RBI ਤੋਂ ਹੋਰ ਰਾਹਤ ਦੀ ਉਮੀਦ ਖ਼ਤਮ, 6 ਫ਼ੀਸਦੀ ਤੋਂ ਪਾਰ ਪ੍ਰਚੂਨ ਮਹਿੰਗਾਈ
Monday, Jun 14, 2021 - 06:33 PM (IST)
ਨਵੀਂ ਦਿੱਲੀ- ਮਹਿੰਗਾਈ ਦੇ ਮੋਰਚੇ 'ਤੇ ਵੱਡਾ ਝਟਕਾ ਹੈ, ਮਈ ਵਿਚ ਪ੍ਰਚੂਨ ਮਹਿੰਗਾਈ ਦਰ ਆਰ. ਬੀ. ਆਈ. ਦੇ ਕੰਟਰੋਲ ਦਾਇਰੇ ਤੋਂ ਉਪਰ ਨਿਕਲ ਗਈ ਹੈ। ਸੋਮਵਾਰ ਨੂੰ ਜਾਰੀ ਅੰਕੜਿਆਂ ਅਨੁਸਾਰ ਪ੍ਰਚੂਨ ਮਹਿੰਗਾਈ ਦਰ 6.3 ਫ਼ੀਸਦੀ 'ਤੇ ਪਹੁੰਚ ਗਈ, ਜੋ ਅਪ੍ਰੈਲ ਵਿਚ 4.23 ਫ਼ੀਸਦੀ ਰਹੀ ਸੀ।
ਪ੍ਰਚੂਨ ਮਹਿੰਗਾਈ ਦਰ ਵਿਚ ਉਛਾਲ ਦਾ ਪ੍ਰਮੁੱਖ ਕਾਰਨ ਖੁਰਾਕੀ ਪਦਾਰਥਾਂ ਦੇ ਮਹਿੰਗੇ ਹੋਣਾ ਹੈ। ਮਈ ਵਿਚ ਖੁਰਾਕੀ ਪਦਾਰਥਾਂ ਦੀ ਮਹਿੰਗਾਈ 5.01 ਫ਼ੀਸਦੀ 'ਤੇ ਪਹੁੰਚ ਗਈ, ਜਦੋਂ ਕਿ ਅਪ੍ਰੈਲ ਵਿਚ ਇਹ 1.96 ਫ਼ੀਸਦੀ ਸੀ। ਇਸ ਤੋਂ ਪਹਿਲਾਂ ਖੁਰਾਕੀ ਪਦਾਰਥਾਂ ਵਿਚ ਕਮੀ ਦੇ ਮੱਦੇਨਜ਼ਰ ਅਪ੍ਰੈਲ ਵਿਚ ਖਪਤਕਾਰ ਮੁੱਲ ਸੂਚਕ ਅੰਕ (ਸੀ. ਪੀ. ਆਈ.) ਆਧਾਰਿਤ ਮਹਿੰਗਾਈ ਦਰ ਤਿੰਨ ਮਹੀਨਿਆਂ ਦੇ ਹੇਠਲੇ ਪੱਧਰ 4.23 ਫ਼ੀਸਦੀ 'ਤੇ ਆ ਗਈ ਸੀ।
ਇਹ ਵੀ ਪੜ੍ਹੋ- ਖ਼ੁਸ਼ਖ਼ਬਰੀ! 10 ਗ੍ਰਾਮ ਸੋਨੇ ਦੀ ਕੀਮਤ 48 ਹਜ਼ਾਰ ਰੁ: ਤੋਂ ਥੱਲ੍ਹੇ ਡਿੱਗੀ, ਜਾਣੋ ਮੁੱਲ
ਪ੍ਰਚੂਨ ਮਹਿੰਗਾਈ ਦਰ ਸਭ ਤੋਂ ਅਹਿਮ ਅੰਕੜਾ ਹੈ। ਰਿਜ਼ਰਵ ਬੈਂਕ ਵਿਆਜ ਦਰਾਂ ਘਟਾਉਣ-ਵਧਾਉਣ ਦਾ ਫ਼ੈਸਲਾ ਕਰਨ ਤੋਂ ਪਹਿਲਾਂ ਸੀ. ਪੀ. ਆਈ. 'ਤੇ ਪ੍ਰਮੁੱਖ ਤੌਰ 'ਤੇ ਗੌਰ ਕਰਦਾ ਹੈ। ਸਰਕਾਰ ਨੇ ਆਰ. ਬੀ. ਆਈ. ਨੂੰ ਮਹਿੰਗਾਈ ਦਰ 2026 ਤੱਕ ਦੋ ਫ਼ੀਸਦੀ ਘਾਟੇ-ਵਾਧੇ ਦੇ ਫਰਕ ਨਾਲ 4 ਫ਼ੀਸਦੀ ਤੱਕ ਬਰਕਰਾਰ ਰੱਖਣ ਲਈ ਕਿਹਾ ਹੈ। 5 ਮਹੀਨਿਆਂ ਪਿੱਛੋਂ ਮਈ ਵਿਚ ਪ੍ਰਚੂਨ ਮਹਿੰਗਾਈ ਰਿਜ਼ਰਵ ਬੈਂਕ ਦੇ 6 ਫ਼ੀਸਦੀ ਉੱਪਰਲੀ ਹੱਦ ਤੋਂ ਪਾਰ ਹੋਈ ਹੈ। ਮਹਿੰਗਾਈ ਵਧਣ ਦੇ ਖ਼ਦਸ਼ੇ ਕਾਰਨ ਆਰ. ਬੀ. ਆਈ. ਨੇ ਇਸ ਮਹੀਨੇ ਦੇ ਸ਼ੁਰੂ ਵਿਚ ਪ੍ਰਮੁੱਖ ਨੀਤੀਗਤ ਦਰਾਂ ਨੂੰ ਬਰਕਰਾਰ ਰਹਿਣ ਦਿੱਤਾ ਸੀ। ਹਾਲਾਂਕਿ, ਮੌਜੂਦਾ ਸਮੇਂ ਵਿਆਜ ਦਰਾਂ ਕਾਫ਼ੀ ਹੇਠਲੇ ਪੱਧਰ 'ਤੇ ਹਨ। ਇਸ ਸਮੇਂ ਰੇਪੋ ਦਰ 4 ਫ਼ੀਸਦੀ ਹੈ।
ਇਹ ਵੀ ਪੜ੍ਹੋ- ਬੈਂਕ ਲੋਨ ਗਾਹਕਾਂ ਲਈ ਝਟਕਾ, ਰਿਕਾਰਡ 'ਤੇ ਥੋਕ ਮਹਿੰਗਾਈ, ਟੁੱਟੀ ਇਹ ਉਮੀਦ
►ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