ਕੀਮਤਾਂ ਨੂੰ ਕੰਟਰੋਲ ਕਰਨ ਲਈ ਖੰਡ ਐਕਸਪੋਰਟ ’ਤੇ ਜਾਰੀ ਰਹਿ ਸਕਦੀਆਂ ਹਨ ਪਾਬੰਦੀਆਂ

Sunday, Jun 19, 2022 - 12:24 AM (IST)

ਕੀਮਤਾਂ ਨੂੰ ਕੰਟਰੋਲ ਕਰਨ ਲਈ ਖੰਡ ਐਕਸਪੋਰਟ ’ਤੇ ਜਾਰੀ ਰਹਿ ਸਕਦੀਆਂ ਹਨ ਪਾਬੰਦੀਆਂ

ਨਵੀਂ ਦਿੱਲੀ (ਬਿਜ਼ਨੈੱਸ ਡੈਸਕ)–ਘਰੇਲੂ ਬਾਜ਼ਾਰ ’ਚ ਉਪਲੱਬਧਤਾ ਯਕੀਨੀ ਕਰਨ ਅਤੇ ਕੀਮਤਾਂ ਨੂੰ ਕਾਬੂ ਰੱਖਣ ਲਈ ਭਾਰਤ ਸਰਕਾਰ ਅਗਲੇ ਸੀਜ਼ਨ ’ਚ ਵੀ ਖੰਡ ਐਕਸਪੋਰਟ ’ਤੇ ਪਾਬੰਦੀਆਂ ਲਗਾ ਸਕਦੀ ਹੈ। ਜੇ ਅਜਿਹਾ ਹੋਇਆ ਤਾਂ ਇਹ ਲਗਾਤਾਰ ਦੂਜਾ ਸੀਜ਼ਨ ਹੋਵੇਗਾ ਜਦੋਂ ਭਾਰਤ ਖੰਡ ਐਕਸਪੋਰਟ ’ਤੇ ਪਾਬੰਦੀਆਂ ਲਗਾਏਗਾ। ਭਾਰਤ ਦੁਨੀਆ ਦਾ ਸਭ ਤੋਂ ਵੱਡਾ ਉਤਪਾਦਕ ਅਤੇ ਦੂਜਾ ਸਭ ਤੋਂ ਵੱਡਾ ਐਕਸਪੋਰਟਰ ਹੈ। ਰਾਇਟਰਸ ਦੀ ਤਾਜ਼ਾ ਰਿਪੋਰਟ ’ਚ ਸਰਕਾਰੀ ਸੂਤਰਾਂ ਦੇ ਹਵਾਲੇ ਤੋਂ ਕਿਹਾ ਗਿਆ ਕਿ ਅਕਤੂਬਰ 2022 ਤੋਂ ਸ਼ੁਰੂ ਹੋ ਰਹੇ ਨਵੇਂ ਸੀਜ਼ਨ ’ਚ 6 ਤੋਂ 7 ਮਿਲੀਅਨ ਟਨ ਖੰਡ ਐਕਸਪੋਰਟ ਦੀ ਲਿਮਿਟ ਤੈਅ ਕੀਤੀ ਜਾ ਸਕਦੀ ਹੈ। ਇਹ ਚਾਲੂ ਸੀਜ਼ਨ ਦੀ ਐਕਸਪੋਰਟ ਦੀ ਤੁਲਨਾ ’ਚ ਕਰੀਬ ਇਕ-ਤਿਹਾਈ ਘੱਟ ਹੋਵੇਗਾ। ਭਾਰਤ ’ਚ ਖੰਡ ਦਾ ਸੀਜ਼ਨ ਅਕਤੂਬਰ ਤੋਂ ਸ਼ੁਰੂ ਹੋ ਕੇ ਅਗਲੇ ਸਾਲ ਸਤੰਬਰ ਤੱਕ ਚਲਦਾ ਹੈ।

ਇਹ ਵੀ ਪੜ੍ਹੋ : ਓਲੰਪਿਕ ਚੈਂਪੀਅਨ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਕੁਓਰਤਾਨੇ ਖੇਡਾਂ ’ਚ ਜਿੱਤਿਆ ਸੋਨ ਤਮਗਾ

