ਰਾਇਲ ਐਨਫੀਲਡ ਦੀ ਵਿਕਰੀ ਸਤੰਬਰ ’ਚ 11 ਫੀਸਦੀ ਵਧ ਕੇ 86978 ਯੂਨਿਟਾਂ ’ਤੇ ਪਹੁੰਚੀ
Wednesday, Oct 02, 2024 - 10:27 PM (IST)
ਨਵੀਂ ਦਿੱਲੀ, (ਭਾਸ਼ਾ)– ਮੋਟਰਸਾਈਕਲ ਬਣਾਉਣ ਵਾਲੀ ਕੰਪਨੀ ਰਾਇਲ ਐਨਫੀਲਡ ਨੇ ਸਤੰਬਰ ’ਚ 86978 ਗੱਡੀਆਂ ਵੇਚੀਆਂ, ਜੋ ਸਾਲਾਨਾ ਆਧਾਰ ’ਤੇ 11 ਫੀਸਦੀ ਵਾਧਾ ਹੈ। ਪਿਛਲੇ ਸਾਲ ਸਤੰਬਰ ’ਚ ਕੰਪਨੀ ਨੇ 78580 ਗੱਡੀਆਂ ਵੇਚੀਆਂ ਸਨ।
ਰਾਇਲ ਐਨਫੀਲਡ ਨੇ ਕਿਹਾ ਕਿ ਸਮੀਖਿਆ ਅਧੀਨ ਮਿਆਦ ’ਚ ਘਰੇਲੂ ਬਾਜ਼ਾਰ ’ਚ ਵਾਹਨ ਵਿਕਰੀ 7 ਫੀਸਦੀ ਵਧ ਕੇ 79326 ਯੂਨਿਟ ਰਹੀ, ਜੋ ਪਿਛਲੇ ਸਾਲ ਇਸੇ ਮਹੀਨੇ ’ਚ 74261 ਯੂਨਿਟ ਸਨ। ਕੰਪਨੀ ਨੇ ਦੱਸਿਆ ਕਿ ਐਕਸਪੋਰਟ ਸਤੰਬਰ 2024 ’ਚ ਵਧ ਕੇ 7652 ਯੂਨਿਟ ਹੋ ਗਿਆ, ਜੋ ਪਿਛਲੇ ਸਾਲ ਇਸੇ ਮਹੀਨੇ ’ਚ 4319 ਯੂਨਿਟ ਸੀ।
ਰਾਇਲ ਐਨਫੀਲਡ ਦੇ ਮੁੱਖ ਕਾਰਜਪਾਲਕ ਅਧਿਕਾਰੀ (ਸੀ. ਈ. ਓ.) ਬੀ. ਗੋਵਿੰਦਰਾਜ ਨੇ ਕਿਹਾ,‘ਅਸੀਂ ਆਪਣੀ ਹਾਲੀਆ ਪੇਸ਼ਕਸ਼ ਦੇ ਕਾਰਨ ਸਤੰਬਰ ਦੇ ਮਹੀਨੇ ’ਚ ਲਗਾਤਾਰ ਵਾਧਾ ਦਰਜ ਕੀਤਾ ਹੈ। ਇਸ ਸਾਲ ਕਲਾਸਿਕ 350 ਨੇ ਚਾਲਕਾਂ ਵਿਚਾਲੇ ਆਪਣੇ ਵੱਕਾਰ ਅਤੇ ਮਸ਼ਹੂਰੀ ਨੂੰ ਮਜ਼ਬੂਤ ਕਰਨਾ ਜਾਰੀ ਰੱਖਿਆ ਹੈ ਅਤੇ ਚੰਗਾ ਪ੍ਰਦਰਸ਼ਨ ਕਰ ਰਿਹਾ ਹੈ।