ਰੁਪਏ 'ਚ 56 ਪੈਸੇ ਦੀ ਜ਼ਬਰਦਸਤ ਬੜ੍ਹਤ, ਜਾਣੋ ਡਾਲਰ ਦਾ ਰੇਟ

Thursday, Jul 02, 2020 - 03:50 PM (IST)

ਰੁਪਏ 'ਚ 56 ਪੈਸੇ ਦੀ ਜ਼ਬਰਦਸਤ ਬੜ੍ਹਤ, ਜਾਣੋ ਡਾਲਰ ਦਾ ਰੇਟ

ਨਵੀਂ ਦਿੱਲੀ— ਯੂ. ਐੱਸ. ਦੀ ਕਰੰਸੀ 'ਚ ਨਰਮੀ ਤੇ ਘਰੇਲੂ ਸ਼ੇਅਰ ਬਾਜ਼ਾਰਾਂ 'ਚ ਤੇਜ਼ੀ ਦੇ ਦਮ 'ਤੇ ਵੀਰਵਾਰ ਨੂੰ ਰੁਪਏ 'ਚ ਡਾਲਰ ਦੇ ਮੁਕਾਬਲੇ 56 ਪੈਸੇ ਦੀ ਜ਼ਬਰਦਸਤ ਬੜ੍ਹਤ ਦਰਜ ਹੋਈ।


ਡਾਲਰ ਦੇ ਮੁਕਾਬਲੇ ਭਾਰਤੀ ਕਰੰਸੀ 75.04 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਈ ਹੈ, ਜੋ ਬੀਤੇ ਦਿਨ 75.60 ਰੁਪਏ ਪ੍ਰਤੀ ਡਾਲਰ 'ਤੇ ਸੀ।

ਬਾਜ਼ਾਰ ਜਾਣਕਾਰਾਂ ਨੇ ਕਿਹਾ ਕਿ ਘਰੇਲੂ ਸ਼ੇਅਰ ਬਾਜ਼ਾਰਾਂ 'ਚ ਤੇਜ਼ੀ ਰਹਿਣ ਤੇ ਡਾਲਰ 'ਚ ਨਰਮੀ ਨਾਲ ਰੁਪਏ ਨੂੰ ਮਜਬੂਤੀ ਮਿਲੀ। ਦਵਾਈ ਕੰਪਨੀ ਫਾਈਜ਼ਰ ਵੱਲੋਂ ਕੋਰੋਨਾ ਵਾਇਰਸ ਦੇ ਟੀਕੇ ਦੇ ਸਕਾਰਾਤਮਕ ਨਤੀਜੇ ਆਉਣ ਦੀ ਜਾਣਕਾਰੀ ਦਿੱਤੇ ਜਾਣ ਨਾਲ ਵੀ ਨਿਵੇਸ਼ਕਾਂ ਦੀ ਧਾਰਨਾ ਮਜਬੂਤੀ ਮਿਲੀ।
ਵੀਰਵਾਰ ਨੂੰ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 75.51 ਦੇ ਪੱਧਰ 'ਤੇ ਖੁੱਲ੍ਹਾ ਅਤੇ ਕਾਰੋਬਾਰ ਦੌਰਾਨ ਚੜ੍ਹਦਾ ਗਿਆ। ਇਸ ਦੌਰਾਨ ਰੁਪਿਆ 75.49 ਰੁਪਏ ਪ੍ਰਤੀ ਡਾਲਰ ਦੇ ਉੱਚੇ ਪੱਧਰ ਅਤੇ 75.53 ਰੁਪਏ ਪ੍ਰਤੀ ਡਾਲਰ ਦੇ ਹੇਠਲੇ ਪੱਧਰ ਦੇ ਦਾਇਰੇ 'ਚ ਰਿਹਾ। ਕਾਰੋਬਾਰ ਸਮਾਪਤ ਹੋਣ 'ਤੇ ਇਹ 75.04 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਇਆ, ਜੋ ਪਿਛਲੇ ਦਿਨ ਦੀ ਤੁਲਨਾ 'ਚ 56 ਪੈਸੇ ਮਜਬੂਤ ਹੈ। ਬੁੱਧਵਾਰ ਨੂੰ ਰੁਪਿਆ 75.60 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਇਆ ਸੀ।


author

Sanjeev

Content Editor

Related News