ਰਿਲਾਇੰਸ ਗੈਸ ਕੀਮਤ ਵਿਵਾਦ ਮਾਮਲੇ ਦੀ ਜਾਂਚ ''ਤੇ ਨਹੀਂ ਲੱਗੇਗੀ ਰੋਕ

11/23/2017 1:27:08 AM

ਨਵੀਂ ਦਿੱਲੀ (ਭਾਸ਼ਾ)-ਦਿੱਲੀ ਹਾਈਕੋਰਟ ਨੇ ਰਿਲਾਇੰਸ ਇੰਡਸਟ੍ਰੀਜ਼ ਦੀ ਗੈਸ ਦੇ ਭਾਅ ਵਧਾਉਣ ਨਾਲ ਜੁੜੇ ਮਾਮਲਿਆਂ ਵਿਚ ਜਾਰੀ ਜਾਂਚ 'ਤੇ ਅੰਦਰੂਨੀ ਰੋਕ ਲਾਉਣ ਤੋਂ ਅੱਜ ਮਨ੍ਹਾ ਕਰ ਦਿੱਤਾ ਹੈ। 
ਕੇ. ਜੀ.-6 ਘਾਟੀ ਵੱਲੋਂ ਗੈਸ ਦੀ ਕੀਮਤ ਵਧਾਉਣ ਲਈ ਕੀਤੀ ਗਈ ਅਨਿਯਮਿਤਤਾ ਨੂੰ ਲੈ ਕੇ ਪਿਛਲੇ ਸਾਂਝੇ ਪ੍ਰਗਤੀਸ਼ੀਲ ਗਠਜੋੜ (ਯੂ. ਪੀ. ਏ.) ਸਰਕਾਰ ਦੇ 2 ਮੰਤਰੀਆਂ ਸਮੇਤ ਰਿਲਾਇੰਸ ਇੰਡਸਟ੍ਰੀਜ਼ ਲਿਮਟਿਡ ਖਿਲਾਫ ਪਹਿਲ ਦਰਜ ਹੋਈ ਸੀ। ਅਦਾਲਤ ਨੇ ਕਿਹਾ ਕਿ ਇਸ ਮਾਮਲੇ ਵਿਚ ਪਹਿਲਾਂ ਹੀ ਕਾਫੀ ਛੋਟ ਦਿੱਤੀ ਜਾ ਚੁੱਕੀ ਹੈ। ਹਾਈਕੋਰਟ ਨੇ ਇਕ ਹੁਕਮ ਵਿਚ ਕਿਹਾ ਸੀ ਕਿ ਇਸ ਮਾਮਲੇ ਵਿਚ ਕੋਈ ਦਬਾਅ ਪਾਉਣ ਵਾਲਾ ਕਦਮ ਨਹੀਂ ਚੁੱਕਿਆ ਜਾਣਾ ਚਾਹੀਦਾ। ਹਾਈਕੋਰਟ ਵਿਚ ਰਿਲਾਇੰਸ ਇੰਡਸਟ੍ਰੀਜ਼ ਦੀ ਪਟੀਸ਼ਨ 'ਤੇ ਸੁਣਵਾਈ ਚੱਲ ਰਹੀ ਸੀ।


Related News