ਹੁਣ ਇਸ ਬੈਂਕ 'ਤੇ ਡੁੱਬਣ ਦਾ ਖ਼ਤਰਾ ਮੰਡਰਾਇਆ, ਸ਼ੇਅਰਾਂ 'ਚ ਵੱਡੀ ਗਿਰਾਵਟ ਤੋਂ ਬਾਅਦ ਚਿੰਤਾ 'ਚ ਨਿਵੇਸ਼ਕ

Monday, Mar 27, 2023 - 01:44 PM (IST)

ਹੁਣ ਇਸ ਬੈਂਕ 'ਤੇ ਡੁੱਬਣ ਦਾ ਖ਼ਤਰਾ ਮੰਡਰਾਇਆ, ਸ਼ੇਅਰਾਂ 'ਚ ਵੱਡੀ ਗਿਰਾਵਟ ਤੋਂ ਬਾਅਦ ਚਿੰਤਾ 'ਚ ਨਿਵੇਸ਼ਕ

ਨਵੀਂ ਦਿੱਲੀ — ਅਮਰੀਕਾ ਦੇ ਸਿਲੀਕਾਨ ਵੈਲੀ ਬੈਂਕ ਦੇ ਡੁੱਬਣ ਨਾਲ ਸ਼ੁਰੂ ਹੋਇਆ ਬੈਂਕਿੰਗ ਸੰਕਟ ਹੁਣ ਪੂਰੀ ਦੁਨੀਆ 'ਚ ਆਪਣੇ ਪੈਰ ਪਸਾਰ ਰਿਹਾ ਹੈ। SVB ਤੋਂ ਬਾਅਦ, ਸਿਗਨੇਚਰ ਬੈਂਕ ਅਤੇ ਕ੍ਰੈਡਿਟ ਸੂਇਸ ਵਰਗੇ ਵੱਡੇ ਬੈਂਕਾਂ ਵਿੱਚ ਸਮੱਸਿਆਵਾਂ ਦੀਆਂ ਖਬਰਾਂ ਸਾਹਮਣੇ ਆ ਚੁੱਕੀਆਂ ਹਨ। ਇਸ ਦੌਰਾਨ ਮੀਡੀਆ ਰਿਪੋਰਟਾਂ ਮੁਤਾਬਕ ਯੂਰਪ 'ਚ ਇਕ ਹੋਰ ਬੈਂਕ ਡੁੱਬਣ ਦੀ ਕਗਾਰ 'ਤੇ ਪਹੁੰਚ ਗਿਆ ਹੈ।

ਪਿਛਲੇ ਸ਼ੁੱਕਰਵਾਰ, ਜਰਮਨੀ ਦੇ ਡਿਊਸ਼ ਬੈਂਕ ਦੇ ਸ਼ੇਅਰਾਂ ਵਿੱਚ ਵੀ ਵੱਡੀ ਗਿਰਾਵਟ ਦਰਜ ਕੀਤੀ ਗਈ ਸੀ। ਸ਼ੇਅਰਾਂ 'ਚ ਇਸ ਗਿਰਾਵਟ ਦਾ ਕਾਰਨ ਬੈਂਕਾਂ ਦਾ ਕਰੈਡਿਟ ਡਿਫਾਲਟ ਹੈ। ਖਬਰਾਂ ਅਨੁਸਾਰ ਬੈਂਕ ਜਿਨ੍ਹਾਂ ਕ੍ਰੈਡਿਟ ਲਈ ਬੀਮਾ ਸਹੂਲਤ ਪ੍ਰਦਾਨ ਕਰਦਾ ਹੈ, ਦੀ ਡਿਫਾਲਟ ਦਰ ਚਾਰ ਸਾਲਾਂ ਵਿੱਚ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਈ ਹੈ। ਅਜਿਹੇ 'ਚ ਯੂਰਪ ਦੇ ਇਸ ਬੈਂਕ ਦੇ ਨਿਵੇਸ਼ਕ ਵੀ ਚਿੰਤਤ ਹਨ। 24 ਮਾਰਚ ਨੂੰ ਡਿਊਸ਼ ਬੈਂਕ ਦੇ ਕ੍ਰੈਡਿਟ ਡਿਫਾਲਟ ਸਵੈਪ ਵਿਚ ਤੇਜ਼ੀ ਆਉਣ ਤੋਂ ਬਾਅਦ ਬੈਂਕ ਦੇ ਸ਼ੇਅਰ 14% ਤੱਕ ਡਿੱਗ ਗਏ। 25 ਮਾਰਚ ਨੂੰ ਵੀ ਡਿਊਸ਼ ਬੈਂਕ ਦੇ ਸ਼ੇਅਰ 6.5 ਫ਼ੀਸਦੀ ਟੁੱਟ ਕੇ ਬੰਦ ਹੋਏ।

ਇਹ ਵੀ ਪੜ੍ਹੋ : ਅਪ੍ਰੈਲ ਮਹੀਨੇ 15 ਦਿਨ ਬੰਦ ਰਹਿਣ ਵਾਲੇ ਹਨ ਬੈਂਕ, ਛੁੱਟੀ ਨਾਲ ਹੋਵੇਗੀ ਨਵੇਂ ਵਿੱਤੀ ਸਾਲ ਦੀ ਸ਼ੁਰੂਆਤ

