ਰਿਲਾਇੰਸ ਨੇ ਪੈਟਰੋਲ, ਡੀਜ਼ਲ ਦੀ ਵਿਕਰੀ ਦੇ ਵਾਧੇ ''ਚ ਪੈਟਰੋਲੀਅਮ ਉਦਯੋਗ ਨੂੰ ਛੱਡਿਆ ਪਿੱਛੇ

01/19/2020 4:29:22 PM

ਨਵੀਂ ਦਿੱਲੀ—ਰਿਲਾਇੰਸ ਇੰਡਸਟਰੀਜ਼ ਨੇ ਪੈਟਰੋਲ, ਡੀਜ਼ਲ ਵਿਕਰੀ 'ਚ ਵਾਧਾ ਹਾਸਲ ਕਰ ਸਮੂਚੇ ਉਦਯੋਗ ਨੂੰ ਪਿੱਛੇ ਛੱਡ ਦਿੱਤਾ ਹੈ। ਕੰਪਨੀ ਨੇ 1,400 ਪੈਟਰੋਲ ਪੰਪਾਂ ਦੀ ਵਿਕਰੀ 31 ਦਸੰਬਰ 2019 ਨੂੰ ਖਤਮ ਤੀਜੀ ਤਿਮਾਹੀ 'ਚ 10 ਫੀਸਦੀ ਤੋਂ ਜ਼ਿਆਦਾ ਵਧੀ ਹੈ। ਇਹ ਵਾਧਾ ਸਮੂਚੇ ਉਦਯੋਗ ਦੀ ਪੈਟਰੋਲ, ਡੀਜ਼ਲ ਵਿਕਰੀ ਦੇ ਵਾਧੇ 'ਚ ਜ਼ਿਆਦਾ ਹੈ। ਅਕਤੂਬਰ ਦਸੰਬਰ 2019 ਦੇ ਤਿਮਾਹੀ ਨਤੀਜਿਆਂ ਦੇ ਬਾਅਦ ਨਿਵੇਸ਼ਕਾਂ ਦੇ ਸਾਹਮਣੇ ਪੇਸ਼ਕਾਰੀ 'ਚ ਰਿਲਾਇੰਸ ਨੇ ਕਿਹਾ ਕਿ ਤਿਮਾਹੀ ਦੇ ਦੌਰਾਨ ਉਸ ਦੇ 1,394 ਪੈਟਰੋਲ ਪੰਪਾਂ ਤੋਂ ਉਸ ਦੀ ਡੀਜ਼ਲ ਵਿਕਰੀ 11 ਫੀਸਦੀ ਵਧੀ ਹੈ ਜਦੋਂਕਿ ਪੈਟਰੋਲ ਵਿਕਰੀ 'ਚ 15 ਫੀਸਦੀ ਦਾ ਵਾਧਾ ਹੋਇਆ ਹੈ। ਉੱਧਰ ਇਸ ਦੌਰਾਨ ਉਦਯੋਗ ਦੀ ਡੀਜ਼ਲ ਵਿਕਰੀ 0.2 ਫੀਸਦੀ ਅਤੇ ਪੈਟਰੋਲ ਦੀ 7.1 ਫੀਸਦੀ ਵਧੀ। ਕੰਪਨੀ ਦੇ ਪੈਟਰੋਲ ਪੰਪਾਂ 'ਚ ਹਰ ਮਹੀਨੇ ਤਿੰਨ ਲੱਖ 42 ਲੀਟਰ ਪੈਟਰੋਲ, ਡੀਜ਼ਲ ਮੰਗਵਾਇਆ ਗਿਆ ਜੋ ਕਿਸਾਵਰਜਨਿਕ ਖੇਤਰ ਦੀ ਪੈਟਰੋਲੀਅਮ ਕੰਪਨੀਆਂ ਇੰਡੀਅਨ ਆਇਲ ਕਾਰਪੋਰੇਸ਼ਨ (ਆਈ.ਓ.ਸੀ.) ਅਤੇ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ (ਬੀ.ਪੀ.ਸੀ.ਐੱਸ.) ਦੀ ਤੁਲਨਾ 'ਚ ਦੁੱਗਣਾ ਹੈ। ਕੰਪਨੀ ਨੇ ਕਿਹਾ ਕਿ ਉਸ ਦੇ ਪੈਟਰੋਲ ਪੰਪਾਂ ਦੀ ਖੁਦਰਾ ਵਿਕਰੀ ਪੰਜ ਫੀਸਦੀ ਵਧ ਕੇ 3,725 ਕਰੋੜ ਰੁਪਏ ਰਹੀ। ਤਿਮਾਹੀ ਦੇ ਦੌਰਾਨ ਇੰਧਣ ਵਿਕਰੀ 53.8 ਕਰੋੜ ਲੀਟਰ ਰਹੀ। ਕੰਪਨੀ ਦੇ 1,394 ਪੈਟਰੋਲ ਪੰਪਾਂ 'ਚੋਂ 518 ਕੰਪਨੀ ਦੀ ਅਗਵਾਈ ਵਾਲੇ ਬਾਕੀ ਡੀਜ਼ਲਾਂ ਦੇ ਸੰਚਾਲਨ ਵਾਲੇ ਹਨ।


Aarti dhillon

Content Editor

Related News