ਜਿਓ ਦੀ ਪੇਸ਼ਕਸ਼ ਤੋਂ ਪਰੇਸ਼ਾਨ ਮਲਟੀਪਲੈਕਸ ਮਾਲਕਾਂ ਦਾ ਪਲਟਵਾਰ

08/21/2019 11:47:27 AM

ਗੈਜੇਟ ਡੈਸਕ– ਮਲਟੀਪਲੈਕਸ ਕੰਪਨੀਆਂ ਨੇ ਕਿਹਾ ਹੈ ਕਿ ਉਹ ਉਨ੍ਹਾਂ ਫਿਲਮਾਂ ਨੂੰ ਆਪਣੇ ਥਿਏਟਰ ’ਚ ਨਹੀਂ ਦਿਖਾਉਣਗੀਆਂ ਜਿਨ੍ਹਾਂ ਦਾ ਅਧਿਕਾਰ ਪਹਿਲਾਂ ਵੇਚਿਆ ਜਾ ਚੁੱਕਾ ਹੋਵੇਗਾ ਜਾਂ ਇਕੱਠੇ ਓ.ਟੀ.ਟੀ. ਡਿਜੀਟਲ ਪਲੇਟਫਾਰਮ ’ਤੇ ਜਾਰੀ ਕੀਤਾ ਗਿਆ ਹੋਵੇ। ਇਹ ਮਹੱਤਵਪੂਰਨ ਪ੍ਰਗਤੀ ਹੈ ਕਿਉਂਕਿ ਇਸ ਨਾਲ ਉਹ ਰਿਲਾਇੰਸ ਇੰਡਸਟਰੀ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੂੰ ਚੁਣੌਤੀ ਦੇ ਸਕਦੇ ਹਨ, ਜਿਨ੍ਹਾਂ ਨੇ ਹਾਲ ਹੀ ’ਚ ਐਲਾਨ ਕੀਤਾ ਹੈ ਕਿ ਵਪਾਰਕ ਰੂਪ ਨਾਲ ਹਾਈ ਸਪੀਡ ਵਾਲੀ ਜਿਓ ਫਾਈਰ ਦੇ ਪ੍ਰੀਮੀਅਮ ਗਾਹਕ ਉਸੇ ਦਿਨ ਮੂਵੀ ਦੇਖ ਸਕਣਗੇ ਜਿਸ ਦਿਨ ਇਸ ਨੂੰ ਥਿਏਟਰ ’ਚ ਜਾਰੀ ਕੀਤਾ ਜਾਵੇਗਾ। ਰਿਲਾਇੰਸ ਦੇ ਓ.ਟੀ.ਸੀ. ਪਲੇਟਫਾਰਮ, ਜਿਓ ਟੀਵੀ ਦੇ ‘ਫਰਸਟ ਡੇਅ ਫਰਸਟ ਸ਼ੋਅ’ ਦੀ ਸੇਵਾ ਸਾਲ 2020 ਦੇ ਅੱਧ ’ਚ ਪੇਸ਼ ਕੀਤੀ ਜਾਵੇਗੀ। 

ਇਕ ਪ੍ਰਮੁੱਖ ਮਲਟੀਪਲੈਕਸ ਦੇ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਪੁਰਾਣਾ ਵੈਲਿਊ ਚੈਨ ਹਰ ਕਿਸੇ ਲਈ ਯਾਨੀ ਉਤਪਾਦਕ ਤੋਂ ਲੈ ਕੇ ਦਰਸ਼ਕ ਤਕ ਲਈ ਸਹੀ ਹੈ। ਜੇਕਰ ਪ੍ਰੋਡਿਊਸਰ ਪਹਿਲਾਂ ਥਿਏਟਰ ’ਚ ਅਤੇ ਫਿਰ ਦੂਜੀ ਥਾਂ ’ਤੇ ਇਕ ਅੰਤਰਾਲ ਤੋਂ ਬਾਅਦ ਫਿਲਮਾਂ ਜਾਰੀ ਕਰਨ ਦੀ ਮੌਜੂਦਾ ਵਿਵਸਥਾ ਦੇ ਬਜਾਏ ਓ.ਟੀ.ਟੀ. ਜਾਂ ਟੀਵੀ ’ਤੇ ਇਕੱਠੇ ਫਿਲਮ ਜਾਰੀ ਕਰਨ ਦਾ ਫੈਸਲਾ ਲੈਂਦੇ ਹਨ ਤਾਂ ਅਸੀਂ ਉਨ੍ਹਾਂ ਫਿਲਮਾਂ ਨੂੰ ਆਪਣੇ ਥਿਏਟਰ ’ਚ ਨਹੀਂ ਦਿਖਾਵਾਂਗੇ ਕਿਉਂਕਿ ਇਸ ਦਾ ਕਾਰੋਬਾਰੀ ਮਤਲਬ ਨਹੀਂ ਬਣਦਾ। ਜ਼ਿਆਦਾਤਰ ਮਲਟੀਪਲੈਕਸ ਕੰਪਨੀਆਂ ਨੇ ਅਜਿਹੀ ਹੀ ਗੱਲ ਕਹੀ ਹੈ। 

