4 ਮਾਰਚ ਨੂੰ ਖੁੱਲ੍ਹੇਗਾ ਆਰਕੇ ਸਵਾਮੀ ਦਾ ਆਈਪੀਓ, 6 ਮਾਰਚ ਨੂੰ ਹੋਵੇਗਾ ਬੰਦ
Tuesday, Feb 27, 2024 - 06:36 PM (IST)
ਨਵੀਂ ਦਿੱਲੀ (ਭਾਸ਼ਾ) - ਏਕੀਕ੍ਰਿਤ ਮਾਰਕੀਟਿੰਗ ਸੇਵਾਵਾਂ ਕੰਪਨੀ ਆਰਕੇ ਸਵਾਮੀ ਲਿਮਿਟੇਡ ਦੀ ਸ਼ੁਰੂਆਤੀ ਜਨਤਕ ਪੇਸ਼ਕਸ਼ (ਆਈਪੀਓ) 4 ਮਾਰਚ ਨੂੰ ਖੁੱਲ੍ਹੇਗੀ ਅਤੇ ਇਹ 6 ਮਾਰਚ ਨੂੰ ਬੰਦ ਹੋਵੇਗੀ। ਇਸ ਦੇ ਨਾਲ ਹੀ ਐਂਕਰ (ਵੱਡੇ) ਨਿਵੇਸ਼ਕ 1 ਮਾਰਚ ਨੂੰ ਸ਼ੇਅਰਾਂ ਲਈ ਬੋਲੀ ਲਗਾਉਣ ਦੇ ਯੋਗ ਹੋ ਸਕਦੇ ਹਨ।
ਇਹ ਵੀ ਪੜ੍ਹੋ - ਅਨੰਤ ਅੰਬਾਨੀ-ਰਾਧਿਕਾ ਦਾ ਪ੍ਰੀ-ਵੈਡਿੰਗ ਈਵੈਂਟ ਹੋਵੇਗਾ ਖ਼ਾਸ, ਥੀਮ ਮੁਤਾਬਕ ਰੱਖਿਆ ਡਰੈੱਸ ਕੋਰਡ, ਜਾਣੋ ਹੋਰ ਅਹਿਮ ਗੱਲ਼ਾ
ਦੱਸ ਦੇਈਏ ਕਿ ਆਈਪੀਓ ਦਸਤਾਵੇਜ਼ਾਂ ਦੇ ਅਨੁਸਾਰ ਕੰਪਨੀ ਦੇ ਪ੍ਰਸਤਾਵਿਤ ਇਸ਼ੂ ਵਿੱਚ ਕੁੱਲ 173 ਕਰੋੜ ਰੁਪਏ ਤੱਕ ਦੇ ਨਵੇਂ ਸ਼ੇਅਰ ਜਾਰੀ ਕੀਤੇ ਜਾਣਗੇ। ਇਸ ਵਿੱਚ 87 ਲੱਖ ਇਕਵਿਟੀ ਸ਼ੇਅਰਾਂ ਦੀ ਵਿਕਰੀ ਲਈ ਪੇਸ਼ਕਸ਼ (OFS) ਵੀ ਸ਼ਾਮਲ ਹੈ। OFS ਵਿੱਚ ਸ਼ੇਅਰਾਂ ਦੀ ਪੇਸ਼ਕਸ਼ ਕਰਨ ਵਾਲਿਆਂ ਵਿੱਚ ਸ਼੍ਰੀਨਿਵਾਸਨ ਕੇ ਸਵਾਮੀ, ਨਰਸਿਮਹਨ ਕ੍ਰਿਸ਼ਨਸਵਾਮੀ, ਇਵਾਨਸਟਨ ਪਾਇਨੀਅਰ ਫੰਡ ਐੱਲ.ਪੀ. ਅਤੇ ਪ੍ਰੇਮ ਮਾਰਕੀਟਿੰਗ ਵੈਂਚਰਸ LLP ਆਰਕੇ ਸਵਾਮੀ ਲਿਮਿਟੇਡ ਆਦਿ ਸ਼ਾਮਿਲ ਹਨ।
ਇਹ ਵੀ ਪੜ੍ਹੋ - ਕਿਸਾਨਾਂ ਲਈ ਖ਼ੁਸ਼ਖ਼ਬਰੀ! ਇਸ ਤਾਰੀਖ਼ ਨੂੰ ਖਾਤਿਆਂ 'ਚ ਆਉਣਗੇ PM Kisan ਯੋਜਨਾ ਦੇ ਪੈਸੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8