ਰਿਲਾਇੰਸ ਤੋਂ ਵੱਖ ਹੋਈ ਜੀਓ ਫਾਈਨਾਂਸ਼ੀਅਲ ਦਾ ਮੁਲਾਂਕਣ 21 ਅਰਬ ਡਾਲਰ, ਅਡਾਨੀ ਤੇ ਟਾਟਾ ਨੂੰ ਪਛਾੜਿਆ

Friday, Jul 21, 2023 - 10:06 AM (IST)

ਰਿਲਾਇੰਸ ਤੋਂ ਵੱਖ ਹੋਈ ਜੀਓ ਫਾਈਨਾਂਸ਼ੀਅਲ ਦਾ ਮੁਲਾਂਕਣ 21 ਅਰਬ ਡਾਲਰ, ਅਡਾਨੀ ਤੇ ਟਾਟਾ ਨੂੰ ਪਛਾੜਿਆ

ਨਵੀਂ ਦਿੱਲੀ (ਭਾਸ਼ਾ) – ਰਿਲਾਇੰਸ ਇੰਡਸਟ੍ਰੀਜ਼ ਤੋਂ ਵੱਖ ਹੋਈ ਵਿੱਤੀ ਸੇਵਾ ਕੰਪਨੀ ਜੇ. ਐੱਫ. ਸੀ. ਐੱਲ. ਦਾ ਬਾਜ਼ਾਰ ਮੁੱਲ ਕਰੀਬ 21 ਅਰਬ ਡਾਲਰ ਰੱਖਿਆ ਗਿਆ ਹੈ, ਜੋ ਉਸ ਨੂੰ ਅਡਾਨੀ ਸਮੂਹ ਦੀਆਂ ਕੰਪਨੀਆਂ, ਕੋਲ ਇੰਡੀਆ ਅਤੇ ਇੰਡੀਅਨ ਆਇਲ ਤੋਂ ਵੀ ਅੱਗੇ ਖੜ੍ਹਾ ਕਰ ਦਿੰਦਾ ਹੈ। ਜੀਓ ਫਾਈਨਾਂਸ਼ੀਅਲ ਸਰਵਿਸਿਜ਼ ਲਿਮਟਿਡ (ਜੇ. ਐੱਫ. ਸੀ. ਐੱਲ.) ਦੇ ਸ਼ੇਅਰ ਮੁੱਲ 261.85 ਰੁਪਏ ਦੇ ਆਧਾਰ ’ਤੇ ਕੰਪਨੀ ਦਾ ਇਹ ਮੁਲਾਂਕਣ ਕੱਢਿਆ ਗਿਆ ਹੈ। ਦੇਸ਼ ਦੀ ਸਭ ਤੋਂ ਕੀਮਤੀ ਕੰਪਨੀ ਰਿਲਾਇੰਸ ਇੰਡਸਟ੍ਰੀਜ਼ ਹੁਣ ਸ਼ੇਅਰ ਬਾਜ਼ਾਰਾਂ ’ਚ ਆਪਣੀ ਵਿੱਤੀ ਸੇਵਾ ਇਕਾਈ ਤੋਂ ਬਿਨਾਂ ਹੀ ਕਾਰੋਬਾਰ ਕਰੇਗੀ।

ਇਹ ਵੀ ਪੜ੍ਹੋ : ਰੇਲ ਯਾਤਰੀਆਂ ਲਈ ਖ਼ੁਸ਼ਖਬਰੀ: ਜਨਰਲ ਡੱਬਿਆਂ 'ਚ ਮਿਲੇਗਾ 20 ਰੁਪਏ ’ਚ ਭੋਜਨ, 3 ਰੁਪਏ 'ਚ ਪਾਣੀ

ਬੀਤੇ ਦਿਨ ਰਿਲਾਇੰਸ ਇੰਡਸਟ੍ਰੀਜ਼ ਦੇ ਬੰਦ ਭਾਅ 2,841.85 ਰੁਪਏ ਅਤੇ ਵੀਰਵਾਰ ਨੂੰ ਬਾਜ਼ਾਰ ’ਚ ਨਿਯਮਿਤ ਕਾਰੋਬਾਰ ਸ਼ੁਰੂ ਹੋਣ ਤੋਂ ਪਹਿਲਾਂ ਆਯੋਜਿਤ ਇਕ ਘੰਟੇ ਦੇ ਵਿਸ਼ੇਸ਼ ਸੈਸ਼ਨ ਦੇ ਅਖੀਰ ’ਚ ਰਹੇ 2,580 ਰੁਪਏ ਦੇ ਭਾਅ ਦੇ ਅੰਤਰ ਯਾਨੀ 261.85 ਰੁਪਏ ਕੰਪਨੀ ਦੇ ਸ਼ੇਅਰ ਦਾ ਮੁੱਲ ਤੈਅ ਕੀਤਾ ਗਿਆ ਹੈ। ਇਸ ਆਧਾਰ ’ਤੇ ਜੇ. ਐੱਫ. ਸੀ. ਐੱਲ. ਦੇ ਸ਼ੇਅਰਾਂ ਦਾ ਕੁੱਲ ਪੂੰਜੀਕਰਣ 1,72,000 ਕਰੋੜ ਰੁਪਏ ਯਾਨੀ 21 ਅਰਬ ਡਾਲਰ ਤੋਂ ਵੀ ਵੱਧ ਹੋਵੇਗਾ। ਇਸ ਮੁਲਾਂਕਣ ਦੇ ਨਾਲ ਜੇ. ਐੱਫ. ਸੀ. ਐੱਲ. ਬਾਜ਼ਾਰ ਪੂੰਜੀਕਰਣ ਦੇ ਹਿਸਾਬ ਨਾਲ ਦੇਸ਼ ਦੀ 32ਵੀਂ ਕੀਮਤੀ ਕੰਪਨੀ ਬਣ ਜਾਏਗੀ। ਇਸ ਤਰ੍ਹਾਂ ਉਹ ਅਡਾਨੀ ਪੋਰਟਸ, ਅਡਾਨੀ ਗ੍ਰੀਨ, ਟਾਟਾ ਸਟੀਲ, ਕੋਲ ਇੰਡੀਆ, ਐੱਚ. ਡੀ. ਐੱਫ. ਸੀ. ਲਾਈਫ, ਇੰਡੀਅਨ ਆਇਲ ਅਤੇ ਬਜਾਜ ਆਟੋ ਨੂੰ ਵੀ ਪਿੱਛੇ ਛੱਡ ਦੇਵੇਗੀ। ਜੇ. ਐੱਫ. ਸੀ. ਐੱਲ. ਦੇ ਸ਼ੇਅਰ ਕਾਰੋਬਾਰ ਲਈ ਨੇੜਲੇ ਭਵਿੱਖ ’ਚ ਮੁਹੱਈਆ ਹੋਣਗੇ।

ਇਹ ਵੀ ਪੜ੍ਹੋ : 2024 'ਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਪੱਬਾਂ ਭਾਰ ਹੋਇਆ ਚੋਣ ਕਮਿਸ਼ਨ, ਤਿਆਰੀਆਂ ਸ਼ੁਰੂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News