ਮਹਿੰਗਾਈ ਤੋਂ ਮਿਲੇਗੀ ਰਾਹਤ! ਵਿੱਤ ਮੰਤਰਾਲੇ ਦੀ ਰਿਪੋਰਟ ਤੋਂ ਆਈ ਹੈ ਇਹ ਖੁਸ਼ਖਬਰੀ

Tuesday, Aug 22, 2023 - 04:32 PM (IST)

ਮਹਿੰਗਾਈ ਤੋਂ ਮਿਲੇਗੀ ਰਾਹਤ! ਵਿੱਤ ਮੰਤਰਾਲੇ ਦੀ ਰਿਪੋਰਟ ਤੋਂ ਆਈ ਹੈ ਇਹ ਖੁਸ਼ਖਬਰੀ

ਨਵੀਂ ਦਿੱਲੀ - ਤੇਜ਼ੀ ਨਾਲ ਵੱਧ ਰਹੀ ਮਹਿੰਗਾਈ ਤੋਂ ਹਰ ਕੋਈ ਪ੍ਰੇਸ਼ਾਨ ਹੈ। ਸਬਜ਼ੀਆਂ ਤੋਂ ਲੈ ਕੇ ਖਾਣ-ਪੀਣ ਦੀਆਂ ਵਸਤੂਆਂ ਮਹਿੰਗੀਆਂ ਹੋਣ ਕਾਰਨ ਰਸੋਈ ਦਾ ਬਜਟ ਕਾਫੀ ਵਧ ਗਿਆ ਹੈ। ਸਰਕਾਰ ਵੀ ਮਹਿੰਗਾਈ ਨੂੰ ਘੱਟ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਇਸ ਦੌਰਾਨ ਇੱਕ ਚੰਗੀ ਖ਼ਬਰ ਆਈ ਹੈ। ਵਿੱਤ ਮੰਤਰਾਲੇ ਨੇ ਮੰਗਲਵਾਰ ਨੂੰ ਕਿਹਾ ਕਿ ਖੁਰਾਕੀ ਵਸਤਾਂ ਦੀ ਮਹਿੰਗਾਈ ਅਸਥਾਈ ਹੋਣ ਦੀ ਸੰਭਾਵਨਾ ਹੈ ਕਿਉਂਕਿ ਸਰਕਾਰ ਦੇ ਸਾਵਧਾਨੀ ਉਪਾਅ ਅਤੇ ਤਾਜ਼ੀ ਫਸਲਾਂ ਦੀ ਆਮਦ ਕੀਮਤਾਂ ਨੂੰ ਘੱਟ ਕਰੇਗੀ। ਹਾਲਾਂਕਿ, ਗਲੋਬਲ ਅਨਿਸ਼ਚਿਤਤਾ ਅਤੇ ਘਰੇਲੂ ਰੁਕਾਵਟਾਂ ਆਉਣ ਵਾਲੇ ਮਹੀਨਿਆਂ ਵਿੱਚ ਮਹਿੰਗਾਈ ਦੇ ਦਬਾਅ ਵਿੱਚ ਵਾਧਾ ਕਰ ਸਕਦੀਆਂ ਹਨ।

ਇਹ ਵੀ ਪੜ੍ਹੋ : RBI ਨੇ ਦਿੱਤੀ ਵੱਡੀ ਰਾਹਤ, ਗਾਹਕ ਆਪਣੀ ਮਰਜ਼ੀ ਨਾਲ ਚੁਣ ਸਕਣਗੇ ਵਿਆਜ ਦਰਾਂ ਦਾ ਵਿਕਲਪ

ਜੁਲਾਈ ਲਈ ਆਪਣੀ ਮਾਸਿਕ ਆਰਥਿਕ ਸਮੀਖਿਆ ਵਿੱਚ, ਮੰਤਰਾਲੇ ਨੇ ਕਿਹਾ ਕਿ ਘਰੇਲੂ ਖਪਤ ਅਤੇ ਨਿਵੇਸ਼ ਦੀ ਮੰਗ ਅੱਗੇ ਵਧਣ ਕਾਰਨ ਵਿਕਾਸ ਦੇ ਜਾਰੀ ਰਹਿਣ ਦੀ ਉਮੀਦ ਹੈ। ਚਾਲੂ ਵਿੱਤੀ ਸਾਲ 'ਚ ਸਰਕਾਰ ਵੱਲੋਂ ਪੂੰਜੀ ਖਰਚ ਲਈ ਕੀਤੇ ਗਏ ਵਾਧੇ ਕਾਰਨ ਹੁਣ ਨਿੱਜੀ ਨਿਵੇਸ਼ ਵਧ ਰਿਹਾ ਹੈ। ਉਪਭੋਗਤਾ ਮੁੱਲ ਸੂਚਕਾਂਕ 'ਤੇ ਆਧਾਰਿਤ ਪ੍ਰਚੂਨ ਮਹਿੰਗਾਈ ਜੁਲਾਈ 2023 'ਚ 7.44 ਫੀਸਦੀ ਦੇ 15 ਮਹੀਨਿਆਂ ਦੇ ਉੱਚੇ ਪੱਧਰ 'ਤੇ ਪਹੁੰਚ ਗਈ।

