ਕੀ ਬਾਜ਼ਾਰ 'ਚ ਫਿਰ ਆ ਰਿਹਾ ਹੈ 1000 ਰੁਪਏ ਦਾ ਨੋਟ? ਜਾਣੋ ਵਾਇਰਲ ਹੋ ਰਹੀ ਤਸਵੀਰ ਦਾ ਸੱਚ

03/04/2020 12:18:01 PM

ਨਵੀਂ ਦਿੱਲੀ—ਨੋਟਬੰਦੀ ਦੇ ਬਾਅਦ ਤੋਂ ਬਾਜ਼ਾਰ 'ਚੋਂ ਗਾਇਬ ਹੋਇਆ 1000 ਦਾ ਨੋਟ ਇਕ ਵਾਰ ਫਿਰ ਚਰਚਾ ਦਾ ਵਿਸ਼ਾ ਬਣ ਗਿਆ ਹੈ | ਸੋਸ਼ਲ ਮੀਡੀਆ 'ਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਆਰ.ਬੀ.ਆਈ. 1000 ਦਾ ਨਵਾਂ ਨੋਟ ਜਾਰੀ ਕਰਨ ਜਾ ਰਿਹਾ ਹੈ | ਇਸ ਨਵੇਂ ਨੋਟ ਦੀ ਤਸਵੀਰ ਵਟਸਐਪ, ਫੇਸਬੁੱਕ, ਟਵਿੱਟਰ 'ਤੇ ਖੂਬ ਵਾਇਰਲ ਹੋ ਰਹੀ ਹੈ | ਜੇਕਰ ਤੁਸੀਂ ਵੀ ਇਸ ਖਬਰ ਦੇ ਝਾਂਸੇ 'ਚ ਆ ਕੇ ਅਜਿਹਾ ਮੰਨ ਰਹੇ ਹੋ ਤਾਂ ਸੱਚ 'ਚ ਆਰ.ਬੀ.ਆਈ. ਨੇ 1000 ਰੁਪਏ ਦੇ ਨਵੇਂ ਨੋਟ ਜਾਰੀ ਕਰ ਦਿੱਤੇ ਹਨ ਤਾਂ ਅਸੀਂ ਤੁਹਾਨੂੰ ਇਸ ਖਬਰ ਦੀ ਸੱਚਾਈ ਦੱਸਦੇ ਹਾਂ 

PunjabKesari
ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ 1000 ਰੁਪਏ ਦੇ ਨੋਟ ਨੂੰ ਜਦੋਂ ਤੁਸੀਂ ਧਿਆਨ ਨਾਲ ਦੇਖੋਗੇ ਤਾਂ ਤੁਹਾਨੂੰ ਨੋਟ 'ਚੋਂ ਗਾਂਧੀ ਗਾਇਬ ਹੈ ਅਤੇ ਉਨ੍ਹਾਂ ਦੀ ਥਾਂ ਸਿਰਫ ਚਸ਼ਮਾ ਨਜ਼ਰ ਆ ਰਿਹਾ ਹੈ ਜਿਸ ਤੋਂ ਸਾਫ ਹੁੰਦਾ ਹੈ ਕਿ ਇਹ ਨੋਟ ਫੇਕ ਹੈ ਅਤੇ ਕਿਸੇ ਪੇਂਟਰ ਨੇ ਇਸ ਨੂੰ ਬਣਾਇਆ ਹੈ | ਪੀ.ਆਈ.ਬੀ.ਫੈਕਟ ਚੈੱਕ ਨੇ ਵੀ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਸੋਸ਼ਲ ਮੀਡੀਆ 'ਤੇ ਅਫਵਾਹ ਫੈਲ ਰਹੀ ਹੈ ਕਿ ਆਰ.ਬੀ.ਆਈ. ਨੇ 1000 ਰੁਪਏ ਦਾ ਨਵਾਂ ਨੋਟ ਜਾਰੀ ਕੀਤਾ ਹੈ, ਉਸ ਨੋਟ ਦੀ ਤਸਵੀਰ ਵੀ ਸ਼ੇਅਰ ਕੀਤੀ ਜਾ ਰਹੀ ਹੈ | ਜਾਂਚ 'ਚ ਇਹ ਸਾਬਤ ਹੋ ਚੁੱਕਾ ਹੈ ਕਿ 1000 ਰੁਪਏ ਦੇ ਨਵੇਂ ਨੋਟ ਜਾਰੀ ਨਹੀਂ ਹੋਏ ਹਨ | ਇਸ ਨੂੰ ਲੈ ਕੇ ਜੋ ਖਬਰ ਅਤੇ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਹੋ ਰਹੀ ਹੈ ਉਹ ਫਰਜ਼ੀ ਹੈ | 
ਦੱਸ ਦੇਈਏ ਕਿ ਸਾਲ 2016 'ਚ 8 ਨਵੰਬਰ ਦੀ ਸ਼ਾਮ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ 'ਚ ਨੋਟਬੰਦ ਦਾ ਐਲਾਨ ਕੀਤਾ ਸੀ, ਜਿਸ ਦੇ ਬਾਅਦ ਰਾਤ 12 ਵਜੇ ਦੇ ਬਾਅਦ ਤੋਂ 1000 ਅਤੇ 500 ਦੇ ਨੋਟਾਂ ਦਾ ਟੈਂਡਰ ਕੈਂਸਿਲ ਕਰ ਦਿੱਤਾ ਗਿਆ ਸੀ | ਉਸ ਦੇ ਬਾਅਦ 500 ਦੇ ਨਵੇਂ ਨੋਟ ਜਾਰੀ ਕੀਤੇ ਗਏ ਜਦੋਂਕਿ 1000 ਦੇ ਨੋਟ ਬੰਦ ਕਰ ਦਿੱਤੇ ਗਏ | ਉਸ ਦੀ ਥਾਂ 2000 ਦੇ ਨਵੇਂ ਨੋਟ ਜਾਰੀ ਕੀਤੇ ਗਏ | ਹਾਲਾਂਕਿ ਇਸ ਦੇ ਬਾਅਦ ਤੋਂ ਹੀ 1000 ਰੁਪਏ ਦੇ ਨੋਟਾਂ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਅਫਵਾਹਾਂ ਫੈਲਾਈਆਂ ਗਈਆਂ ਹਨ |


Aarti dhillon

Content Editor

Related News