ਹੁਣ ਬੈਂਕਿੰਗ ਸੈਕਟਰ ''ਚ ਵੀ ਉਤਰਿਆ ਰਿਲਾਇੰਸ ਜਿਓ

Wednesday, Apr 04, 2018 - 08:33 AM (IST)

ਹੁਣ ਬੈਂਕਿੰਗ ਸੈਕਟਰ ''ਚ ਵੀ ਉਤਰਿਆ ਰਿਲਾਇੰਸ ਜਿਓ

ਮੁੰਬਈ—ਜਿਓ ਪੇਮੈਂਟ ਬੈਂਕ ਨੇ ਬੁੱਧਵਾਰ ਨੂੰ ਆਪਣਾ ਬੈਂਕਿੰਗ ਕੰਮ ਸ਼ੁਰੂ ਕਰ ਦਿੱਤਾ। ਭਾਰਤੀ ਰਿਜ਼ਰਵ ਬੈਂਕ ਨੇ ਇਹ ਜਾਣਕਾਰੀ ਦਿੱਤੀ। ਰਿਲਾਇੰਸ ਇੰਡਸਟਰੀ ਉਨ੍ਹਾਂ 11 ਅਰਜ਼ੀਆਂ 'ਚੋਂ ਹੈ ਜਿਸ ਨੂੰ ਅਗਸਤ 2015 'ਚ ਪੇਮੈਂਟ ਬੈਂਕ ਦੀ ਸਥਾਪਨਾ ਦੀ ਲਿਖਤ ਮਨਜ਼ੂਰੀ ਮਿਲੀ ਸੀ। ਰਿਜ਼ਰਵ ਬੈਂਕ ਦੀ ਸੂਚਨਾ 'ਚ ਕਿਹਾ ਗਿਆ ਕਿ ਜਿਓ ਪੇਮੈਂਟ ਬੈਂਕ ਨੇ 3 ਅਪ੍ਰੈਲ 2018 ਤੋਂ ਭੁਗਤਾਨ ਬੈਂਕ ਦੇ ਰੂਪ 'ਚ ਸੰਚਾਲਨ ਸ਼ੁਰੂ ਕਰ ਦਿੱਤਾ ਹੈ। ਦੂਰਸੰਚਾਰ ਖੇਤਰ ਦੀ ਭਾਰਤੀ ਏਅਰਟੈੱਲ ਨੇ ਨਵੰਬਰ 2016 'ਚ ਸਭ ਤੋਂ ਪਹਿਲਾ ਬੈਂਕ ਸ਼ੁਰੂ ਕੀਤਾ ਸੀ। ਪੇਟੀਐੱਮ ਦੇ ਸੰਸਥਾਪਕ ਵਿਜੇ ਸ਼ੇਖਰ ਸ਼ਰਮਾ ਪੇਟੀਐੱਮ ਪੇਮੈਂਟ ਬੈਂਕ ਨੇ ਮਈ 2017 ਅਤੇ ਫਿਨੋ ਪੇਮੈਂਟ ਬੈਂਕ ਨੇ ਪਿਛਲੇ ਸਾਲ ਜੂਨ 'ਚ ਸੰਚਾਲਨ ਸ਼ੁਰੂ ਕੀਤਾ। 
ਜਿਓ ਨੇ ਟੈਲੀਕਾਮ ਸੈਕਟਰ 'ਚ ਕਦਮ ਰੱਖਣ ਦੇ ਨਾਲ ਹੀ ਆਪਣਾ ਆਧਾਰ ਬਹੁਤ ਮਜ਼ਬੂਤ ਬਣਾ ਲਿਆ ਸੀ। ਫ੍ਰੀ ਵਾਈਸ ਕਾਲ ਅਤੇ ਡਾਟਾ ਨਾਲ ਇਸ ਦਾ ਯੂਜ਼ਰ ਬੇਸ ਕਾਫੀ ਵੱਡਾ ਹੋ ਚੁੱਕਾ ਹੈ। ਕੰਪਨੀ ਨੂੰ ਪੇਮੈਂਟ ਬੈਂਕਿੰਗ ਖੇਤਰ 'ਚ ਉਤਰ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਪੇਮੈਂਟ ਬੈਂਕਿੰਗ 'ਚ ਵੀ ਮੁਕਾਬਲਾ ਦਿਲਚਸਪ ਹੋ ਸਕਦਾ ਹੈ।


Related News