ਹਾਲਾਂਕਿ, ਕੋਰ ਮਹਿੰਗਾਈ 4.9 ਫੀਸਦੀ ਦੇ 39 ਮਹੀਨਿਆਂ ਦੇ ਹੇਠਲੇ ਪੱਧਰ 'ਤੇ ਰਹੀ। ਮੰਤਰਾਲੇ ਨੇ ਕਿਹਾ ਕਿ ਅਨਾਜ, ਦਾਲਾਂ ਅਤੇ ਸਬਜ਼ੀਆਂ ਦੀਆਂ ਕੀਮਤਾਂ ਵਿੱਚ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ ਜੁਲਾਈ ਵਿੱਚ ਦੋ ਅੰਕਾਂ ਦਾ ਵਾਧਾ ਹੋਇਆ ਹੈ। ਘਰੇਲੂ ਉਤਪਾਦਨ ਵਿੱਚ ਵਿਘਨ ਨੇ ਵੀ ਮਹਿੰਗਾਈ ਉੱਤੇ ਦਬਾਅ ਪਾਇਆ।

ਇਹ ਵੀ ਪੜ੍ਹੋ : ਸੜਕ ਸੁਰੱਖਿਆ ਨੂੰ ਲੈ ਕੇ ਵੱਡਾ ਕਦਮ, ਨਿਤਿਨ ਗਡਕਰੀ ਭਲਕੇ ਲਾਂਚ ਕਰਨਗੇ Bharat NCAP

50% ਤੋਂ ਵੱਧ ਵਧ ਗਈ ਹੈ ਇਨ੍ਹਾਂ ਦੀ ਕੀਮਤ

ਮਾਸਿਕ ਆਰਥਿਕ ਸਮੀਖਿਆ ਅਨੁਸਾਰ, "ਸਰਕਾਰ ਦੁਆਰਾ ਪਹਿਲਾਂ ਹੀ ਖੁਰਾਕੀ ਮਹਿੰਗਾਈ ਨੂੰ ਕੰਟਰੋਲ ਕਰਨ ਲਈ ਸਾਵਧਾਨੀ ਦੇ ਉਪਾਅ ਕੀਤੇ ਜਾਣ ਦੇ ਨਾਲ, ਤਾਜ਼ੇ ਸਟਾਕ ਦੀ ਆਮਦ ਨਾਲ ਬਾਜ਼ਾਰ ਕੀਮਤ ਦਬਾਅ ਜਲਦੀ ਹੀ ਘੱਟ ਹੋਣ ਦੀ ਸੰਭਾਵਨਾ ਹੈ... ਕੀਮਤਾਂ ਦਾ ਦਬਾਅ ਅਸਥਾਈ ਹੋਣ ਦੀ ਉਮੀਦ ਹੈ।" ਮੰਤਰਾਲਾ ਉਨ੍ਹਾਂ ਕਿਹਾ ਕਿ ਟਮਾਟਰ, ਹਰੀ ਮਿਰਚ, ਅਦਰਕ ਅਤੇ ਲਸਣ ਵਰਗੀਆਂ ਵਸਤਾਂ ਦੀਆਂ ਕੀਮਤਾਂ ਵਿੱਚ 50 ਫੀਸਦੀ ਤੋਂ ਵੱਧ ਦਾ ਵਾਧਾ ਹੋਇਆ ਹੈ। ਇਸ ਲਈ, ਕੁਝ ਵਸਤੂਆਂ ਦੀਆਂ ਕੀਮਤਾਂ ਵਿੱਚ ਅਸਧਾਰਨ ਵਾਧੇ ਕਾਰਨ ਜੁਲਾਈ 2023 ਵਿੱਚ ਖੁਰਾਕੀ ਮਹਿੰਗਾਈ ਦਰ ਉੱਚੀ ਰਹੀ।

ਇਹ ਵੀ ਪੜ੍ਹੋ : Jio Financial ਦੇ ਸ਼ੇਅਰ ਨੇ 36 ਲੱਖ ਨਿਵੇਸ਼ਕਾਂ ਨੂੰ ਕੀਤਾ ਨਿਰਾਸ਼, ਜਾਣੋ ਕਿੰਨੇ 'ਤੇ ਹੋਈ ਲਿਸਟਿੰਗ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

Harinder Kaur

Content Editor

Related News