ਰਾਇਲ ਐਨਫੀਲਡ ਦੇ ਕਲਾਸਿਕ 350 ’ਚ ਆਈ ਖਰਾਬੀ, ਕੰਪਨੀ 26,300 ਮੋਟਰਸਾਈਕਲ ਮੰਗਵਾਏ ਵਾਪਸ
Tuesday, Dec 21, 2021 - 12:08 PM (IST)
ਆਟੋ ਡੈਸਕ– ਪਾਵਰਫੁਲ ਮੋਟਰਸਾਈਕਲ ਬਣਾਉਣ ਵਾਲੀ ਪ੍ਰਸਿੱਧ ਕੰਪਨੀ ਰਾਇਲ ਐਨਫੀਲਡ ਨੇ ਆਪਣੀ ਬੈਸਟ ਸੇਲਿੰਗ ਬਾਈਕ ਕਲਾਸਿਕ 350 ਦੇ ਗਾਹਕਾਂ ਲਈ ਇਕ ਬੇਹੱਦ ਜ਼ਰੂਰੀ ਜਾਣਕਾਰੀ ਸਾਂਝੀ ਕੀਤੀ ਹੈ ਇਸ ਸਾਲ ਕੰਪਨੀ ਨੇ ਆਪਣੀ ਸਭ ਤੋਂ ਪ੍ਰਸਿੱਧ ਬਾਈਕ ਕਲਾਸਿਕ 350 ਦਾ ਨੈਕਸਟ ਜਨਰੇਸ਼ਨ ਮਾਡਲ ਲਾਂਚ ਕੀਤਾ ਅਤੇ ਹੁਣ 1 ਸਤੰਬਰ 2021 ਤੋਂ ਲੈ ਕੇ 5 ਦਸੰਬਰ 2021 ਤਕ ਕੰਪਨੀ ਨੇ ਜਿੰਨੇ ਵੀ ਸਿੰਗਲ ਚੈਨਲ ਏ.ਬੀ.ਐੱਸ. ਅਤੇ ਰੀਅਰ ਡਰੱਮ ਬ੍ਰੇਕ ਵੇਰੀਐਂਟ ਵਾਲੇ ਕਲਾਸਿਕ 350 ਮੈਨਿਊਫੈਕਚਰਿੰਗ ਕੀਤੇ ਉਨ੍ਹਾਂ ਦੇ ਸਵਿੰਗ ਆਰਮ ਨਾਲ ਜੁੜੇ ਬ੍ਰੇਕ ਰਿਐਕਸ਼ਨ ਬ੍ਰੈਕੇਟ ’ਚ ਖਰਾਬੀ ਆ ਗਈ ਹੈ।
ਤਕਨੀਕੀ ਟੀਮ ਨੇ ਪਾਈ ਸਮੱਸਿਆ
ਰਾਇਲ ਐਨਫੀਲਡ ਨੇ ਬ੍ਰੇਕ ਰਿਐਕਸ਼ਨ ਬ੍ਰੈਕੇਟ ’ਚ ਸਮੱਸਿਆ ਕਾਰਨ ਕਲਾਸਿਕ 350 ਮੋਟਰਸਾਈਕਲਾਂ ਦੀਆਂ 26,300 ਇਕਾਈਆਂ ਨੂੰ ਵਾਪਸ ਮੰਗਵਾਇਆ ਹੈ। ਰਾਇਲ ਐਨਫੀਲਡ ਦੀ ਤਕਨੀਕੀ ਟੀਮ ਨੇ ਪਾਇਆ ਕਿ ਮੋਟਰਸਾਈਕਲ ਦੇ ਸਵਿੰਗ ਆਰਮ ਨਾਲ ਜੁੜਿਆ ਬ੍ਰੇਕ ਰਿਐਕਸ਼ਨ ਬ੍ਰੈਕੇਟ ਇਕ ਸਪੈਸੀਫਿਕ ਰਾਈਡਿੰਗ ਕੰਡੀਸ਼ਨ ’ਚ ਖਰਾਬ ਹੋ ਸਕਦਾ ਹੈ। ਜਦੋਂ ਰੀਅਰ ਬ੍ਰੇਕ ਪੈਡਲ ’ਤੇ ਸਾਧਾਰਣ ਰੂਪ ਨਾਲ ਜ਼ਿਆਦਾ ਬ੍ਰੇਕਿੰਗ ਲੋਡ ਲਗਾਇਆ ਜਾਂਦਾ ਹੈ ਤਾਂ ਇਸ ਨਾਲ ਰਿਐਕਸ਼ਨ ਬ੍ਰੈਕੇਟ ਨੂੰ ਨੁਕਸਾਨ ਹੋ ਸਕਦਾ ਹੈ। ਇਸ ਨਾਲ ਅਸਾਧਾਰਣ ਬ੍ਰੇਕਿੰਗ ਨੌਇਜ਼ ਹੋ ਸਕਦਾ ਹੈ ਅਤੇ ਇਸ ਪ੍ਰਕਾਰ ਐਕਸਟਰੀਮ ਕੰਡੀਸ਼ਨ ’ਚ ਬ੍ਰੇਕਿੰਗ ਘੱਟ ਹੋ ਸਕਦੀ ਹੈ, ਜਿਸ ਨਾਲ ਦੁਰਘਟਨਾ ਹੋਣ ਦੀ ਸੰਭਾਵਨਾ ਹੈ। ਇਨ੍ਹਾਂ ਕਾਰਨਾਂ ਕਰਕੇ ਕੰਪਨੀ ਨੇ 26 ਹਜ਼ਾਰ ਤੋਂ ਜ਼ਿਆਦਾ ਇਕਾਈਆਂ ਨੂੰ ਠੀਕ ਕਰਨ ਲਈ ਵਾਪਸ ਮੰਗਵਾ ਲਿਆ ਹੈ।
ਜਾਣਕਾਰੀ ਲਈ ਕੰਪਨੀ ਨੇ ਜਾਰੀ ਕੀਤਾ ਹੈਲਪਲਾਈਨ ਨੰਬਰ
ਰਾਇਲ ਐਨਫੀਲਡ ਦੀ ਸਰਵਿਸ ਟੀਮ ਅਤੇ ਸਥਾਨਕ ਡੀਲਰਸ਼ਿਪ ਉਨ੍ਹਾਂ ਗਾਹਕਾਂ ਨਾਲ ਸੰਪਰਕ ਕਰਨਾ ਸ਼ੁਰੂ ਕਰ ਦੇਵੇਗੀ, ਜਿਨ੍ਹਾਂ ਦੀ ਬਾਈਕ ਇਸ ਦੌਰਾਨ ਬਣੀ ਬਾਈਕ ਦੀ ਲਿਸਟ ’ਚ ਆਉਂਦੀ ਹੈ। ਜਾਣਕਾਰੀ ਨੂੰ ਵੈਰੀਫਾਈ ਕਰਨ ਲਈ ਕੰਪਨੀ ਨੇ ਇਕ ਹੈਲਪਲਾਈਨ ਨੰਬਰ ਜਾਰੀ ਕੀਤਾ ਹੈ। ਗਾਹਕ 1800 210007 ’ਤੇ ਕਾਲ ਕਰਕੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।
ਸਵਿੰਗ ਆਰਮ ਦੇ ਬ੍ਰੇਕ ਰਿਐਕਸ਼ਨ ਬ੍ਰੈਕੇਟ ਨੂੰ ਕਰਨਗੇ ਠੀਕ
ਇਹ ਸਮੱਸਿਆ ਸਿੰਗਲ-ਚੈਨਲ ਏ.ਬੀ.ਐੱਸ., ਰੀਅਰ ਡਰੱਮ ਬ੍ਰੇਕ ਕਲਾਸਿਕ 350 ਮਾਡਲ ’ਚ ਹੈ ਜੋ ਇਸ ਸਾਲ 1 ਸਤੰਬਰ ਤੋਂ 5 ਦਸੰਬਰ ਵਿਚਕਾਰ ਤਿਆਰ ਕੀਤੇ ਗਏ ਹਨ। ਇਨ੍ਹਾਂ ਮੋਟਰਸਾਈਕਲਾਂ ਲਈ ਸਵਿੰਗ ਆਰਮ ਦੇ ਬ੍ਰੇਕ ਰਿਐਕਸ਼ਨ ਬ੍ਰੈਕੇਟ ਨੂੰ ਠੀਕ ਕਰਨ ਲਈ ਇਨ੍ਹਾਂ ਨੂੰ ਵਾਪਸ ਮੰਗਵਾਇਆ ਜਾ ਰਿਹਾ ਹੈ। ਕੰਪਨੀ ਨੇ ਇਕ ਬਿਆਨ ’ਚ ਕਿਹਾ ਕਿ ਇਸ ਤਰ੍ਹਾਂ ਦੀ ਸਮੱਸਿਆ ਐਕਸਟਰੀਮ ਕੰਡੀਸ਼ਨ ਰਾਈਡਿੰਗ ’ਚ ਆ ਸਕਦੀ ਹੈ ਅਤੇ ਅਸੀਂ ਆਪਣੇ ਗਾਹਕਾਂ ਲਈ ਇਸ ਨੂੰ ਤੁਰੰਤ ਠੀਕ ਕਰਾਂਗੇ।