ਇਲੈਕਟ੍ਰਾਨਿਕ ਵਾਹਨਾਂ ਦੀ ਪ੍ਰਚੂਨ ਵਿਕਰੀ 52.9 ਫੀਸਦੀ ਵਧ ਕੇ 2,98,448 ਲੱਖ ਯੂਨਿਟਸ ਰਹੀ
Tuesday, Sep 08, 2026 - 07:10 PM (IST)
ਬਿਜ਼ਨੈੱਸ ਡੈਸਕ - ਦੇਸ਼ ’ਚ ਇਲੈਕਟ੍ਰਾਨਿਕ ਵਾਹਨਾਂ (ਈ. ਵੀ.) ਦੀ ਪ੍ਰਚੂਨ ਵਿਕਰੀ ਅਗਸਤ 2026 ’ਚ ਸਾਲਾਨਾ ਆਧਾਰ ’ਤੇ 52.9 ਫੀਸਦੀ ਵਧ ਕੇ 2,98,448 ਯੂਨਿਟਸ ਹੋ ਗਈ। ਫੈੱਡਰੇਸ਼ਨ ਆਫ ਆਟੋਮੋਬਾਈਲ ਡੀਲਰਜ਼ ਐਸੋਸੀਏਸ਼ਨਜ਼ (ਫਾਡਾ) ਅਨੁਸਾਰ ਕੁੱਲ ਵਾਹਨ ਵਿਕਰੀ ’ਚ ਈ. ਵੀ. ਦੀ ਹਿੱਸੇਦਾਰੀ ਵੀ ਵਧ ਕੇ 12.3 ਫੀਸਦੀ ਹੋ ਗਈ, ਜੋ ਇਕ ਸਾਲ ਪਹਿਲਾਂ 9.5 ਫੀਸਦੀ ਸੀ।
ਇਹ ਵੀ ਪੜ੍ਹੋ : ਇਲਾਇਚੀ ਦੀਆਂ ਕੀਮਤਾਂ 'ਚ ਭਾਰੀ ਉਛਾਲ; ਇਸ ਕਾਰਨ ਰੇਟ ਹੋਰ ਵਧਣ ਦੇ ਮਿਲ ਰਹੇ ਸੰਕੇਤ
ਇਹ ਵੀ ਪੜ੍ਹੋ : ਨੇਪਾਲ 'ਚ ਹੜ੍ਹ ਦੇ ਪਾਣੀ ਨਾਲ ਰੁੜ੍ਹ ਕੇ ਆਇਆ ਬੈਂਕ ਦਾ ਨੋਟਾਂ ਨਾਲ ਭਰਿਆ ਟਰੰਕ, ਲੋਕਾਂ ਨੇ ਲੁੱਟੇ ਬੰਡਲ
ਅਗਸਤ ’ਚ ਈ. ਵੀ. ਵਿਕਰੀ ਦੇ ਵਾਧੇ ’ਚ ਸਭ ਤੋਂ ਵੱਡਾ ਯੋਗਦਾਨ ਇਲੈਕਟ੍ਰਾਨਿਕ ਦੋਪਹੀਆ ਵਾਹਨਾਂ ਦਾ ਰਿਹਾ। ਇਨ੍ਹਾਂ ਦੀ ਵਿਕਰੀ 67.05 ਫੀਸਦੀ ਵਧ ਕੇ 1,83,204 ਇਕਾਈ ਹੋ ਗਈ। ਇਲੈਕਟ੍ਰਾਨਿਕ ਤਿੰਨ-ਪਹੀਆ ਵਾਹਨਾਂ ਦੀ ਵਿਕਰੀ ਵੀ 25.28 ਫੀਸਦੀ ਵਧ ਕੇ 79,846 ਇਕਾਈ ਰਹੀ। ਇਲੈਕਟ੍ਰਾਨਿਕ ਯਾਤਰੀ ਵਾਹਨਾਂ ਦੀ ਵਿਕਰੀ 20,210 ਤੋਂ ਵਧ ਕੇ 30,696 ਇਕਾਈ ਹੋ ਗਈ। ਉੱਥੇ ਹੀ, ਇਲੈਕਟ੍ਰਾਨਿਕ ਵਪਾਰਕ ਵਾਹਨਾਂ ਦੀ ਵਿਕਰੀ ਲੱਗਭਗ 3 ਗੁਣਾ ਵਧ ਕੇ 4,702 ਇਕਾਈ ਪਹੁੰਚ ਗਈ।
ਇਹ ਵੀ ਪੜ੍ਹੋ : Toll Plaza 'ਤੇ ਕਰੋੜਾਂ ਦੀ ਠੱਗੀ ਦੇ ਵੱਡੇ ਨੈੱਟਵਰਕ ਦਾ ਪਰਦਾਫਾਸ਼, ਮਾਮਲਾ ਜਾਣ ਉੱਡਣਗੇ ਹੋਸ਼
ਇਹ ਵੀ ਪੜ੍ਹੋ : ਵੱਡੀ ਖ਼ਬਰ! PNB ਬੈਂਕ 'ਚੋਂ ਮਿਲੇ 17 ਕਰੋੜ ਦੇ ਨਕਲੀ ਨੋਟ, ਅਧਿਕਾਰੀਆਂ ਦੇ ਉੱਡੇ ਹੋਸ਼
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
