ਹਸਪਤਾਲ ਤੋਂ ਲੈ ਕੇ ਹੋਟਲ ਤੱਕ ਦਾ ਰੂਮ ਹੋਵੇਗਾ ਮਹਿੰਗਾ, ਈ-ਵੈਸਟ ''ਤੇ GST 5% ਤੋਂ ਵਧਾ ਕੇ ਕੀਤੀ 18%

06/29/2022 3:28:31 PM

ਚੰਡੀਗੜ੍ਹ- ਚੰਡੀਗੜ੍ਹ 'ਚ ਪਹਿਲੀ ਵਾਰ ਜੀ.ਐੱਸ.ਟੀ. ਕਾਊਂਸਿਲ ਦੀ ਮੀਟਿੰਗ ਹੋ ਰਹੀ ਹੈ। ਪਹਿਲੇ ਦਿਨ ਮੰਗਲਵਾਰ ਨੂੰ ਕਈ ਵੱਡੇ ਫ਼ੈਸਲੇ ਕੀਤੇ ਗਏ। ਆਉਣ ਵਾਲੇ ਦਿਨਾਂ 'ਚ ਇਕ ਹਜ਼ਾਰ ਰੁਪਏ ਤੋਂ ਘੱਟ ਕਿਰਾਏ ਵਾਲੇ ਹੋਟਲ ਰੂਮ 'ਤੇ ਵੀ 12 ਫੀਸਦੀ ਟੈਕਸ ਲੱਗੇਗਾ। ਉਧਰ 5000 ਰੁਪਏ ਤੋਂ ਜ਼ਿਆਦਾ ਹਸਪਤਾਲ ਰੂਮ 'ਤੇ ਵੀ 5 ਫੀਸਦੀ ਟੈਕਸ ਲਗਾਇਆ ਗਿਆ ਹੈ। ਇਸ ਨਾਲ ਸਸਤੇ ਹੋਟਲ 'ਚ ਰਹਿਣ ਵਾਲਿਆਂ ਨੂੰ ਹੁਣ 100 ਤੋਂ 120 ਰੁਪਏ ਟੈਕਸ ਦੇਣਾ ਅਤੇ 5 ਹਜ਼ਾਰ ਰੁਪਏ ਤੋਂ ਜ਼ਿਆਦਾ ਦੇ ਹਸਪਤਾਲ ਦੇ ਰੂਮ 'ਤੇ 250 ਰੁਪਏ ਘੱਟੋ ਘੱਟ ਟੈਕਸ ਦੇਣਾ ਹੋਵੇਗਾ। ਫ਼ੈਸਲਿਆਂ 'ਤੇ ਅਸਲ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਹੋਵੇਗਾ। ਅਜੇ ਤੱਕ ਅਜਿਹੀਆਂ ਕਈ ਛੋਟਾਂ ਨੂੰ ਵਾਪਸ ਲੈ ਲਿਆ ਗਿਆ ਹੈ, ਜਿਨ੍ਹਾਂ 'ਤੇ ਜੀ.ਐੱਸ.ਟੀ. ਤੋਂ ਰਾਹਤ ਦਿੱਤੀ ਹੋਈ ਸੀ।
ਇਸ ਨਾਲ ਬੈਂਕਿੰਗ ਤੋਂ ਲੈ ਕੇ ਇੰਸ਼ੋਰੈਂਸ ਤੱਕ ਅਤੇ ਸੋਲਰ ਵਾਟਰ ਹੀਟਿੰਗ ਸਿਸਟਮ ਤੋਂ ਲੈ ਕੇ ਲੈਦਰ ਉਤਪਾਦ ਤੱਕ ਸ਼ਾਮਲ ਹਨ। ਵਿੱਤ ਮੰਤਰੀ ਨਿਰਮਲਾ ਸੀਤਾਰਮਣ ਦੀ ਪ੍ਰਧਾਨਤਾ 'ਚ ਕਾਊਂਸਿਲ ਦੀ ਮਟਿੰਗ 'ਚ ਸੂਬਿਆਂ ਦੇ ਵਿੱਤ ਮੰਤਰੀ ਵੀ ਸ਼ਾਮਲ ਹਨ। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਵੀ ਬੈਠਕ 'ਚ ਸ਼ਾਮਲ ਹੋਏ ਅਤੇ ਉਨ੍ਹਾਂ ਨੇ ਜੀ.ਐੱਸ.ਟੀ. ਮੁਆਵਜ਼ਾ ਨੂੰ 5 ਸਾਲ ਵਧਾਉਣ ਦੀ ਮੰਗ ਰੱਖੀ ਹੈ। ਸੂਬਿਆਂ ਨੂੰ ਸੋਨਾ ਅਤੇ ਕੀਮਤੀ ਪੱਥਰਾਂ ਦੀ ਸੂਬੇ ਦੇ ਅੰਦਰ ਆਵਾਜਾਈ ਲਈ ਈ-ਵੇ ਬਿੱਲ ਜਾਰੀ ਕਰਨ ਦੀ ਆਗਿਆ ਵੀ ਦੇ ਦਿੱਤੀ ਗਈ। 
12 ਫੀਸਦੀ ਟੈਕਸ ਇਕ ਹਜ਼ਾਰ ਰੁਪਏ ਤੋਂ ਘੱਟ 'ਤੇ ਹੋਟਲ ਰੂਮ 'ਤੇ
18 ਫੀਸਦੀ ਜੀ.ਐੱਸ.ਟੀ. ਐੱਲ.ਈ.ਡੀ. ਲੈਂਪ, ਇੰਕ, ਚਾਕੂ, ਇਲੈਕਟ੍ਰਿਕ ਪੰਪ 'ਤੇ
12 ਫੀਸਦੀ ਜੀ.ਐੱਸ.ਟੀ. ਸੋਲਰ, ਵਾਟਰ ਹੀਟਰ, ਚਮੜਾ ਉਤਪਾਦਾਂ 'ਤੇ 
18 ਫੀਸਦੀ ਜੀ.ਐੱਸ.ਟੀ. ਈ-ਵੇਸਟ 'ਤੇ, ਜੋ ਪਹਿਲੇ 5 ਫੀਸਦੀ ਸੀ
ਬੁੱਧਵਾਰ ਨੂੰ ਇਨ੍ਹਾਂ 'ਤੇ ਹੋਵੇਗੀ ਚਰਚਾ
ਸੂਬਿਆਂ ਨੂੰ ਜੂਨ 2022 ਤੋਂ ਬਾਅਦ ਜੀ.ਐੱਸ.ਟੀ ਰਾਜਸਵ ਕੰਪਨਸੇਸ਼ਨ ਦੀ ਵਿਵਸਥਾ ਜਾਰੀ ਰੱਖਣ ਦੀ ਮੰਗ ਕਰੀਬ-ਕਰੀਬ ਸਾਰੇ ਸੂਬਿਆਂ ਤੋਂ ਕੀਤੀ ਜਾ ਰਹੀ ਹੈ। ਕੈਸਿਨੋ, ਆਨਲਾਈਨ ਗੇਮ ਅਤੇ ਘੋੜ ਦੌੜ 'ਤੇ 28 ਫੀਸਦੀ ਜੀ.ਐੱਸ.ਟੀ. ਲਗਾਉਣ ਵਰਗੇ ਮਹੱਤਵਪੂਰਨ ਮੁੱਦਿਆਂ 'ਤੇ ਚਰਚਾ ਬੁੱਧਵਾਰ ਨੂੰ ਹੋਵੇਗੀ।


Aarti dhillon

Content Editor

Related News