Rolls Royce ਦੀ ਇਹ ਕਾਰ ਇਕ ਚਾਰਜ ''ਚ ਚੱਲੇਗੀ 500ਕਿਮੀ

01/16/2018 1:34:49 AM

ਜਲੰਧਰ—ਲਗਜ਼ਰੀ ਕਾਰ ਬਣਾਉਣ ਵਾਲੀ ਕੰਪਨੀ Rolls-Royce ਨੇ ਦੱਸਿਆ ਕਿ ਕੰਪਨੀ ਜਲਦ ਹੀ ਆਪਣੀ ਪਹਿਲੀ ਇਲੈਕਟ੍ਰਿਕ ਕਾਰ ਲਿਆਉਣ ਜਾ ਰਹੀ ਹੈ। ਰੋਲਸ ਰਾਇਸ ਨੇ ਕਿਹਾ ਕਿ ਕੰਪਨੀ ਖੁਦ ਹੀ ਤੈਅ ਕਰਨ ਦੀ ਜਗ੍ਹਾ ਉਹ ਫੀਚਰਸ ਦੇਵੇਗੀ ਜਿਨਾਂ ਦੀ ਮੰਗ ਗਾਹਕਾਂ ਨੇ ਕੀਤੀ ਹੈ।
ਸਾਲ 2011 'ਚ BMW ਸਮੂਹ ਦੀ ਰੋਲਸ ਰਾਇਸ ਨੇ ਪਹਿਲੇ ਇਲੈਕਟ੍ਰਿਕ ਵਾਹਨ ਦਾ ਕਾਨਸੈਪਟ ਪੇਸ਼ ਕੀਤਾ ਸੀ। ਹਾਲਾਂਕਿ ਇਸ ਕਾਰ ਦੀ ਰੈਂਜ ਸਿਰਫ 200 ਕਿਮੀ. ਹੋਣ ਦੇ ਕਾਰਨ ਗਾਹਕਾਂ ਤੋਂ ਖਾਸ ਪ੍ਰਤੀਕਿਰਿਆ ਨਹੀਂ ਮਿਲੀ। ਇਸ ਦੇ ਚੱਲਦੇ ਕੰਪਨੀ ਨੇ ਇਸ ਨੂੰ ਬਣਾਉਣ ਦੀ ਯੋਜਨਾ ਬੰਦ ਕਰ ਦਿੱਤੀ। ਹਾਲ ਹੀ 'ਚ ਬੋਰਡ ਮੈਂਬਰ ਪੀਟਰ Schwarzenbauer ਨੇ ਕਿਹਾ ਕਿ ਕੰਪਨੀ ਨੇ ਆਪਣੀ ਇਲੈਕਟ੍ਰਿਕ ਕਾਰ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।
ਇਸ ਦੇ ਤਹਿਤ ਕੰਪਨੀ ਨੇ ਗਾਹਕਾਂ ਤੋਂ ਪੁੱਛਿਆ ਕਿ ਉਹ ਰੋਲਸ ਰਾਇਸ ਦੀ ਕਾਰ 'ਚ ਕੀ ਸੁਵਿਧਾ ਚਾਹੁੰਦੇ ਹਨ। ਜ਼ਿਆਦਾਲੋਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਅਜਿਹੀ ਕਾਰ ਚਾਹੀਦੀ ਹੈ ਜੋ ਇਕ ਚਾਰਜਿੰਗ 'ਚ 500 ਕਿਮੀ ਤਕ ਚਲੇ। Schwarzenbauer ਨੇ ਕਿਹਾ ਕਿ ਗਾਹਕਾਂ ਨੂੰ ਏਸੀ ਕਾਰ ਦਿੱਤੀ ਜਾਵੇਗੀ।


Related News