ਖੇਤੀਬਾੜੀ, ਪੇਂਡੂ ਮਜ਼ਦੂਰਾਂ ਲਈ ਖੁਦਰਾ ਮੁਦਰਾਸਫੀਤੀ ਜੁਲਾਈ ''ਚ ਵਧੀ

08/20/2022 10:46:29 AM

ਨਵੀਂ ਦਿੱਲੀ- ਖੇਤੀਬਾੜੀ ਮਜ਼ਦੂਰਾਂ ਅਤੇ ਪੇਂਡੂ ਮਜ਼ਦੂਰਾਂ ਲਈ ਖੁਦਰਾ ਮਹਿੰਗਾਈ ਜੁਲਾਈ 'ਚ ਵਧ ਕੇ ਲੜੀਵਾਰ:  6.60 ਫੀਸਦੀ ਅਤੇ 6.82 ਫੀਸਦੀ 'ਤੇ ਪਹੁੰਚ ਗਈ ਹੈ  ਅਧਿਕਾਰਤ ਅੰਕੜਿਆਂ ਤੋਂ ਇਹ ਜਾਣਕਾਰੀ ਮਿਲੀ ਹੈ। ਮੁੱਖ ਰੂਪ ਨਾਲ ਖਾਧ ਵਸਤੂਆਂ ਦੇ ਭਾਅ ਵਧਣ ਕਾਰਨ ਖੇਤੀਬਾੜੀ ਅਤੇ ਪੇਂਡੂ ਮਜ਼ਦੂਰਾਂ ਲਈ ਖੁਦਰਾ ਮਹਿੰਗਾਈ ਦਰ ਵਧੀ ਹੈ। ਜੂਨ 'ਚ ਇਹ ਅੰਕੜਾ ਲੜੀਵਾਰ:  6.43 ਅਤੇ 6.76 ਫੀਸਦੀ 'ਤੇ ਪਹੁੰਚ ਗਈ ਸੀ। ਜੁਲਾਈ 2021 'ਚ ਇਹ ਲੜੀਵਾਰ:  3.92 ਅਤੇ 4.09  ਫੀਸਦੀ ਸੀ। ਇਸ ਤਰ੍ਹਾਂ ਜੁਲਾਈ 2022 'ਚ ਖਾਧ ਮੁਦਰਾਸਫੀਤੀ ਲੜੀਵਾਰ 5.38 ਫੀਸਦੀ ਅਤੇ 5.44 ਫੀਸਦੀ ਰਹੀ ਜੋ ਜੂਨ 2022 'ਚ ਲੜੀਵਾਰ:  5.09 ਫੀਸਦੀ ਅਤੇ 5.16 ਫੀਸਦੀ ਰਹੀ ਸੀ। ਇਕ ਸਾਲ ਪਹਿਲਾਂ ਸਮਾਨ ਮਹੀਨੇ 'ਚ ਇਹ ਲੜੀਵਾਰ:  2.66 ਫੀਸਦੀ ਅਤੇ 2.74 ਫੀਸਦੀ ਰਹੀ। 
ਅਖਿਲ ਭਾਰਤੀ ਸੀ.ਪੀ.ਆਈ.-ਏ.ਐੱਲ. ਜੁਲਾਈ 2022 'ਚ ਛੇ ਅੰਕ ਵਧ ਕੇ 1,131 ਅੰਕ 'ਤੇ ਰਿਹਾ ਜਦੋਂ ਕਿ ਸੀ.ਪੀ.ਆਈ.-ਆਰ.ਐੱਲ. ਵੀ ਛੇ ਅੰਕ ਦੇ ਵਾਧੇ ਦੇ ਨਾਲ 1,143 ਅੰਕ 'ਤੇ ਰਿਹਾ। ਅਖਿਲ ਭਾਰਤੀ ਸੀ.ਪੀ.ਆਈ-ਏ.ਐੱਲ. ਜੂਨ 2022 'ਚ 1,125 ਅੰਕ 'ਤੇ, ਉਧਰ ਸੀ.ਪੀ.ਆਈ.-ਆਰ.ਐੱਲ 1,137 ਅੰਕ 'ਤੇ ਰਿਹਾ।  


Aarti dhillon

Content Editor

Related News