ਐਕਸਪੋਰਟ ਦੀ ਮਾਤਰਾ ’ਤੇ ਹੈ ਸਰਕਾਰ ਦਾ ਕੰਟਰੋਲ
ਹਾਲਾਂਕਿ ਹਾਲੇ ਅਗਲੇ ਸੀਜ਼ਨ ’ਚ ਖੰਡ ਐਕਸਪੋਰਟ ’ਤੇ ਪਾਬੰਦੀਆਂ ਨੂੰ ਲੈ ਕੇ ਸਰਕਾਰ ਵਲੋਂ ਅਧਿਕਾਰਕ ਤੌਰ ’ਤੇ ਕੁਝ ਨਹੀਂ ਕਿਹਾ ਗਿਆ ਹੈ। ਸਰਕਾਰ ਪਹਿਲਾਂ ਹੀ ਚਾਲੂ ਸੀਜ਼ਨ ’ਚ ਖੰਡ ਐਕਸਪੋਰਟ ਦੀ ਮਾਤਰਾ ’ਤੇ ਲਿਮਿਟ ਲਗਾ ਚੁੱਕੀ ਹੈ। ਇਸ ਤੋਂ ਪਹਿਲਾਂ ਸਰਕਾਰ ਨੇ ਭਾਰਤ ਤੋਂ ਕਣਕ ਐਕਸਪੋਰਟ ’ਤੇ ਪਾਬੰਦੀਆਂ ਲਗਾ ਦਿੱਤੀਆਂ ਸਨ। ਸਰਕਾਰ ਕਣਕ ਤੋਂ ਬਣੇ ਉਤਪਾਦਾਂ ਜਿਵੇਂ ਆਟੇ ਦੀ ਐਕਸਪੋਰਟ ’ਤੇ ਵੀ ਪਾਬੰਦੀਆਂ ਲਗਾਉਣ ਦੀ ਤਿਆਰੀ ’ਚ ਹੈ। ਰੂਸ-ਯੂਕ੍ਰੇਨ ਦਰਮਿਆਨ ਜਾਰੀ ਜੰਗ ਕਾਰਨ ਪੈਦਾ ਹੋਏ ਗਲੋਬਲ ਭੋਜਨ ਸੰਕਟ ਦੇ ਹਾਲਾਤ ਨੇ ਕਈ ਦੇਸ਼ਾਂ ਨੂੰ ਖਾਣ-ਪੀਣ ਦੀਆਂ ਚੀਜ਼ਾਂ ਦੀ ਐਕਸਪੋਰਟ ਨੂੰ ਰੋਕਣ ’ਤੇ ਮਜਬੂਰ ਕੀਤਾ ਹੈ।

ਇਹ ਵੀ ਪੜ੍ਹੋ : ਹਵਾਈ ਯਾਤਰੀਆਂ ਨੂੰ ਝਟਕਾ, ਹਰ ਮਹੀਨੇ 600 ਰੁਪਏ ਤੱਕ ਵਧਣਗੇ ਟਿਕਟਾਂ ਦੇ ਰੇਟ!

