ਅਰਵਿੰਦ ਫੈਸ਼ਨ ਦੇ ਪ੍ਰਚੂਨ ਸੁੰਦਰਤਾ ਕਾਰੋਬਾਰ ਨੂੰ ਹਾਸਲ ਕਰੇਗੀ ਰਿਲਾਇੰਸ ਰਿਟੇਲ

Friday, Nov 03, 2023 - 05:01 PM (IST)

ਅਰਵਿੰਦ ਫੈਸ਼ਨ ਦੇ ਪ੍ਰਚੂਨ ਸੁੰਦਰਤਾ ਕਾਰੋਬਾਰ ਨੂੰ ਹਾਸਲ ਕਰੇਗੀ ਰਿਲਾਇੰਸ ਰਿਟੇਲ

ਨਵੀਂ ਦਿੱਲੀ (ਭਾਸ਼ਾ) - ਪ੍ਰਚੂਨ ਕਾਰੋਬਾਰ ਨਾਲ ਸਬੰਧਿਤ ਕੰਪਨੀ ਰਿਲਾਇੰਸ ਰਿਟੇਲ ਲਾਲਭਾਈ ਪਰਿਵਾਰ ਦੁਆਰਾ ਪ੍ਰਮੋਟ ਕੀਤੇ ਅਰਵਿੰਦ ਫੈਸ਼ਨ ਦੇ ਪ੍ਰਚੂਨ ਸੁੰਦਰਤਾ ਕਾਰੋਬਾਰ ਨੂੰ ਹਾਸਲ ਕਰੇਗੀ। ਅਰਵਿੰਦ ਫੈਸ਼ਨ ਨੇ ਸ਼ੁੱਕਰਵਾਰ ਨੂੰ ਸ਼ੇਅਰ ਬਾਜ਼ਾਰ ਨੂੰ ਦਿੱਤੀ ਜਾਣਕਾਰੀ 'ਚ ਕਿਹਾ ਕਿ ਕੰਪਨੀ ਦੀ ਪੂਰੀ ਹਿੱਸੇਦਾਰੀ ਵੇਚਣ ਅਤੇ ਟ੍ਰਾਂਸਫਰ ਨੂੰ ਲਾਗੂ ਕਰਨ ਲਈ ਰਿਲਾਇੰਸ ਰਿਟੇਲ ਵੈਂਚਰਸ ਲਿਮਟਿਡ ਦੀ ਪੂਰੀ ਮਲਕੀਅਤ ਵਾਲੀ ਸਹਾਇਕ ਕੰਪਨੀ ਰਿਲਾਇੰਸ ਬਿਊਟੀ ਐਂਡ ਪਰਸਨਲ ਕੇਅਰ ਲਿਮਟਿਡ ਦੇ ਨਾਲ ਉਸ ਨੇ ਸ਼ੇਅਰ ਖਰੀਦ ਸਮਝੌਤਾ ਕੀਤਾ ਹੈ। 

ਇਹ ਵੀ ਪੜ੍ਹੋ - ਸੰਕਟ 'ਚ ਜੈੱਟ ਏਅਰਵੇਜ਼ ਦੇ ਮਾਲਕ ਨਰੇਸ਼ ਗੋਇਲ, 538 ਕਰੋੜ ਦੀ ਜਾਇਦਾਦ ਜ਼ਬਤ, ਜਾਣੋ ਪੂਰਾ ਮਾਮਲਾ

ਅਹਿਮਦਾਬਾਦ ਸਥਿਤ ਕੰਪਨੀ ਨੇ ਕਿਹਾ ਕਿ ਸਮਝੌਤੇ ਦੀਆਂ ਰਸਮਾਂ ਪੂਰੀਆਂ ਹੋਣ ਤੋਂ ਬਾਅਦ ਅਰਵਿੰਦ ਬਿਊਟੀ ਬ੍ਰਾਂਡਸ ਰਿਟੇਲ ਹੁਣ ਉਸਦੀ ਸਹਾਇਕ ਕੰਪਨੀ ਨਹੀਂ ਰਹੇਗੀ। ਵਿਕਰੀ ਦੇ ਸਬੰਧ ਵਿੱਚ ਕੰਪਨੀ ਨੇ ਕਿਹਾ, "ਸਮੁੱਚੀ ਇਕੁਇਟੀ ਹਿੱਸੇਦਾਰੀ ਦੀ ਵਿਕਰੀ ਅਤੇ ਕਰਜ਼ਿਆਂ ਦੀ ਅਦਾਇਗੀ ਲਈ 216 ਕਰੋੜ ਰੁਪਏ ਦੇ ਐਂਟਰਪ੍ਰਾਈਜ਼ ਮੁੱਲ 'ਤੇ ਸੌਦਾ ਕੀਤਾ ਗਿਆ ਹੈ। ਸਮੁੱਚੀ ਇਕੁਇਟੀ ਹਿੱਸੇਦਾਰੀ ਦੀ ਵਿਕਰੀ ਲਈ ਖਰੀਦ ਵਿਚਾਰ 99.02 ਕਰੋੜ ਰੁਪਏ ਹੈ। ਵਿੱਤੀ ਸਾਲ 2022-23 ਵਿੱਚ ਅਰਵਿੰਦ ਬਿਊਟੀ ਬ੍ਰਾਂਡਸ ਰਿਟੇਲ ਦਾ ਟਰਨਓਵਰ 336.70 ਕਰੋੜ ਰੁਪਏ ਸੀ। ਅਰਵਿੰਦ ਫੈਸ਼ਨ ਦੇ ਏਕੀਕ੍ਰਿਤ ਮਾਲੀਏ ਵਿੱਚ ਇਸਦਾ ਯੋਗਦਾਨ 7.60 ਫ਼ੀਸਦੀ ਸੀ। ਰਿਲਾਇੰਸ ਰਿਟੇਲ ਵੈਂਚਰਜ਼ ਲਿਮਿਟੇਡ (ਆਰਆਰਵੀਐੱਲ) ਆਰਆਈਐੱਲ (ਰਿਲਾਇੰਸ ਇੰਡਸਟਰੀਜ਼ ਲਿਮਿਟੇਡ) ਸਮੂਹ ਦੇ ਅਧੀਨ ਸਾਰੀਆਂ ਪ੍ਰਚੂਨ ਕੰਪਨੀਆਂ ਦੀ ਹੋਲਡਿੰਗ ਕੰਪਨੀ ਹੈ।

ਇਹ ਵੀ ਪੜ੍ਹੋ - ਨਵੰਬਰ ਮਹੀਨੇ ਬੈਂਕਾਂ 'ਚ ਬੰਪਰ ਛੁੱਟੀਆਂ, 15 ਦਿਨ ਰਹਿਣਗੇ ਬੰਦ, ਜਾਣੋ ਛੁੱਟੀਆਂ ਦੀ ਸੂਚੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News