RIL ਦਾ ਮਾਰਕੀਟ ਕੈਪ ₹20 ਲੱਖ ਕਰੋੜ ਤੋਂ ਪਾਰ, ਇਸ ਅੰਕੜੇ ਨੂੰ ਛੂਹਣ ਵਾਲੀ ਬਣੀ ਭਾਰਤ ਦੀ ਪਹਿਲੀ ਕੰਪਨੀ

Wednesday, Feb 14, 2024 - 11:19 AM (IST)

RIL ਦਾ ਮਾਰਕੀਟ ਕੈਪ ₹20 ਲੱਖ ਕਰੋੜ ਤੋਂ ਪਾਰ, ਇਸ ਅੰਕੜੇ ਨੂੰ ਛੂਹਣ ਵਾਲੀ ਬਣੀ ਭਾਰਤ ਦੀ ਪਹਿਲੀ ਕੰਪਨੀ

ਬਿਜ਼ਨੈੱਸ ਡੈਸਕ : ਮੁਕੇਸ਼ ਅੰਬਾਨੀ ਦੀ ਅਗਵਾਈ ਵਾਲੀ ਰਿਲਾਇੰਸ ਇੰਡਸਟਰੀਜ਼ (RIL) ਦੇ ਸ਼ੇਅਰ 20 ਲੱਖ ਕਰੋੜ ਰੁਪਏ ਦੇ ਬਾਜ਼ਾਰ ਪੂੰਜੀਕਰਣ ਦੇ ਟੀਚੇ ਨੂੰ ਪਾਰ ਕਰਨ ਵਾਲੀ ਪਹਿਲੀ ਸੂਚੀਬੱਧ ਭਾਰਤੀ ਕੰਪਨੀ ਬਣ ਗਏ ਹਨ। ਮੰਗਲਵਾਰ ਨੂੰ BSE 'ਤੇ ਕੰਪਨੀ ਦਾ ਸਟਾਕ 1.89 ਫ਼ੀਸਦੀ ਵਧ ਕੇ 2957.80 ਰੁਪਏ ਦੇ 52 ਹਫ਼ਤੇ ਦੇ ਉੱਚ ਪੱਧਰ 'ਤੇ ਪਹੁੰਚ ਗਿਆ। ਇਕੱਲੇ ਪਿਛਲੇ ਦੋ ਹਫ਼ਤਿਆਂ 'ਚ ਹੀ ਸ਼ੇਅਰ ਦੀ ਬਾਜ਼ਾਰੀ ਕੀਮਤ 'ਚ 1 ਲੱਖ ਕਰੋੜ ਰੁਪਏ ਦਾ ਵਾਧਾ ਹੋਇਆ ਹੈ।

ਇਹ ਵੀ ਪੜ੍ਹੋ - ਲੋਕਾਂ ਲਈ ਵੱਡੀ ਖ਼ਬਰ: ਭਾਰਤ 'ਚ ਬੰਦ ਹੋ ਰਿਹੈ FasTag, ਹੁਣ ਇੰਝ ਵਸੂਲਿਆ ਜਾਵੇਗਾ ਟੋਲ ਟੈਕਸ

29 ਜਨਵਰੀ ਨੂੰ ਇਹ 19 ਲੱਖ ਕਰੋੜ ਰੁਪਏ ਦੇ ਪੱਧਰ ਨੂੰ ਛੂਹ ਗਿਆ ਸੀ। ਇਸ ਕੈਲੰਡਰ ਸਾਲ 'ਚ ਹੁਣ ਤੱਕ ਭਾਰਤ ਦੇ ਸਭ ਤੋਂ ਕੀਮਤੀ ਸਟਾਕ ਦੀ ਕੀਮਤ ਕਰੀਬ 14 ਫ਼ੀਸਦੀ ਵਧੀ ਹੈ। ਰਿਲਾਇੰਸ ਦੇ ਮਾਰਕੀਟ ਕੈਪ ਵਿੱਚ ਹਾਲ ਹੀ ਵਿੱਚ ਹੋਏ ਵਾਧੇ ਕਾਰਨ ਮੁਕੇਸ਼ ਅੰਬਾਨੀ ਦੀ ਕੁੱਲ ਜਾਇਦਾਦ 2024 ਵਿੱਚ 12.5 ਅਰਬ ਡਾਲਰ ਵਧ ਕੇ 109 ਅਰਬ ਡਾਲਰ ਹੋ ਗਈ ਹੈ। ਬਲੂਮਬਰਗ ਬਿਲੀਨੇਅਰਜ਼ ਇੰਡੈਕਸ ਦੇ ਅਨੁਸਾਰ, ਉਹ ਸਭ ਤੋਂ ਅਮੀਰ ਭਾਰਤੀ ਹਨ ਅਤੇ ਦੁਨੀਆ ਦੇ ਸਭ ਤੋਂ ਅਮੀਰਾਂ ਦੀ ਸੂਚੀ ਵਿੱਚ 11ਵੇਂ ਨੰਬਰ 'ਤੇ ਪਹੁੰਚ ਗਏ ਹਨ। ਮੁੰਬਈ ਸਥਿਤ ਰਿਲਾਇੰਸ ਗਰੁੱਪ ਤੇਲ ਤੋਂ ਦੂਰਸੰਚਾਰ ਖੇਤਰ ਵਿੱਚ ਕੰਮ ਕਰਦਾ ਹੈ ਅਤੇ ਮਾਰਕੀਟ ਵਿੱਚ ਇਸਦੀ ਵੱਖਰੀ ਮੌਜੂਦਗੀ ਹੈ।

