ਜਨਵਰੀ ਤੋਂ ਡਸਟਰ, ਕਵਿੱਡ ਹੋ ਜਾਏਗੀ ਮਹਿੰਗੀ, ਕੀਮਤਾਂ 'ਚ ਇੰਨਾ ਹੋਵੇਗਾ ਵਾਧਾ

12/18/2020 6:52:58 PM

ਨਵੀਂ ਦਿੱਲੀ- ਜੇਕਰ ਤੁਸੀਂ ਨਵੇਂ ਸਾਲ ਵਿਚ ਨਵੀਂ ਕਾਰ ਖ਼ਰੀਦਣ ਵਾਲੇ ਹੋ ਤਾਂ ਤੁਹਾਨੂੰ ਜੇਬ ਹੁਣ ਜ਼ਿਆਦਾ ਢਿੱਲੀ ਕਰਨੀ ਪੈਣ ਵਾਲੀ ਹੈ। ਦਿੱਗਜ ਕਾਰ ਨਿਰਮਾਤਾ ਮਾਰੂਤੀ ਸੁਜ਼ੂਕੀ, ਫੋਰਡ ਇੰਡੀਆ, ਮਹਿੰਦਰਾ ਅਤੇ ਐੱਮ. ਜੀ. ਮੋਟਰ ਇੰਡੀਆ ਕੀਮਤਾਂ ਵਧਾਉਣ ਦੀ ਘੋਸ਼ਣਾ ਕਰ ਚੁੱਕੇ ਹਨ, ਹੁਣ ਰੇਨੋ ਇੰਡੀਆ ਨੇ ਵੀ ਇਹ ਐਲਾਨ ਕਰ ਦਿੱਤਾ ਹੈ।

ਰੇਨੋ ਇੰਡੀਆ ਜਨਵਰੀ ਤੋਂ ਕਾਰਾਂ ਦੀਆਂ ਕੀਮਤਾਂ ਵਿਚ 28,000 ਰੁਪਏ ਤੱਕ ਦਾ ਵਾਧਾ ਕਰਨ ਜਾ ਰਹੀ ਹੈ। ਰੇਨੋ ਭਾਰਤੀ ਬਾਜ਼ਾਰ ਵਿਚ ਕਵਿੱਡ, ਡਸਟਰ ਅਤੇ ਟ੍ਰਾਈਬਰ ਮਾਡਲਾਂ ਦੀ ਵਿਕਰੀ ਕਰਦੀ ਹੈ।

ਕੰਪਨੀ ਨੇ ਕਿਹਾ ਕਿ ਉਸ ਦੇ ਵੱਖ-ਵੱਖ ਮਾਡਲਾਂ ਵਿਚ ਵਾਧਾ ਵੱਖ-ਵੱਖ ਹੋਵੇਗਾ। ਰੇਨੋ ਇੰਡੀਆ ਨੇ ਸ਼ੁੱਕਰਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ ਉਤਪਾਦਨ ਲਾਗਤ ਵਧਣ ਦੀ ਵਜ੍ਹਾ ਨਾਲ ਉਸ ਨੂੰ ਇਹ ਕਦਮ ਚੁੱਕਣਾ ਪਿਆ ਹੈ। ਮਹਾਮਾਰੀ ਦੌਰਾਨ ਸਟੀਲ, ਐਲੂਮੀਨੀਅਮ, ਪਲਾਸਟਿਕ ਅਤੇ ਹੋਰ ਸਬੰਧਤ ਕੱਚੇ ਮਾਲ ਦੀ ਲਾਗਤ ਵਧੀ ਹੈ, ਜਿਸ ਦੇ ਮੱਦੇਨਜ਼ਰ ਉਸ ਨੂੰ ਵੀ ਕੀਮਤਾਂ ਵਿਚ ਵਾਧਾ ਕਰਨਾ ਪੈ ਰਿਹਾ ਹੈ।

ਗੌਰਤਲਬ ਹੈ ਕਿ ਮਹਿੰਦਰਾ ਐਂਡ ਮਹਿੰਦਰਾ ਕੀਮਤਾਂ ਵਿਚ 3 ਫ਼ੀਸਦੀ ਤੱਕ ਦਾ ਵਾਧਾ ਕਰੇਗੀ। ਉੱਥੇ ਹੀ, ਫੋਰਡ ਇੰਡੀਆ ਨੇ 5,000 ਰੁਪਏ ਤੋਂ ਲੈ ਕੇ 35,000 ਰੁਪਏ ਤੱਕ ਦਾ ਵਾਧਾ ਕਰਨ ਦੀ ਘੋਸ਼ਣਾ ਕੀਤੀ ਹੈ, ਜਦੋਂ ਕਿ ਮਾਰੂਤੀ ਸੁਜ਼ੂਕੀ ਨੇ ਕਿਹਾ ਹੈ ਕਿ ਉਹ ਸਮੇਂ ਸਿਰ ਡੀਲਰਾਂ ਨੂੰ ਕੀਮਤਾਂ ਵਿਚ ਵਾਧੇ ਬਾਰੇ ਜਾਣਕਾਰੀ ਦੇ ਦੇਵੇਗੀ।


Sanjeev

Content Editor

Related News