ਬੈਂਕਾਂ, NBFC ਦੇ ਖਿਲਾਫ ਆਨਲਾਈਨ ਸ਼ਿਕਾਇਤ ਦਰਜ ਕਰਵਾਉਣ ਲਈ RBI ਨੇ ਸ਼ੁਰੂ ਕੀਤੀ ਪ੍ਰਣਾਲੀ

06/25/2019 10:04:28 AM

ਮੁੰਬਈ — ਭਾਰਤੀ ਰਿਜ਼ਰਵ ਬੈਂਕ(RBI) ਨੇ ਸੋਮਵਾਰ ਨੂੰ ਬੈਂਕਾਂ ਅਤੇ ਗੈਰ-ਬੈਂਕਿੰਗ ਵਿੱਤੀ ਕੰਪਨੀਆਂ(NBFC) ਦੇ ਖਿਲਾਫ ਆਨਲਾਈਨ ਸ਼ਿਕਾਇਤ ਦਰਜ ਕਰਵਾਉਣ ਅਤੇ ਮਿੱਥੀ ਸਮਾਂ ਮਿਆਦ 'ਚ ਉਨ੍ਹਾਂ ਸ਼ਿਕਾਇਤਾਂ ਦੇ ਨਿਪਟਾਰੇ ਕਰਨ ਲਈ ਇਕ ਐਪਲੀਕੇਸ਼ਨ ਪੇਸ਼ ਕੀਤਾ। ਕੇਂਦਰੀ ਬੈਂਕ ਦੀ ਵੈਬਸਾਈਟ 'ਤੇ ਸ਼ਿਕਾਇਤ ਪ੍ਰਬੰਧਨ ਪ੍ਰਣਾਲੀ (CMS) ਦੀ ਸ਼ੁਰੂਆਤ ਕੀਤੀ ਗਈ ਹੈ। 

PunjabKesari

ਇੱਥੇ ਰਿਜ਼ਰਵ ਬੈਂਕ ਵਲੋਂ ਰੈਗੂਲੇਟ ਕੀਤੇ ਜਾਣ ਵਾਲੇ ਕਿਸੇ ਵੀ ਵਣਜ ਬੈਂਕ, ਸ਼ਹਿਰੀ ਸਹਿਕਾਰੀ ਬੈਂਕ ਅਤੇ NBFC ਦੇ ਖਿਲਾਫ ਆਨਲਾਈਨ ਸ਼ਿਕਾਇਤ ਦਰਜ ਕਰਵਾਈ ਜਾ ਸਕੇਗੀ। ਇਸ ਪ੍ਰਣਾਲੀ 'ਤੇ ਦਰਜ ਕਰਵਾਈ ਜਾਣ ਵਾਲੀ ਸ਼ਿਕਾਇਤ ਨੂੰ ਉਚਿਤ ਲੋਕਪਾਲ ਜਾਂ ਭਾਰਤੀ ਰਿਜ਼ਰਵ ਬੈਂਕ ਦੇ ਖੇਤਰੀ ਦਫਤਰ ਨੂੰ ਭੇਜਿਆ ਜਾਵੇਗਾ।  CMS ਨੂੰ ਡੈਸਕਟਾਪ ਅਤੇ ਮੋਬਾਇਲ ਦੋਵਾਂ 'ਤੇ ਇਸਤੇਮਾਲ ਕੀਤਾ ਜਾ ਸਕੇਗਾ। ਰਿਜ਼ਰਵ ਬੈਂਕ ਦੀ ਯੋਜਨਾ ਇਸ ਨੂੰ ਜਲਦੀ ਹੀ ਇਕ ਸਮਰਪਿਤ ਆਈ.ਵੀ.ਆਰ. (ਇੰਟਰਐਕਟਿਵ ਵਾਇਸ ਰਿਸਪਾਂਸ) ਪ੍ਰਣਾਲੀ ਨਾਲ ਜੋੜਣ ਦੀ ਵੀ ਹੈ ਤਾਂ ਜੋ ਸ਼ਿਕਾਇਤ ਦੀ ਸਥਿਤੀ ਨੂੰ ਦੇਖਿਆ ਜਾ ਸਕੇ।


Related News