ਕਰਜ਼ਾ ਦੇਣ ਵਾਲੀਆਂ 2 ਇਕਾਈਆਂ ਨੂੰ ਬੰਦ ਕਰੇਗੀ ਰਿਲਾਇੰਸ ਕੈਪੀਟਲ

Monday, Sep 30, 2019 - 08:09 PM (IST)

ਕਰਜ਼ਾ ਦੇਣ ਵਾਲੀਆਂ 2 ਇਕਾਈਆਂ ਨੂੰ ਬੰਦ ਕਰੇਗੀ ਰਿਲਾਇੰਸ ਕੈਪੀਟਲ

ਮੁੰਬਈ (ਭਾਸ਼ਾ)–ਸੰਕਟ 'ਚ ਫਸੇ ਅਨਿਲ ਅੰਬਾਨੀ ਦੀ ਅਗਵਾਈ ਵਾਲੇ ਰਿਲਾਇੰਸ ਕੈਪੀਟਲ ਸਮੂਹ ਨੇ ਕਰਜ਼ਾ ਦੇਣ ਵਾਲੀਆਂ ਆਪਣੀਆਂ 2 ਇਕਾਈਆਂ ਨੂੰ ਦਸੰਬਰ ਤਕ ਬੰਦ ਕਰਨ ਦਾ ਫੈਸਲਾ ਕੀਤਾ ਹੈ। ਕੰਪਨੀ ਨੇ ਅੱਜ ਇਹ ਜਾਣਕਾਰੀ ਦਿੱਤੀ। ਰਿਲਾਇੰਸ ਕੈਪੀਟਲ ਬੀਮਾ ਅਤੇ ਮਿਊਚੁਅਲ ਫੰਡ ਆਦਿ ਦਾ ਵੀ ਕਾਰੋਬਾਰ ਕਰਦੀ ਹੈ। ਰਿਲਾਇੰਸ ਕੈਪੀਟਲ ਦੀਆਂ ਇਨ੍ਹਾਂ 2 ਇਕਾਈਆਂ ਰਿਲਾਇੰਸ ਕਮਰਸ਼ੀਅਲ ਫਾਈਨਾਂਸ ਅਤੇ ਰਿਲਾਇੰਸ ਹੋਮ ਫਾਇਨਾਂਸ ਦੀ ਕੁਲ ਜਾਇਦਾਦ 25,000 ਕਰੋੜ ਰੁਪਏ ਤੋਂ ਜ਼ਿਆਦਾ ਹੈ। ਇਹ ਦੂਜਾ ਕਾਰੋਬਾਰ ਹੈ ਜਿਸ ਤੋਂ ਅਨਿਲ ਅੰਬਾਨੀ ਦੀ ਅਗਵਾਈ ਵਾਲਾ ਸਮੂਹ ਕਿਨਾਰਾ ਕਰ ਰਿਹਾ ਹੈ। 2 ਸਾਲ ਪਹਿਲਾਂ ਸਮੂਹ ਨੇ ਰਿਲਾਇੰਸ ਕਮਿਊਨੀਕੇਸ਼ਨਜ਼ ਨੂੰ ਬੰਦ ਕਰ ਦਿੱਤਾ ਸੀ ਅਤੇ ਹੁਣ ਇਹ ਕੰਪਨੀ ਦਿਵਾਲਾ ਪ੍ਰਕਿਰਿਆ 'ਚੋਂ ਲੰਘ ਰਹੀ ਹੈ। ਅੰਬਾਨੀ ਨੇ ਸਾਲਾਨਾ ਆਮ ਬੈਠਕ 'ਚ ਸ਼ੇਅਰਧਾਰਕਾਂ ਨੂੰ ਦੱਸਿਆ ਕਿ ਕਾਰੋਬਾਰ 'ਚ ਬਦਲਾਅ ਦੇ ਹਿੱਸੇ ਦੇ ਰੂਪ 'ਚ ਰਿਲਾਇੰਸ ਕੈਪੀਟਲ ਨੇ ਕਰਜ਼ਾ ਦੇਣ ਦੇ ਕਾਰੋਬਾਰ ਤੋਂ ਬਾਹਰ ਨਿਕਲਣ ਦਾ ਫੈਸਲਾ ਕੀਤਾ ਹੈ। ਸਾਡੀਆਂ ਦੋਵੇਂ ਕਰਜ਼ਾ ਦੇਣ ਵਾਲੀਆਂ ਇਕਾਈਆਂ ਰਿਲਾਇੰਸ ਕਮਰਸ਼ੀਅਲ ਅਤੇ ਰਿਲਾਇੰਸ ਹੋਮ ਫਾਇਨਾਂਸ ਕਰਜ਼ਾ ਹੱਲ ਯੋਜਨਾਵਾਂ ਨੂੰ ਆਖਰੀ ਰੂਪ ਦੇਣ ਲਈ ਸਾਰੇ ਕਰਜ਼ਦਾਤਿਆਂ ਅਤੇ ਹੋਰ ਹਿਤਧਾਰਕਾਂ ਦੇ ਨਾਲ ਕੰਮ ਕਰ ਰਹੀਆਂ ਹਨ। ਹੱਲ ਯੋਜਨਾ ਦੇ ਦਸੰਬਰ ਅਖੀਰ ਤਕ ਪੂਰਾ ਹੋਣ ਦੀ ਉਮੀਦ ਹੈ।


author

Karan Kumar

Content Editor

Related News