ਡਾਲਰ ਦੇ ਮੁਕਾਬਲੇ ਰੁਪਿਆ ਰਿਕਾਰਡ ਲੋਅ 79.59 ''ਤੇ, ਵਿਦੇਸ਼ੀ ਫੰਡਾਂ ਦੀ ਲਗਾਤਾਰ ਬਿਕਵਾਲੀ ਨਾਲ ਵਧਿਆ ਤਣਾਅ

Wednesday, Jul 13, 2022 - 10:51 AM (IST)

ਬਿਜਨੈੱਸ ਡੈਸਕ- ਘਰੇਲੂ ਸ਼ੇਅਰ ਬਾਜ਼ਾਰ 'ਚ ਗਿਰਾਵਟ ਅਤੇ ਵਿਦੇਸ਼ 'ਚ ਅਮਰੀਕੀ ਮੁਦਰਾ ਦੀ ਮਜ਼ਬੂਤੀ ਦੇ ਚੱਲਦੇ ਰੁਪਿਆ ਮੰਗਲਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ ਅਮਰੀਕੀ ਡਾਲਰ ਦੇ ਮੁਤਾਬਕ 13 ਪੈਸੇ ਡਿੱਗ ਕੇ 79.58 'ਤੇ ਆ ਗਿਆ। ਵਿਦੇਸ਼ੀ ਮੁਦਰਾ ਕਾਰੋਬਾਰੀਆਂ ਨੇ ਕਿਹਾ ਕਿ ਇਸ ਤੋਂ ਇਲਾਵਾ ਵਿਦੇਸ਼ੀ ਫੰਡ ਦੀ ਲਗਾਤਾਰ ਬਿਕਵਾਲੀ ਅਤੇ ਕੱਚੇ ਤੇਲ ਦੀਆਂ ਕੀਮਤਾਂ 'ਚ ਵਾਧੇ ਨੇ ਸਥਾਨਕ ਮੁਦਰਾ 'ਤੇ ਦਬਾਅ ਬਣਾਇਆ। 
ਅੰਤਰਬੈਂਕ ਵਿਦੇਸ਼ੀ ਮੁਦਰਾ ਵਿਨਿਯਮ ਬਾਜ਼ਾਰ 'ਚ ਰੁਪਿਆ ਅਮਰੀਕੀ ਡਾਲਰ ਦੇ ਮੁਕਾਬਕ 79.55 'ਤੇ ਖੁੱਲ੍ਹਿਆ ਅਤੇ ਗਿਰਾਵਟ ਦਰਸਾਉਂਦੇ ਹੋਏ 79.58 'ਤੇ ਆ ਗਿਆ, ਜੋ ਪਿਛਲੇ ਬੰਦ ਭਾਅ ਦੇ ਮੁਕਾਬਲੇ 13 ਪੈਸੇ ਦੀ ਕਮਜ਼ੋਰੀ ਦਰਸਾਉਂਦਾ ਹੈ। ਸ਼ੁਰੂਆਤੀ ਕਾਰੋਬਾਰ 'ਚ ਸਥਾਨਕ ਮੁਦਰਾ ਅਮਰੀਕੀ ਡਾਲਰ ਦੇ ਮੁਕਾਬਲੇ 79.55-79.62 ਦੇ ਦਾਅਰੇ 'ਚ ਰਹੀ। ਰੁਪਿਆ ਪਿਛਲੇ ਸੈਸ਼ਨ 'ਚ ਡਾਲਰ ਦੇ ਮੁਕਾਬਲੇ 79.45 'ਤੇ ਬੰਦ ਹੋਇਆ ਸੀ। ਇਸ ਵਿਚਾਲੇ ਛੇ ਪ੍ਰਮੁੱਖ ਮੁਦਰਾਵਾਂ ਦੇ ਮੁਕਾਬਲੇ ਅਮਰੀਕੀ ਡਾਲਰ ਦੀ ਸਥਿਤੀ ਨੂੰ ਦਰਸਾਉਣ ਵਾਲਾ ਡਾਲਰ ਸੂਚਕਾਂਕ 0.27 ਫੀਸਦੀ ਵਧ ਕੇ 108.31 'ਤੇ ਪਹੁੰਚ ਗਿਆ।  


Aarti dhillon

Content Editor

Related News