ਇਹ ਵੀ ਪੜ੍ਹੋ - ਬਿਨਾਂ ਹੈਲਮੇਟ ਦੇ ਬਾਈਕ ਸਵਾਰ ਰੋਕਣਾ ਪਿਆ ਭਾਰੀ, ਗੁੱਸੇ ’ਚ ਆਏ ਨੇ ਦੰਦੀਆਂ ਵੱਢ ਖਾ ਲਿਆ ਮੁਲਾਜ਼ਮ (ਵੀਡੀਓ)

RIL ਨੇ ਅਗਸਤ 2005 ਵਿੱਚ 1 ਲੱਖ ਕਰੋੜ ਰੁਪਏ ਦਾ ਬਾਜ਼ਾਰ ਪੂੰਜੀਕਰਣ ਹਾਸਲ ਕੀਤਾ ਅਤੇ ਇਹ ਨਵੰਬਰ 2019 ਵਿੱਚ 10 ਲੱਖ ਕਰੋੜ ਰੁਪਏ ਤੱਕ ਪਹੁੰਚ ਗਿਆ। ਹੁਣ 20 ਲੱਖ ਕਰੋੜ ਰੁਪਏ ਦੇ ਬਾਜ਼ਾਰ ਪੂੰਜੀਕਰਣ ਦੇ ਨਾਲ ਆਰਆਈਐੱਲ ਭਾਰਤ ਦੀ ਸਭ ਤੋਂ ਕੀਮਤੀ ਕਾਰਪੋਰੇਟ ਕੰਪਨੀ ਬਣ ਗਈ ਹੈ, ਜੋ ਟੀਸੀਐੱਸ (15 ਲੱਖ ਕਰੋੜ ਰੁਪਏ), ਐੱਚਡੀਐੱਫਸੀ ਬੈਂਕ (10.5 ਲੱਖ ਕਰੋੜ ਰੁਪਏ), ਆਈਸੀਆਈਸੀਆਈ ਬੈਂਕ (7 ਲੱਖ ਕਰੋੜ ਰੁਪਏ) ਅਤੇ ਇਨਫੋਸਿਸ ਨੂੰ ਪਛਾੜ ਕੇ (7 ਲੱਖ ਕਰੋੜ ਰੁਪਏ) ਵਰਗੀਆਂ ਹੋਰ ਕੰਪਨੀਆਂ ਤੋਂ ਬਹੁਤ ਅੱਗੇ ਹੈ।

ਇਹ ਵੀ ਪੜ੍ਹੋ - 15 ਜਨਵਰੀ ਤੋਂ 15 ਜੁਲਾਈ ਦੇ ਸ਼ੁੱਭ ਮਹੂਰਤ 'ਚ ਹੋਣਗੇ 42 ਲੱਖ ਵਿਆਹ, 5.5 ਲੱਖ ਕਰੋੜ ਰੁਪਏ ਦੇ ਕਾਰੋਬਾਰ ਦਾ ਅਨੁਮਾਨ

ਦਸੰਬਰ ਤਿਮਾਹੀ ਲਈ RIL ਦੇ ਵਿੱਤੀ ਨਤੀਜੇ ਬਾਜ਼ਾਰ ਦੀਆਂ ਉਮੀਦਾਂ ਦੇ ਅਨੁਸਾਰ ਸਨ। ਰੱਖ-ਰਖਾਅ ਦੀਆਂ ਗਤੀਵਿਧੀਆਂ ਕਾਰਨ ਕੰਪਨੀ ਦਾ O2C EBITDA ਤਿਮਾਹੀ-ਦਰ-ਤਿਮਾਹੀ 14 ਫ਼ੀਸਦੀ ਘਟ ਕੇ 140.6 ਅਰਬ ਰੁਪਏ ਰਹਿ ਗਿਆ। ਹਾਲਾਂਕਿ, Jio ਦਾ EBITDA ਤਿਮਾਹੀ-ਦਰ-ਤਿਮਾਹੀ 1.4 ਫ਼ੀਸਦੀ ਵਧ ਕੇ 142.6 ਅਰਬ ਰੁਪਏ ਹੋ ਗਿਆ ਅਤੇ ਰਿਟੇਲ ਦਾ EBITDA ਤਿਮਾਹੀ-ਦਰ-ਤਿਮਾਹੀ 8 ਫ਼ੀਸਦੀ ਵਧ ਕੇ 62.7 ਅਰਬ ਰੁਪਏ ਹੋ ਗਿਆ।

ਇਹ ਵੀ ਪੜ੍ਹੋ - ਸਨਕੀ ਪਤੀ ਨੇ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰੀ ਪਤਨੀ, ਬੋਰਵੈੱਲ 'ਚੋਂ ਕਈ ਟੁੱਕੜਿਆਂ ਵਿਚ ਮਿਲੀ ਲਾਸ਼

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News