ਖੁਦਰਾ ਮੁਦਰਾਸਫੀਤੀ 3.0-3.10 ਫੀਸਦੀ ਰਹਿਣਾ ਦਾ ਅਨੁਮਾਨ

Thursday, Jun 06, 2019 - 03:50 PM (IST)

ਮੁੰਬਈ—ਇਸ ਸਾਲ ਮਾਨਸੂਨ ਆਮ ਰਹਿਣ ਦੇ ਅਨੁਮਾਨ ਦੌਰਾਨ ਖਾਧ ਪਦਾਰਥਾਂ ਵਿਸ਼ੇਸ਼ ਕਰਕੇ ਸਬਜ਼ੀਆਂ ਦੀਆਂ ਕੀਮਤਾਂ 'ਚ ਤੇਜ਼ੀ ਨੂੰ ਦੇਖਦੇ ਹੋਏ ਰਿਜ਼ਰਵ ਬੈਂਕ ਨੇ ਚਾਲੂ ਵਿੱਤੀ ਸਾਲ ਦੀ ਪਹਿਲੀ ਛਿਮਾਹੀ (ਅਪ੍ਰੈਲ-ਸਤੰਬਰ) ਦੇ ਦੌਰਾਨ ਖੁਦਰਾ ਮੁਦਰਾਸਫੀਤੀ ਦਾ ਪੂਰਵ ਅਨੁਮਾਨ ਮਾਮੂਲੀ ਵਧਾ ਕੇ 3.0-3.10 ਫੀਸਦੀ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਅਪ੍ਰੈਲ ਦੀ ਸਮੀਖਿਆ 'ਚ ਰਿਜ਼ਰਵ ਬੈਂਕ ਨੇ ਇਸ ਸਮੇਂ ਲਈ ਖੁਦਰਾ ਮੁਦਰਾਸਫੀਤੀ 2.90-3.0 ਫੀਸਦੀ ਰਹਿਣ ਦਾ ਅਨੁਮਾਨ ਜਤਾਇਆ ਸੀ। ਹਾਲਾਂਕਿ ਦੂਜੀ ਛਿਮਾਹੀ 'ਚ ਭਾਵ ਅਕਤੂਬਰ 19 ਤੋਂ ਮਾਰਚ 20 ਦੇ ਦੌਰਾਨ ਖੁਦਰਾ ਮੁਦਰਾਸਫੀਤੀ ਦਾ ਪੂਰਵ ਅਨੁਮਾਨ 3.50-3.80 ਫੀਸਦੀ ਤੋਂ ਘਟਾ ਕੇ 3.40-3.70 ਫੀਸਦੀ ਕਰ ਦਿੱਤਾ ਗਿਆ। ਰਿਜ਼ਰਵ ਬੈਂਕ ਨੇ ਦੂਜੇ ਦੋ ਮਹੀਨਾਵਰ ਮੌਦਰਿਕ ਨੀਤੀ ਬਿਆਨ 'ਚ ਕਿਹਾ ਕਿ ਵਿੱਤੀ ਸਾਲ 2019-20 ਦੌਰਾਨ ਖੁਦਰਾ ਮੁਦਰਾਸਫੀਤੀ ਦਾ ਰੁਖ ਕਈ ਕਾਰਕਾਂ ਨਾਲ ਪ੍ਰਭਾਵਿਤ ਹੋਵੇਗਾ। ਸਭ ਤੋਂ ਪਹਿਲਾਂ ਸਬਜ਼ੀਆਂ ਦੇ ਭਾਅ 'ਚ ਗਰਮੀਆਂ ਦੇ ਕਾਰਨ ਆਉਣ ਵਾਲੀ ਤੇਜ਼ੀ ਅਨੁਮਾਨ ਤੋਂ ਪਹਿਲਾਂ ਆ ਗਈ, ਹਾਲਾਂਕਿ ਸਰਦੀਆਂ 'ਚ ਇਸ 'ਚ ਕਮੀ ਦੇਖਣ ਨੂੰ ਮਿਲੇਗੀ। ਰਿਜ਼ਰਵ ਬੈਂਕ ਨੇ ਕਿਹਾ ਕਿ ਤਾਜ਼ੀਆਂ ਸੂਚਨਾਵਾਂ ਨਾਲ ਕਈ ਖਾਦ ਪਦਾਰਥਾਂ 'ਚ ਵਿਆਪਕ ਆਧਾਰ 'ਤੇ ਕੀਮਤਾਂ 'ਚ ਤੇਜ਼ੀ ਦਾ ਪਤਾ ਚੱਲਦਾ ਹੈ। 
ਇਸ ਨਾਲ ਖਾਦ ਮੁਦਰਾਸਫੀਤੀ ਦੇ ਨੇੜਲੇ ਭਵਿੱਖ 'ਚ ਉੱਪਰ ਜਾਣ ਦੇ ਸੰਕੇਤ ਮਿਲਦੇ ਹਨ। ਕੱਚੇ ਤੇਲ 'ਚ ਉਥਲ-ਪੁਥਲ ਜਾਰੀ ਰਹਿਣ ਵਾਲੀ ਹੈ। ਆਰ.ਬੀ.ਆਈ. ਦੀ ਸਮੀਖਿਆ 'ਚ ਕਿਹਾ ਗਿਆ ਹੈ ਕਿ ਇਨ੍ਹਾਂ ਕਾਰਕਾਂ, ਨੀਤੀਗਤ ਦਰ 'ਚ ਹਾਲੀਆ ਕਟੌਤੀ ਦੇ ਪ੍ਰਭਾਵ ਅਤੇ 2019 'ਚ ਆਮ ਮਾਨਸੂਨ ਦੇ ਪੂਰਵ ਅਨੁਮਾਨ 'ਤੇ ਗੌਰ ਕਰੀਏ ਤਾਂ ਖੁਦਰਾ ਮੁਦਰਾਸਫੀਤੀ ਦੇ ਅਨੁਮਾਨ ਨੂੰ ਸੰਸ਼ੋਧਿਤ ਕਰਕੇ 2019-20 ਦੀ ਪਹਿਲੀ ਛਿਮਾਹੀ ਲਈ 3.0-3.10 ਫੀਸਦੀ ਅਤੇ ਦੂਜੀ ਛਿਮਾਹੀ ਲਈ 3.40-3.70 ਫੀਸਦੀ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਖਤਰਾ ਵਿਆਪਕ ਪੱਧਰ 'ਤੇ ਸੰਤੁਲਿਤ ਰਹਿਣ ਦਾ ਅਨੁਮਾਨ ਹੈ। ਮੁਦਰਾਸਫੀਤੀ 'ਤੇ ਰਿਜ਼ਰਵ ਬੈਂਕ ਦਾ ਅਨੁਮਾਨ ਮਾਨਸੂਨ ਨੂੰ ਲੈ ਕੇ ਅਨਿਸ਼ਚਿਤਤਾ, ਸਬਜ਼ੀਆਂ ਦੇ ਭਾਅ 'ਚ ਬੇਮੌਸਮ ਤੇਜ਼ੀ, ਕੱਚੇ ਤੇਲ ਦੀਆਂ ਕੌਮਾਂਤਰੀ ਕੀਮਤਾਂ ਅਤੇ ਘਰੇਲੂ ਕੀਮਤਾਂ 'ਤੇ ਇਸ ਦੇ ਅਸਰ ਭੂ ਰਾਜਨੀਤਿਕ ਤਣਾਅ, ਵਿੱਤੀ ਬਾਜ਼ਾਰ ਦਾ ਉਥਲ-ਪੁਥਲ ਅਤੇ ਫਿਸਕਲ ਦ੍ਰਿਸ਼ 'ਤੇ ਆਧਾਰਿਤ ਹੈ।


Aarti dhillon

Content Editor

Related News