ਭਾਰਤੀ ਮੀਡੀਆ ਅਤੇ ਮਨੋਰੰਜਨ ਖੇਤਰ ’ਤੇ ਫਿੱਕੀ-ਈ.ਆਈ. ਦੀ ਰਿਪੋਰਟ ਦੱਸਦੀ ਹੈ ਕਿ ਦੇਸੀ ਬਾਕਸ ਆਫਿਸ ਕਲੈਕਸ਼ਨ ’ਚ ਮਲਟੀਪਲੈਕਸ ਦੀ ਹਿੱਸੇਦਾਰੀ 55 ਫੀਸਦੀ ਤੋਂ ਜ਼ਿਆਦਾ ਹੈ। ਕਿਸੇ ਫਿਲਮ ਦੇ ਰੈਵੇਨਿਊ ’ਚ ਸਭ ਤੋਂ ਜ਼ਿਆਦਾ ਸਾਂਝੇਦਾਰੀ ਕਰਨ ਵਾਲੇ ਦੇਸੀ ਬਾਕਸ ਆਫਿਸ ਨੂੰ ਸਾਲ 2018 ’ਚ 100 ਅਰਬ ਰੁਪਏ ਦਾ ਝਟਕਾ ਲੱਗਾ। ਇਨ੍ਹਾਂ ’ਚ 32 ਅਰਬ ਰੁਪਏ ਦਾ ਯੋਗਦਾਨ 50 ਪ੍ਰਮੁੱਖ ਹਿੰਦੀ ਫਿਲਮਾਂ ਦਾ ਰਿਹਾ। ਉਦਯੋਗ ਦੇ ਸੂਤਰਾਂ ਮੁਤਾਬਕ,ਕਿਸੇ ਫਿਲਮ ਦੇ ਕੁਲ ਬਾਕਸ ਆਫਿਸ ਕਲੈਕਸ਼ਨ ਦਾ 50-60 ਫੀਸਦੀ ਪਹਿਲੇ ਹਫਤੇ ’ਚ ਹੁੰਦਾ ਹੈ। ਸ਼ੁੱਧ ਬਾਕਸ ਆਫਿਸ ਕਲੈਕਸ਼ਨ ’ਚ ਪ੍ਰੋਡਿਊਸਰ ਨੂੰ 50 ਫੀਸਦੀ ਤੋਂ ਜ਼ਿਆਦਾ ਹਿੱਸਾ ਮਿਲਦਾ ਹੈ ਜਦੋਂਕਿ ਬਾਕੀ ਫਿਲਮ ਦਾ ਪ੍ਰਦਰਸ਼ਨ ਕਰਨ ਵਾਲਿਆਂ ਦਾ ਹੁੰਦਾ ਹੈ। ਦੂਜੇ ਹਫਤੇ ਅਤੇ ਇਸ ਤੋਂ ਬਾਅਦ ਪ੍ਰੋਡਿਊਸਰ ਦੀ ਕਮਾਈ ਦਾ ਫੀਸਦੀ ਹਫਤੇ ਦਰ ਹਫਤੇ ਘਟਦਾ ਜਾਂਦਾ ਹੈ। 


Related News