ਰਿਲਾਇੰਸ ਦੀ ਗੈਸ ਦੇ ਰੇਟ 18 ਫੀਸਦੀ ਘਟੇ; CNG-PNG ਲਈ ਸਪਲਾਈ ਦੀ ਕੀਮਤ ਸਥਿਰ

10/02/2023 10:36:16 AM

ਨਵੀਂ ਦਿੱਲੀ (ਭਾਸ਼ਾ) - ਗੈਸ ਦੀਆਂ ਕੌਮਾਂਤਰੀ ਬੈਂਚਮਾਰਕ ਕੀਮਤਾਂ ਵਿਚ ਨਰਮੀ ਮੁਤਾਬਕ ਰਿਲਾਇੰਸ ਇੰਡਸਟ੍ਰੀਜ਼ ਦੇ ਡੂੰਘੇ ਸਮੁੰਦਰ ਦੇ ਕੇ. ਜੀ.-ਡੀ6 ਬਲਾਕ ਵਰਗੇ ਮੁਸ਼ਕਲ ਖੇਤਰਾਂ ਤੋਂ ਉਤਪਾਦਿਤ ਕੁਦਰਤੀ ਗੈਸ ਦੀ ਕੀਮਤ ਵਿਚ ਐਤਵਾਰ ਨੂੰ 18 ਫੀਸਦੀ ਦੀ ਭਾਰੀ ਕਟੌਤੀ ਕੀਤੀ ਗਈ ਹੈ। ਹਾਲਾਂਕਿ ਵਿਆਪਕ ਰੂਪ ਵਾਹਨ ਈਂਧਨ ਸੀ. ਐੱਨ. ਜੀ. ਅਤੇ ਪਾਈਪ ਵਾਲੀ ਰਸੋਈ ਗੈਸ ਪੀ. ਐੱਨ. ਜੀ. ਬਣਾਉਣ ਲਈ ਇਸਤੇਮਾਲ ਕੀਤੀ ਜਾਣ ਵਾਲੀ ਗੈਸ ਦੀਆਂ ਕੀਮਤਾਂ ਵਿਚ ਕੋਈ ਬਦਲਾਅ ਨਹੀਂ ਹੋਇਆ ਹੈ।

ਇਹ ਵੀ ਪੜ੍ਹੋ :  ਬੈਂਕਾਂ ਤੋਂ ਲੈ ਕੇ ਗੈਸ ਸਿਲੰਡਰ ਤੱਕ ਅੱਜ ਤੋਂ ਬਦਲ ਗਏ ਇਹ ਨਿਯਮ, ਆਮ ਜਨਤਾ 'ਤੇ ਪਵੇਗਾ ਸਿੱਧਾ ਅਸਰ

ਇਸ ਗੈਸ ਦੀ ਕੀਮਤ ਰਿਲਾਇੰਸ ਨੂੰ ਭੁਗਤਾਨ ਕੀਤੀ ਜਾਣ ਵਾਲੀ ਬਾਜ਼ਾਰ ਦਰ ਨਾਲੋਂ 30 ਫੀਸਦੀ ਘੱਟ ’ਤੇ ਤੈਅ ਹੈ। ਪੈਟਰੋਲੀਅਮ ਮੰਤਰਾਲਾ ਦੇ ਪੈਟਰੋਲੀਅਮ ਯੋਜਨਾ ਅਤੇ ਵਿਸ਼ਲੇਸ਼ਣ ਸੈੱਲ (ਪੀ. ਪੀ. ਏ. ਸੀ.) ਵਲੋਂ ਜਾਰੀ ਨੋਟੀਫਿਕੇਸ਼ਨ ਵਿਚ ਕਿਹਾ ਗਿਆ ਹੈ ਕਿ ਇਕ ਅਕਤੂਬਰ ਤੋਂ ਸ਼ੁਰੂ ਹੋਣ ਵਾਲੀ 6 ਮਹੀਨਿਆਂ ਦੀ ਮਿਆਦ ਲਈ ਡੂੰਘੇ ਸਮੁੰਦਰ ਅਤੇ ਉੱਚ ਦਬਾਅ, ਉੱਚ ਤਾਪਮਾਨ (ਐੱਚ. ਪੀ. ਟੀ. ਪੀ.) ਖੇਤਰਾਂ ਤੋਂ ਗੈਸ ਦੀ ਕੀਮਤ 12.12 ਅਮਰੀਕੀ ਡਾਲਰ ਤੋਂ ਘਟਾ ਕੇ 9.96 ਡਾਲਰ ਪ੍ਰਤੀ ਮਿਲੀਅਨ ਬ੍ਰਿਟਿਸ਼ ਥਰਮਲ ਯੂਨਿਟ (ਐੱਮ. ਐੱਮ. ਬੀ. ਟੀ. ਯੂ.) ਕਰ ਦਿੱਤੀ ਗਈ ਹੈ। ਸਰਕਾਰ ਸਥਾਨਕ ਰੂਪ ਨਾਲ ਉਤਪਾਦਿਤ ਕੁਦਰਤੀ ਗੈਸ ਦੀਆਂ ਕੀਮਤਾਂ ਸਾਲ ਵਿਚ 2 ਵਾਰ ਤੈਅ ਕਰਦੀ ਹੈ। ਇਸ ਗੈਸ ਨੂੰ ਵਾਹਨਾਂ ਵਿਚ ਇਸਤੇਮਾਲ ਲਈ ਸੀ. ਐੱਨ. ਜੀ. ਅਤੇ ਰਸੋਈ ਵਿਚ ਇਸਤੇਮਾਲ ਲਈ ਪੀ. ਐੱਨ. ਜੀ. ਵਿਚ ਬਦਲਿਅਾ ਜਾਂਦਾ ਹੈ।

ਇਹ ਵੀ ਪੜ੍ਹੋ :  ਅੱਜ ਤੋਂ ਆਨਲਾਈਨ ਗੇਮਿੰਗ ਹੋ ਜਾਵੇਗੀ ਬਹੁਤ ਮਹਿੰਗੀ, ਦੇਣਾ ਪਵੇਗਾ ਜ਼ਿਆਦਾ GST

ਆਇਲ ਐਂਡ ਨੈਚੁਰਲ ਗੈਸ ਕਾਰਪੋਰੇਸ਼ਨ (ਓ. ਐੱਨ. ਜੀ. ਸੀ.) ਅਤੇ ਆਇਲ ਇੰਡੀਆ ਲਿਮਟਿਡ (ਓ. ਅਾਈ. ਐੱਲ.) ਦੇ ਪੁਰਾਣੇ ਖੇਤਰਾਂ ਤੋਂ ਉਤਪਾਦਿਤ ਗੈਸ ਅਤੇ ਮੁਸ਼ਕਲ ਨਵੇਂ ਖੇਤਰਾਂ ਤੋਂ ਉਤਪਾਦਿਤ ਗੈਸ ਦੇ ਭੁਗਤਾਨ ਲਈ 2 ਵੱਖ-ਵੱਖ ਫਾਰਮੂਲੇ ਹਨ। ਗੈਸ ਦੀਅਾਂ ਦਰਾਂ ਹਰ ਸਾਲ ਇਕ ਅਪ੍ਰੈਲ ਅਤੇ ਇਕ ਅਕਤੂਬਰ ਨੂੰ ਤੈਅ ਕੀਤੀਅਾਂ ਜਾਂਦੀਅਾਂ ਹਨ। ਇਸ ਸਾਲ ਇਕ ਅਪ੍ਰੈਲ ਨੂੰ ਪੁਰਾਣੇ ਖੇਤਰਾਂ ਦੀ ਨਿਗਰਾਨੀ ਵਾਲੇ ਫਾਰਮੂਲੇ ਵਿਚ ਬਦਲਾਅ ਕੀਤਾ ਗਿਅਾ ਅਤੇ ਇਸ ਨੂੰ ਮੌਜੂਦਾ ਬ੍ਰੇਂਟ ਕੱਚੇ ਤੇਲ ਦੀ ਕੀਮਤ ਦੇ 10 ਫੀਸਦੀ ’ਤੇ ‘ਇੰਡੈਕਸ’ ਕੀਤਾ ਗਿਆ। ਹਾਲਾਂਕਿ ਇਸ ਦੇ ਲਈ ਕੀਮਤ ਸੀਮਾ 6.5 ਡਾਲਰ ਪ੍ਰਤੀ ਇਕਾਈ ਤੈਅ ਕੀਤੀ ਗਈ। ਪੁਰਾਣੇ ਖੇਤਰਾਂ ਦੀਅਾਂ ਦਰਾਂ ਹੁਣ ਮਾਸਿਕ ਅਾਧਾਰ ’ਤੇ ਤੈਅ ਕੀਤੀਅਾਂ ਜਾਂਦੀਅਾਂ ਹਨ। ਸਤੰਬਰ ਲਈ ਕੀਮਤ 8.60 ਡਾਲਰ ਪ੍ਰਤੀ ਐੱਮ. ਐੱਮ. ਬੀ. ਟੀ. ਯੂ. ਸੀ ਪਰ ਵਧ ਤੋਂ ਵਧ ਸੀਮਾ ਕਾਰਨ ਉਤਪਾਦਕਾਂ ਨੂੰ ਸਿਰਫ 6.5 ਡਾਲਰ ਪ੍ਰਤੀ ਇਕਾਈ ਦੀ ਹੀ ਕੀਮਤ ਮਿਲੇਗੀ।

ਇਹ ਵੀ ਪੜ੍ਹੋ :  1 ਅਕਤੂਬਰ ਤੋਂ ਬਦਲ ਰਹੇ ਹਨ ਵਿੱਤੀ ਲੈਣ-ਦੇਣ ਦੇ ਇਹ ਨਿਯਮ, ਅੱਜ ਹੀ ਨਿਪਟਾਅ ਲਓ ਜ਼ਰੂਰੀ ਕੰਮ

ਇਹ ਵੀ ਪੜ੍ਹੋ :  4 ਦਹਾਕਿਆਂ ਤੋਂ ਕਾਨੂੰਨ ਦੇ ਸ਼ਿਕੰਜੇ 'ਚ ਫਸੀ ਭੰਗ ਦੀ ਖੇਤੀ, ਹਿਮਾਚਲ ਸੂਬੇ ਨੂੰ ਕਰ ਸਕਦੀ ਹੈ ਮਾਲਾਮਾਲ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harinder Kaur

Content Editor

Related News