ਕੀ ਹੈ ਕ੍ਰੈਡਿਟ ਡਿਫਾਲਟ ਸਵੈਪ ਜਾਂ CDS 

Deutsche Bank ਦਾ CDS ਇੱਕ ਕਿਸਮ ਦਾ ਬੀਮਾ ਕਵਰੇਜ ਹੈ ਜਿਸ ਦੇ ਤਹਿਤ ਬੈਂਕ ਕੰਪਨੀ ਦੇ ਬਾਂਡਧਾਰਕਾਂ ਨੂੰ ਕਿਸੇ ਵੀ ਡਿਫਾਲਟ ਦੇ ਵਿਰੁੱਧ ਕਵਰ ਪ੍ਰਦਾਨ ਕਰਦਾ ਹੈ। ਹਾਲ ਹੀ ਦੇ ਦਿਨਾਂ ਵਿੱਚ, ਡਿਊਸ਼ ਬੈਂਕ ਦੇ ਕ੍ਰੈਡਿਟ ਡਿਫਾਲਟ ਸਵੈਪ ਵਿੱਚ 200 ਆਧਾਰ ਅੰਕਾਂ ਦਾ ਵਾਧਾ ਹੋਇਆ ਹੈ। ਇਹ ਅੰਕੜਾ 2019 ਦੀ ਸ਼ੁਰੂਆਤ ਤੋਂ ਬਾਅਦ ਸਭ ਤੋਂ ਵੱਧ ਹੈ। ਸਟੈਂਡਰਡ ਐਂਡ ਪੂਅਰਜ਼ ਮਾਰਕਿਟ ਇੰਟੈਲੀਜੈਂਸ ਦੇ ਅੰਕੜਿਆਂ ਅਨੁਸਾਰ ਸਿਰਫ ਦੋ ਦਿਨਾਂ ਵਿੱਚ ਹੀ ਡਿਊਸ਼ ਬੈਂਕ ਦੇ ਕ੍ਰੈਡਿਟ ਡਿਫਾਲਟ ਸਵੈਪ ਵਿਚ 142 ਅਧਾਰ ਅੰਕਾਂ ਦਾ ਵਾਧਾ ਦਰਜ ਕੀਤਾ ਗਿਆ, ਜਿਸ ਨਾਲ ਨਿਵੇਸ਼ਕ ਪਰੇਸ਼ਾਨ ਹੋ ਗਏ।  

ਪਿਛਲੇ ਹਫਤੇ ਵੀਰਵਾਰ ਨੂੰ, Deutsche CDS ਵਿੱਚ ਇੱਕ ਦਿਨ ਦਾ ਸਭ ਤੋਂ ਵੱਡਾ ਲਾਭ ਦਰਜ ਕੀਤਾ ਗਿਆ ਸੀ। ਮਾਹਿਰਾਂ ਦਾ ਕਹਿਣਾ ਹੈ ਕਿ ਡਿਊਸ਼ ਬੈਂਕ ਪਿਛਲੇ ਕੁਝ ਸਮੇਂ ਤੋਂ ਮਾਹਿਰਾਂ ਦੀ ਨਿਗਰਾਨੀ ਹੇਠ ਹੈ। ਡਿਊਸ਼ ਬੈਂਕ ਦੇ ਨਾਲ ਕੁਝ ਅਜਿਹਾ ਹੋਣ ਦੀ ਸੰਭਾਵਨਾ ਵਧ ਗਈ ਹੈ ਜਿਵੇਂ ਕਿ ਪਿਛਲੇ ਸਮੇਂ ਵਿੱਚ ਕ੍ਰੈਡਿਟ ਸਵਿਸ ਨਾਲ ਹੋਇਆ ਸੀ। ਹਾਲ ਹੀ ਦੇ ਸਮੇਂ ਵਿੱਚ ਡਿਊਸ਼ ਬੈਂਕ ਵਿੱਚ ਕਈ ਬਦਲਾਅ ਹੋਏ ਹਨ। ਲੀਡਰਸ਼ਿਪ 'ਚ ਵੀ ਬਦਲਾਅ ਹੋਇਆ ਹੈ ਪਰ ਡਿਊਸ਼ ਬੈਂਕ ਦੇ ਕੰਮਕਾਜ 'ਚ ਕੋਈ ਸੁਧਾਰ ਨਹੀਂ ਹੋਇਆ ਹੈ। ਇਸ ਨਾਲ ਨਿਵੇਸ਼ਕਾਂ ਨੂੰ ਚਿੰਤਾ ਹੈ।

ਇਹ ਵੀ ਪੜ੍ਹੋ : 1 ਅਪ੍ਰੈਲ ਤੋਂ ਹੋਣ ਜਾ ਰਹੇ ਕਈ ਅਹਿਮ ਬਦਲਾਅ, ਪਰੇਸ਼ਾਨੀ ਤੋਂ ਬਚਣ ਲਈ 31 ਮਾਰਚ ਤੋਂ ਪਹਿਲਾਂ ਜ਼ਰੂਰ ਕਰੋ ਇਹ ਕੰਮ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


 


author

Harinder Kaur

Content Editor

Related News