ਖੰਡ ਦਾ ਉਤਪਾਦਨ ਘਟਣ ਨਾਲ ਵਧਦੀਆਂ ਹਨ ਕੀਮਤਾਂ
ਉੱਥੇ ਹੀ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਖੰਡ ਦੇ ਦੂਜੇ ਸਭ ਤੋਂ ਵੱਡੇ ਐਕਸਪੋਰਟਰ ਦੇਸ਼ ਭਾਰਤ ਦੇ ਪਾਬੰਦੀ ਲਗਾਉਣ ਨਾਲ ਗਲੋਬਲ ਮਾਰਕੀਟ ’ਚ ਇਸ ਦੀਆਂ ਕੀਮਤਾਂ ਹੋਰ ਉਛਲ ਸਕਦੀਆਂ ਹਨ। ਗਲੋਬਲ ਮਾਰਕੀਟ ’ਚ ਖੰਡ ਦੀਆਂ ਕੀਮਤਾਂ ਪਹਿਲਾਂ ਹੀ ਸਾਢੇ ਪੰਜ ਸਾਲ ਦੇ ਉੱਚ ਪੱਧਰ ’ਤੇ ਹਨ। ਭਾਰਤ ਵਾਂਗ ਬ੍ਰਾਜ਼ੀਲ ਵੀ ਖੰਡ ਦੇ ਪ੍ਰਮੁੱਖ ਉਤਪਾਦਕ ਅਤੇ ਐਕਸਪੋਰਟਰ ਦੇਸ਼ਾਂ ’ਚ ਸ਼ਾਮਲ ਹੈ। ਬ੍ਰਾਜ਼ੀਲ ’ਚ ਗੰਨੇ ਦੀ ਫਸਲ ਦੀ ਉਪਜ ਘੱਟ ਰਹਿਣ ਦਾ ਖਦਸ਼ਾ ਹੈ। ਕੱਚੇ ਤੇਲ ਦੀਆਂ ਕੀਮਤਾਂ ਕਈ ਸਾਲਾਂ ਦੇ ਉੱਚ ਪੱਧਰ ’ਤੇ ਹੋਣ ਕਾਰਨ ਖੰਡ ਮਿੱਲ ਗੰਨੇ ਤੋਂ ਵਧੇਰੇ ਈਥੇਨਾਲ ਬਣਾਉਣ ਲਗਦੇ ਹਨ, ਜਿਸ ਨਾਲ ਖੰਡ ਦਾ ਉਤਪਾਦਨ ਘੱਟ ਹੋ ਜਾਂਦਾ ਹੈ, ਜਿਸ ਨਾਲ ਖੰਡ ਦੀਆਂ ਕੀਮਤਾਂ ਵਧ ਰਹੀਆਂ ਹਨ।

ਮੌਸਮ ’ਤੇ ਨਿਰਭਰ ਕਰਨਗੀਆਂ ਪਾਬੰਦੀਆਂ
ਰਾਇਟਰਸ ਦੀ ਰਿਪੋਰਟ ’ਚ ਇਕ ਸਰਕਾਰੀ ਅਧਿਕਾਰੀ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਘਰੇਲੂ ਬਾਜ਼ਾਰ ’ਚ ਹਫੜਾ-ਦਫੜੀ ਦੀ ਸਥਿਤੀ ਪੈਦਾ ਨਾ ਹੋਵੇ, ਇਸ ਕਾਰਨ ਖੰਡ ਐਕਸਪੋਰਟ ’ਤੇ ਪਾਬੰਦੀ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਖੰਡ ਐਕਸਪੋਰਟ ’ਤੇ ਲੱਗੀ ਇਸ ਪਾਬੰਦੀ ’ਚ ਜੋ ਵੀ ਢਿੱਲ ਦੇਵੇਗੀ, ਉਹ ਇਸ ਗੱਲ ’ਤੇ ਨਿਰਭਰ ਕਰੇਗਾ ਕਿ ਇਸ ਵਾਰ ਦੇਸ਼ ’ਚ ਮਾਨਸੂਨ ਕਿਹੋ ਜਿਹਾ ਰਹਿੰਦਾ ਹੈ। ਮੌਸਮ ਵਿਭਾਗ ਦੇ ਅੰਕੜਿਆਂ ਮੁਤਾਬਕ ਮਹਾਰਾਸ਼ਟਰ ਵਰਗੇ ਪ੍ਰਮੁੱਖ ਗੰਨਾ ਉਤਪਾਦਕ ਸੂਬਿਆਂ ’ਚ ਇਕ ਜੂਨ ਤੋਂ ਸ਼ੁਰੂ ਮੀਂਹ ਦੇ ਮੌਸਮ ’ਚ ਹੁਣ ਤੱਕ ਔਸਤ ਤੋਂ 60 ਫੀਸਦੀ ਘੱਟ ਮੀਂਹ ਪਿਆ ਹੈ। ਇਸ ਦਾ ਗੰਨੇ ਦੀ ਉਪਜ ’ਤੇ ਉਲਟ ਅਸਰ ਹੋ ਸਕਦਾ ਹੈ।

ਇਹ ਵੀ ਪੜ੍ਹੋ : ਈਂਧਨ ਸੰਕਟ ਵਿਚਾਲੇ ਸ਼੍ਰੀਲੰਕਾ ਸਰਕਾਰ ਨੇ ਸੋਮਵਾਰ ਤੋਂ ਦਫ਼ਤਰ ਤੇ ਸਕੂਲ ਕੀਤੇ ਬੰਦ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

 


author

Karan Kumar

Content Editor

Related News