ ਧਾਰਣਾ ਪ੍ਰਭਾਵਿਤ ਹੋਈ। ਇਸ ਵਿਚਕਾਰ 6 ਪ੍ਰਮੁੱਖ ਕਰੰਸੀਆਂ ਦੀ ਬਾਸਕਿਟ 'ਚ ਡਾਲਰ ਦੀ ਮਜਬੂਤੀ ਦਰਸਾਉਣ ਵਾਲਾ ਸੂਚਕ ਅੰਕ 0.34 ਫੀਸਦੀ ਮਜਬੂਤ ਹੋ ਕੇ 93.69 'ਤੇ ਪਹੁੰਚ ਗਿਆ। ਗੌਰਤਲਬ ਹੈ ਕਿ ਸੈਂਸੈਕਸ 1,066 ਅੰਕ ਯਾਨੀ 2.61 ਫੀਸਦੀ ਡਿੱਗ ਕੇ 39,728.41 ਦੇ ਪੱਧਰ ਅਤੇ ਨਿਫਟੀ 290.70 ਅੰਕ ਯਾਨੀ 2.43 ਫੀਸਦੀ ਦੀ ਗਿਰਾਵਟ ਨਾਲ 11,680.35 ਦੇ ਪੱਧਰ 'ਤੇ ਬੰਦ ਹੋਇਆ ਹੈ।


author

Sanjeev

Content Editor

Related News