ਇਨਕਮ ਟੈਕਸ ਐਕਟ ਦੀ ਸਮੀਖਿਆ : ਸਰਕਾਰ ਅਗਲੇ ਮਹੀਨੇ ਉਦਯੋਗਾਂ ਤੋਂ ਸੁਝਾਅ ਮੰਗੇਗੀ

Monday, Sep 30, 2024 - 06:16 PM (IST)

ਇਨਕਮ ਟੈਕਸ ਐਕਟ ਦੀ ਸਮੀਖਿਆ : ਸਰਕਾਰ ਅਗਲੇ ਮਹੀਨੇ ਉਦਯੋਗਾਂ ਤੋਂ ਸੁਝਾਅ ਮੰਗੇਗੀ

ਨਵੀਂ ਦਿੱਲੀ, (ਯੂ. ਐੱਨ. ਆਈ.) - ਪ੍ਰਤੱਖ ਕਰ ਕਾਨੂੰਨ ਨੂੰ ਸਰਲ ਬਣਾਉਣ ਦੀ ਕਵਾਇਦ ਤਹਿਤ ਸਰਕਾਰ ਨੇ ਅਕਤੂਬਰ ਤੋਂ ਆਮਦਨ ਕਰ ਐਕਟ, 1961 ’ਤੇ ਨਿੱਜੀ ਖੇਤਰ ਅਤੇ ਟੈਕਸ ਮਾਹਿਰਾਂ ਤੋਂ ਸੁਝਾਅ ਮੰਗਣ ਦਾ ਪ੍ਰਸਤਾਵ ਕੀਤਾ ਹੈ।

ਇਹ ਵੀ ਪੜ੍ਹੋ :      ਸਾਵਧਾਨ : 1 ਅਕਤੂਬਰ ਤੋਂ ਬਦਲਣ ਜਾ ਰਹੇ ਇਹ ਨਿਯਮ, ਇਨ੍ਹਾਂ ਬਦਲਾਅ ਬਾਰੇ ਸੁਚੇਤ ਰਹਿਣਾ ਹੈ ਜ਼ਰੂਰੀ

ਇਸ ਮਹੀਨੇ ਦੀ ਸ਼ੁਰੂਆਤ ’ਚ ਉਦਯੋਗ ਮੰਡਲਾਂ ਦੇ ਨਾਲ ਬੈਠਕ ’ਚ ਸਰਕਾਰ ਨੇ ਕਿਹਾ ਸੀ ਕਿ ਆਮਦਨ ਕਰ ਪੋਰਟਲ ’ਚ ਇਕ ਅਜਿਹੀ ਸਹੂਲਤ ਬਣਾਈ ਜਾਵੇਗੀ, ਜਿਸ ’ਚ ਆਮਦਨ ਕਰ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਬਾਰੇ ਸੁਝਾਅ ਦਿੱਤੇ ਜਾ ਸਕਣਗੇ। ਇਸ ਦਾ ਮਕਸਦ ਭਾਸ਼ਾ ਨੂੰ ਸਰਲ ਬਣਾਉਣਾ ਅਤੇ ਮੁਕੱਦਮੇਬਾਜ਼ੀ ਨੂੰ ਘਟ ਕਰਨਾ ਹੈ।

ਇਹ ਵੀ ਪੜ੍ਹੋ :     CBI ਅਫ਼ਸਰ ਬਣ ਕੇ ਠੱਗਾਂ ਨੇ ਔਰਤ ਨੂੰ ਕੀਤਾ 'ONLINE ARREST', ਫਰਜ਼ੀ ਵਾਰੰਟ ਦਿਖਾ ਲੁੱਟੇ 9 ਲੱਖ

ਬਜਟ ਐਲਾਨ ਤੋਂ ਬਾਅਦ ਕੇਂਦਰੀ ਪ੍ਰਤੱਖ ਕਰ ਬੋਰਡ ਨੇ 6 ਦਹਾਕੇ ਪੁਰਾਣੇ ਪ੍ਰਤੱਖ ਕਰ ਕਾਨੂੰਨ ਦੀ ਵਿਆਪਕ ਸਮੀਖਿਆ ਅਤੇ ਇਸ ਨੂੰ ਛੋਟਾ, ਪੜ੍ਹਨ ਅਤੇ ਸਮਝਣ ’ਚ ਸੁਗਮ ਬਣਾਉਣ ਲਈ ਇਕ ਅੰਤ੍ਰਿਗ ਕਮੇਟੀ ਗਠਿਤ ਕੀਤੀ ਸੀ।

ਇਹ ਵੀ ਪੜ੍ਹੋ :     ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਬੀਬੀ ਜਗੀਰ ਕੌਰ ਨੂੰ ਨੋਟਿਸ ਜਾਰੀ, ਧੀ ਦੇ ਕਤਲ ਸਬੰਧੀ ਮੰਗਿਆ ਸਪੱਸ਼ਟੀਕਰਨ

ਇਹ ਵੀ ਪੜ੍ਹੋ :      ਪੰਜਾਬ ’ਚ 100 ਕਰੋੜ ਰੁਪਏ ਦੇ ਸਾਈਬਰ ਫਰਾਡ ਕੇਸ ’ਚ ED ਦੀ ਐਂਟਰੀ, ਪੁਲਸ ਤੋਂ ਮੰਗਿਆ ਰਿਕਾਰਡ

ਇਹ ਵੀ ਪੜ੍ਹੋ :   ਨਿਰਮਲਾ ਸੀਤਾਰਮਨ ਖ਼ਿਲਾਫ਼ ਕੋਰਟ ਦਾ ਵੱਡਾ ਫੈਸਲਾ, FIR ਦਰਜ ਕਰਨ ਦਾ ਆਦੇਸ਼
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News