ਰਿਜ਼ਰਵ ਬੈਂਕ ਨੇ ਮਈ ''ਚ 2.53 ਅਰਬ ਡਾਲਰ ਦੀ ਕੀਤੀ ਸ਼ੁੱਧ ਲਿਵਾਲੀ
Friday, Jul 12, 2019 - 10:04 AM (IST)

ਮੁੰਬਈ—ਭਾਰਤੀ ਰਿਜ਼ਰਵ ਬੈਂਕ ਨੇ ਚਾਲੂ ਵਿੱਤੀ ਸਾਲ 'ਚ ਲਗਾਤਾਰ ਦੂਜੇ ਮਹੀਨੇ 'ਚ ਵੀ ਡਾਲਰ ਦੀ ਸ਼ੁੱਧ ਲਿਵਾਲੀ ਕੀਤੀ ਹੈ। ਕੇਂਦਰੀ ਬੈਂਕ ਦੇ ਤਾਜ਼ਾ ਅੰਕੜਿਆਂ ਮੁਤਾਬਕ ਉਸ ਨੇ ਪਿਛਲੇ ਮਹੀਨੇ 'ਚ ਹਾਜ਼ਿਰ ਬਾਜ਼ਾਰ ਤੋਂ 2.53 ਅਰਬ ਡਾਲਰ ਦੀ ਸ਼ੁੱਧ ਲਿਵਾਲੀ ਕੀਤੀ। ਪਿਛਲੇ ਮਹੀਨੇ 'ਚ ਰਿਜ਼ਰਵ ਬੈਂਕ ਨੇ ਬਾਜ਼ਾਰ ਤੋਂ 5.11 ਅਰਬ ਡਾਲਰ ਦੀ ਲਿਵਾਲੀ ਅਤੇ 2.58 ਅਰਬ ਡਾਲਰ ਦੀ ਬਿਕਵਾਲੀ ਕੀਤੀ। ਅਪ੍ਰੈਲ 'ਚ ਕੇਂਦਰੀ ਬੈਂਕ ਨੇ 4.90 ਅਰਬ ਡਾਲਰ ਦੀ ਸ਼ੁੱਧ ਲਿਵਾਲੀ ਕੀਤੀ ਸੀ।